ਦੁਬਈ: ਸਕੂਲ ਦੇ ਬਾਹਰ 4 ਸਾਲਾ ਭਾਰਤੀ ਬੱਚੀ ਦੀ ਦਰਦਨਾਕ ਮੌਤ

Tuesday, Nov 05, 2019 - 02:00 PM (IST)

ਦੁਬਈ: ਸਕੂਲ ਦੇ ਬਾਹਰ 4 ਸਾਲਾ ਭਾਰਤੀ ਬੱਚੀ ਦੀ ਦਰਦਨਾਕ ਮੌਤ

ਦੁਬਈ— ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) 'ਚ ਇਕ ਦਰਦਨਾਕ ਸੜਕੀ ਹਾਦਸਾ ਹੋਣ ਦੀ ਖਬਰ ਮਿਲੀ ਹੈ। ਇਸ ਦੌਰਾਨ ਇਕ ਚਾਰ ਸਾਲਾ ਭਾਰਤੀ ਬੱਚੀ ਦੀ ਮੌਤ ਹੋ ਗਈ ਤੇ ਬੱਚੀ ਦੀ ਮਾਂ ਇਸ ਦੌਰਾਨ ਗੰਭੀਰ ਜ਼ਖਮੀ ਹੋ ਗਈ। ਇਸ ਦੀ ਜਾਣਕਾਰੀ ਸਥਾਨਕ ਮੀਡੀਆ ਰਿਪੋਰਟ 'ਚ ਦਿੱਤੀ ਗਈ ਹੈ।

ਗਲਫ ਨਿਊਜ਼ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਇਹ ਹਾਦਸਾ ਸੋਮਵਾਰ ਦੁਪਹਿਰੇ ਦੁਬਈ ਤੋਂ 35 ਕਿਲੋਮੀਟਰ ਦੂਰ ਜਬਲ ਅਲੀ ਦੇ ਇਕ ਸਕੂਲ ਦੇ ਬਾਹਰ ਵਾਪਰਿਆ। ਜਬਲ ਅਲੀ ਦੇ ਪੁਲਸ ਸਟੇਸ਼ਨ ਦੇ ਡਾਇਰੈਕਟਰ ਬ੍ਰਿਗੇਡੀਅਰ ਜਨਰਲ ਅਦੇਲ ਅਲ ਸੁਵਾਦੀ ਨੇ ਦੱਸਿਆ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇਕ ਮਹਿਲਾ ਕਾਰ ਚਾਲਕ ਨੇ ਗਲਤੀ ਨਾਲ ਕਾਰ ਰਿਵਰਸ ਕਰਨ ਦੀ ਥਾਂ ਅੱਗੇ ਤੋਰ ਦਿੱਤੀ। ਇਸ ਦੌਰਾਨ ਮਾਂ ਤੇ ਬੱਚੀ ਦੋਵੇਂ ਵਾਹਨ ਦੀ ਲਪੇਟ 'ਚ ਆ ਗਈਆਂ। ਘਟਨਾ ਦੌਰਾਨ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਮਾਂ ਨੂੰ ਐੱਨ.ਐੱਮ.ਸੀ. ਹਸਪਤਾਲ ਦਾਖਲ ਕਰਵਾਇਆ ਗਿਆ।


author

Baljit Singh

Content Editor

Related News