ਯੂ.ਏ.ਈ. ''ਚ ਭਾਰਤੀ ਪ੍ਰਵਾਸੀ ਨੇ ਰਚਿਆ ਇਤਿਹਾਸ, 19ਵੀਂ ਵਾਰ ਦਰਜ ਹੋਇਆ ਗਿਨੀਜ਼ ਬੁੱਕ ''ਚ ਨਾਮ
Sunday, Jan 03, 2021 - 06:03 PM (IST)
ਦੁਬਈ (ਬਿਊਰੋ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਰਹਿਣ ਵਾਲੇ ਇਕ ਭਾਰਤੀ ਪ੍ਰਵਾਸੀ ਨੇ 8.2 ਵਰਗ ਮੀਟਰ ਦਾ ਵਿਸ਼ਾਲ ਪੌਪ-ਅੱਪ ਗ੍ਰੀਟਿੰਗ ਕਾਰਡ ਬਣਾ ਕੇ 19ਵੀਂ ਵਾਰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਆਪਣਾ ਨਾਮ ਦਰਜ ਕਰਾਇਆ ਹੈ। ਉਹਨਾਂ ਨੇ ਯੂ.ਏ.ਈ. ਦੇ ਪ੍ਰਧਾਨ ਮੰਤਰੀ, ਉਪ ਰਾਸ਼ਟਰਪਤੀ ਅਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਮਕਤੂਮ ਦੇ ਅਹੁਦਾ ਸੰਭਾਲਣ ਦੀ 15ਵੀਂ ਵਰ੍ਹੇਗੰਢ ਦੇ ਮੌਕੇ 'ਤੇ ਇਹ ਗ੍ਰੀਟਿੰਗ ਕਾਰਡ ਬਣਾਇਆ।
ਬਣਾਇਆ 100 ਗੁਣਾ ਵੱਡਾ ਕਾਰਡ
ਗਲਫ ਨਿਊਜ਼ ਨੇ ਦੱਸਿਆ ਕਿ ਦੁਬਈ ਵਸਨੀਕ ਰਾਮਕੁਮਾਰ ਸਾਰੰਗਪਾਨੀ ਹੁਣ ਯੂ.ਏ.ਈ. ਅਤੇ ਭਾਰਤ ਵਿਚ ਕਿਸੇ ਵਿਅਕਤੀ ਵੱਲੋਂ ਬਣਾਏ ਸਭ ਤੋਂ ਵੱਧ ਰਿਕਾਰਡ ਬਣਾਉਣ ਵਾਲੇ ਇਕੋਇਕ ਵਿਅਕਤੀ ਬਣ ਗਏ ਹਨ। ਉਹਨਾਂ ਦਾ ਪੌਪ ਅੱਪ ਗ੍ਰੀਟਿੰਗ ਕਾਰਡ ਨਿਯਮਿਤ ਪੌਪ-ਅੱਪ ਕਾਰਡ ਨਾਲੋਂ 100 ਗੁਣਾ ਵੱਡਾ ਹੈ। ਅਖ਼ਬਾਰ ਦੇ ਮੁਤਾਬਕ, ਇਸ ਦੇ ਅੰਦਰ ਕਲਾਕਾਰ ਅਕਬਰ ਸਾਹੇਬ ਵੱਲੋਂ ਸ਼ੇਖ ਮੁਹੰਮਦ ਦੇ ਬਣਾਈਆਂ ਗਈਆਂ ਤਸਵੀਰਾਂ ਦਾ ਕੋਲਾਜ਼ ਹੈ। ਸ਼ੇਖ ਮੁਹੰਮਦ ਨੂੰ ਸਮਰਪਿਤ ਇਸ ਕਾਰਡ ਦਾ ਖੇਤਰਫਲ 8.20 ਵਰਗ ਮੀਟਰ ਹੈ। ਪਿਛਲਾ ਰਿਕਾਰਡ ਹਾਂਗਕਾਂਗ ਦੇ ਨਾਮ ਦਰਜ ਸੀ, ਜਿਸ ਦਾ ਪੌਪ-ਅੱਪ ਗ੍ਰੀਟਿੰਗ ਕਾਰਡ ਦਾ ਖੇਤਰਫਲ 6.729 ਵਰਗ ਮੀਟਰ ਸੀ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਗਰਮੀ ਅਤੇ ਬਾਰਿਸ਼ ਨਾਲ ਕੀਤਾ 2021 ਦਾ ਸਵਾਗਤ
