ਅਮਰੀਕਾ : ਭਾਰਤੀ ਮਲਿਆਲੀ ਮਹਿਲਾ ਤਨੀਸ਼ਾ ਕੁੰਡੂ ਨੇ ਜਿੱਤਿਆ ''ਮਿਸ ਬਿਊਟੀਫੁੱਲ ਫੇਸ'' ਦਾ ਖਿਤਾਬ
Monday, Aug 15, 2022 - 02:44 PM (IST)
ਨਿਊਜਰਸੀ (ਰਾਜ ਗੋਗਨਾ) : ਬੀਤੇ ਦਿਨ ਅਮਰੀਕੀ-ਭਾਰਤੀ ਮਲਿਆਲੀ ਮਹਿਲਾ ਤਨੀਸ਼ਾ ਕੁੰਡੂ ਨੇ ਮਿਸ ਇੰਡੀਆ ਯੂਐਸਏ ਦੇ 40ਵੇਂ ਐਡੀਸ਼ਨ ਵਿੱਚ 'ਮਿਸ ਬਿਊਟੀਫੁੱਲ ਫੇਸ' ਦਾ ਖਿਤਾਬ ਜਿੱਤਿਆ।ਅਮਰੀਕਾ ਦੇ ਨਿਊਜਰਸੀ ਸੂਬੇ ਦੇ ਫੋਰਡ ਟਾਊਨ ਵਿਚ ਸਥਿੱਤ ਭਾਰਤੀ ਨਾਮਵਰ ਹੋਟਲ ਜਿਸ ਦਾ ਨਾਂ ਰਾਇਲ ਅਲਬਰਟ ਪੈਲੇਸ ਹੈ, ਦੇ ਵਿੱਚ ਆਯੋਜਿਤ ਕੀਤੇ ਗਏ ਸਲਾਨਾ ਮੁਕਾਬਲੇ ਵਿੱਚ ਉਸ ਨੇ ਇਹ ਖਿਤਾਬ ਜਿੱਤਿਆ।
ਪੜ੍ਹੋ ਇਹ ਅਹਿਮ ਖ਼ਬਰ- ਸੁਤੰਤਰਤਾ ਦਿਵਸ ਮੌਕੇ ਮੈਡਾਗਾਸਕਰ 'ਚ 'ਤਿਰੰਗੇ' ਦੀ ਰੌਸ਼ਨੀ ਨਾਲ ਸਜਿਆ ਭਾਰਤੀ ਦੂਤਘਰ (ਵੀਡੀਓ)
ਦੱਸਣਯੋਗ ਹੈ ਉਸ ਨੂੰ ਜਿਊਰੀ ਨੇ 30 ਰਾਜਾਂ ਦੇ 74 ਪ੍ਰਤੀਯੋਗੀਆਂ ਵਿੱਚੋਂ ਚੁਣਿਆ ਹੈ। ਉਸ ਦਾ ਭਾਰਤ ਤੋਂ ਪਿਛੋਕੜ ਕੋਟਾਯਮ ਦੇ ਏਤੂਮਨੂਰ ਹੈ। ਉਹ ਮਰਹੂਮ ਐਨ.ਐਨ. ਨਰਾਇਣ ਸ਼ਰਮਾ ਅਤੇ ਮੰਜੀਮਾ ਕੌਸ਼ਿਕ ਦੀ ਧੀ ਹੈ, ਜੋ ਹੁਣ ਅਮਰੀਕਾ ਦੇ ਰਾਜ ਟੈਕਸਾਸ ਦੇ ਵਿੱਚ ਰਹਿੰਦੀ ਹੈ। ਤਨੀਸ਼ਾ ਨੇ ਮਿਸ ਟੈਲੇਂਟ ਸ਼੍ਰੇਣੀ ਦੇ ਤਹਿਤ ਮਾਰਸ਼ਲ ਆਰਟ ਤੋਂ ਕਰਾਟੇ 'ਤੇ ਆਧਾਰਿਤ ਸਵੈ-ਕੋਰੀਓਗ੍ਰਾਫਡ ਡਾਂਸ ਨਾਲ ਦਾ ਖਿਤਾਬ ਵੀ ਹਾਸਲ ਕੀਤਾ ਹੈ। ਉਸਨੇ ਪਹਿਲਾਂ ਟੈਕਸਾਸ ਰਾਜ ਵਿੱਚ ਮਿਸ ਟੈਲੇਂਟ ਅਤੇ ਫਸਟ ਰਨਰ-ਅੱਪ ਦੇ ਖਿਤਾਬ ਜਿੱਤੇ ਸਨ।