ਸਿੰਗਾਪੁਰ ’ਚ ਖੇਤਰੀ ਹਿੰਦੀ ਕਾਨਫਰੰਸ ਦੀ ਸਹਿ-ਮੇਜ਼ਬਾਨੀ ਕਰੇਗਾ ਭਾਰਤੀ ਹਾਈ ਕਮਿਸ਼ਨ

Tuesday, Sep 10, 2024 - 04:09 PM (IST)

ਸਿੰਗਾਪੁਰ ’ਚ ਖੇਤਰੀ ਹਿੰਦੀ ਕਾਨਫਰੰਸ ਦੀ ਸਹਿ-ਮੇਜ਼ਬਾਨੀ ਕਰੇਗਾ ਭਾਰਤੀ ਹਾਈ ਕਮਿਸ਼ਨ

ਸਿੰਗਾਪੁਰ - ਭਾਰਤੀ ਹਾਈ ਕਮਿਸ਼ਨ ਅਤੇ ਸਿੰਗਾਪੁਰ ਨੈਸ਼ਨਲ ਯੂਨੀਵਰਸਿਟੀ (ਐੱਨ.ਯੂ.ਐੱਸ.) ਦਾ ਭਾਸ਼ਾ ਅਧਿਐਨ ਕੇਂਦਰ ਇਸ ਹਫਤੇ ਦੇ ਅੰਤ ’ਚ ਸਿੰਗਾਪੁਰ ’ਚ ਸਾਂਝੇ ਤੌਰ 'ਤੇ ਖੇਤਰੀ ਹਿੰਦੀ ਕਾਨਫਰੰਸ ਦਾ ਆਯੋਜਨ ਕਰਨਗੇ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਐੱਨ.ਯੂ. ਐੱਸ. ਦੇ ਭਾਸ਼ਾ ਅਧਿਐਨ ਕੇਂਦਰ ਦੀ ਡਾ. ਸੰਧਿਆ ਸਿੰਘ ਨੇ ਦੱਸਿਆ ਕਿ ‘ਦੱਖਣ-ਪੂਰਬੀ ਏਸ਼ੀਆ ’ਚ ਹਿੰਦੀ : ਵਿਕਾਸ ਦੀ ਨਵੀਂ ਦਿਸ਼ਾਵਾਂ’ ਵਿਸ਼ੇ 'ਤੇ ਆਯੋਜਿਤ ਇਸ ਕਾਨਫਰੰਸ ’ਵਿੱਚ ਦੱਖਣ-ਪੂਰਬੀ ਏਸ਼ੀਆ ਅਤੇ ਹੋਰ ਥਾਵਾਂ ਦੇ ਸਿੱਖਸ਼ਕ, ਖੋਜਕਰਤਾ ਅਤੇ ਪੇਸ਼ੇਵਰ ਹਿੱਸਾ ਲੈਣਗੇ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਸਮੇਤ 38 ਦੇਸ਼ਾਂ ਲਈ ਸ਼੍ਰੀਲੰਕਾ ਜਲਦ ਸ਼ੁਰੂ ਕਰੇਗਾ ਮੁਫਤ ਆਨ-ਅਰਾਈਵਲ ਵੀਜ਼ਾ 

ਇਹ ਕਾਨਫਰੰਸ 13 ਤੋਂ 15 ਸਤੰਬਰ ਤੱਕ ਆਯੋਜਿਤ ਕੀਤੀ ਜਾਏਗੀ। ਕਾਨਫਰੰਸ ’ਚ ਅੰਦਰੂਨੀ ਦ੍ਰਿਸ਼ਟੀਆਂ ਸਾਂਝੀਆਂ ਕਰਨ ਦੇ ਨਾਲ-ਨਾਲ ਦੂਜੀ, ਵਿਦੇਸ਼ੀ, ਵਿਰਾਸਤੀ ਭਾਸ਼ਾ ਦੇ ਤੌਰ 'ਤੇ ਹਿੰਦੀ ਦੇ ਵਰਤਮਾਨ ਅਤੇ ਭਵਿੱਖ ਅਤੇ ਪਰਵਾਸੀ ਭਾਰਤੀਆਂ ’ਚ ਹਿੰਦੀ ਸਾਹਿਤ 'ਤੇ ਚਰਚਾ ਕੀਤੀ ਜਾਵੇਗੀ। ਵਿਦੇਸ਼ੀ ਭਾਸ਼ਾ ਸਿੱਖਣ ਕੇਂਦਰ ’ਚ ਹਿੰਦੀ ਅਤੇ ਤਮਿਲ ਭਾਸ਼ਾ ਪ੍ਰੋਗਰਾਮਾਂ ਦੀ ਮੁਖੀ ਡਾ. ਸੰਧਿਆ ਸਿੰਘ ਨੇ ਕਿਹਾ, ‘‘ਇਹ ਕਾਨਫਰੰਸ ਭਾਗੀਦਾਰਾਂ ਨੂੰ ਹਿੰਦੀ ਭਾਸ਼ਾ ਸਿੱਖਿਆ, ਸਾਹਿਤ ਅਤੇ ਸਬੰਧਤ ਖੇਤਰਾਂ ’ਚ ਆਪਣੇ ਨਵੇਂ ਖੋਜਾਂ ਨੂੰ ਪੇਸ਼ ਕਰਨ ਲਈ ਇਕ ਮੰਚ ਪ੍ਰਦਾਨ ਕਰੇਗੀ।'' ਉਨ੍ਹਾਂ ਨੇ ਕਿਹਾ, ‘‘ਇਸ ਇਵੈਂਟ ਨਾਲ ਦੱਖਣ-ਪੂਰਬੀ ਏਸ਼ੀਆ ਵਿੱਚ ਹਿੰਦੀ ਦੇ ਵਿਕਾਸ 'ਤੇ ਕੇਂਦਰਿਤ ਕਾਨਫਰੰਸਾਂ ਅਤੇ ਵਰਕਸ਼ਾਪਾਂ ਦੇ ਆਯੋਜਨ ਲਈ ਰਾਹ ਖੁੱਲ੍ਹਣ ਦੀ ਉਮੀਦ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Sunaina

Content Editor

Related News