ਗਲਫ ਨਿਊਜ਼ ਨਾਲ ਗੱਲ ਕਰਦਿਆਂ ਸਾਰੰਗਪਾਨੀ ਨੇ ਕਿਹਾ ਕਿ ਉਹ ਪਿਛਲੇ 6 ਮਹੀਨਿਆਂ ਤੋਂ ਇਸ 'ਤੇ ਕੰਮ ਕਰ ਰਹੇ ਸਨ ਅਤੇ ਰਿਕਾਰਡ ਤੋੜਨ ਦੇ ਲਈ ਸਭ ਤੋਂ ਸਹੀ ਸਮੇਂ ਦਾ ਇੰਤਜ਼ਾਰ ਕਰ ਰਹੇ ਸੀ। ਕਾਰਡ ਨੂੰ ਨੁਮਿਸਬਿੰਗ ਆਰਟ ਗੈਲਰੀ, ਦੋਹਾ ਕੇਂਦਰ, ਅਲ ਮਕਤੂਮ ਰੋਡ 'ਤੇ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਸਭ ਤੋਂ ਵੱਡਾ ਇਲੈਕਟ੍ਰਾਨਿਕ ਗ੍ਰੀਟਿੰਗ ਕਾਰਡ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ, ਜਿਸ ਨੂੰ ਯੂ.ਏ.ਈ. ਦੇ 49ਵੇਂ ਰਾਸ਼ਟਰੀ ਦਿਵਸ ਦੇ ਮੌਕੇ 'ਤੇ ਆਯੋਜਤ ਕੀਤਾ ਜਾ ਰਿਹਾ ਹੈ। ਇਹ ਪ੍ਰਦਰਸ਼ਨੀ 4 ਤੋਂ 18 ਜਨਵਰੀ ਤੱਕ 15 ਦਿਨਾਂ ਦੇ ਲਈ ਹੋਵੇਗੀ।
ਇੰਝ ਬਣਦਾ ਹੈ ਪੌਪ-ਅੱਪ ਕਾਰਡ
ਪੌਪ-ਅੱਪ ਕਾਰਡ ਜਾਂ 3 ਡੀ ਗ੍ਰੀਟਿੰਗ ਕਾਰਡ ਕਿਸੇ ਵੀ ਸਧਾਰਨ ਕਾਰਡ ਨੂੰ ਸ਼ਾਨਦਾਰ ਬਣਾਉਣ ਦਾ ਇਕ ਵਧੀਆ ਤਰੀਕਾ ਹੈ। ਇਸ ਲਈ ਸਿਰਫ ਇਕ ਪੱਟੀ ਜਿਹੀ ਤਿਆਰ ਕਰਨ ਲਈ ਕਿਸੇ ਸਜਾਵਟੀ ਕਾਗਜ਼ ਦੇ ਉੱਪਰ ਕੁਝ ਸਧਾਰਨ ਕਟਿੰਗ ਕਰੋ।ਫਿਰ ਪੱਟੀ ਨੂੰ ਸਾਹਮਣੇ ਕਰੋ ਅਤੇ ਉਸ 'ਤੇ ਆਪਣੀ ਪੌਪ-ਅੱਫ ਇਮੇਜ ਲਗਾਓ। ਜੇਕਰ ਤੁਸੀਂ ਕਿਸੇ ਬਾਹਰੋਂ ਖਰੀਦ ਦੇ ਲਿਆਂਦੇ ਕਾਰਡ 'ਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਸਿਰਫ ਪੌਪ-ਅੱਪ ਇਮੇਜ 'ਤੇ ਟੈਬਸ ਐਡ ਕਰੋ ਅਤੇ ਉਸ ਨੂੰ ਕਾਰਡ ਦੇ ਸੈਂਟਰ ਵਿਚ ਰੱਖੋ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।