ਦੁਬਈ 'ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਾ ਭਾਰਤੀ ਕਸੂਤਾ ਘਿਰਿਆ, ਲੱਗਾ 5 ਲੱਖ ਦਾ ਜੁਰਮਾਨਾ

Monday, Nov 21, 2022 - 01:09 PM (IST)

ਦੁਬਈ 'ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਾ ਭਾਰਤੀ ਕਸੂਤਾ ਘਿਰਿਆ, ਲੱਗਾ 5 ਲੱਖ ਦਾ ਜੁਰਮਾਨਾ

ਦੁਬਈ (ਏਜੰਸੀ)- ਦੁਬਈ 'ਚ ਇਕ ਭਾਰਤੀ ਵਿਅਕਤੀ 'ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਕਾਰ ਨੂੰ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋਣ ਲਈ 25,000 ਦਿਰਹਮ (6,806 ਡਾਲਰ) ਦਾ ਜੁਰਮਾਨਾ ਲਗਾਇਆ ਗਿਆ ਹੈ। ਦਿ ਨੈਸ਼ਨਲ ਦੀ ਰਿਪੋਰਟ ਅਨੁਸਾਰ 39 ਸਾਲਾ ਭਾਰਤੀ ਬੁਰ ਨੇ ਕਾਰ ਦਾ ਕੰਟਰੋਲ ਗੁਆ ਦਿੱਤਾ ਅਤੇ ਸੜਕ ਦੇ ਸੱਜੇ ਪਾਸੇ ਖੜੀ ਇੱਕ ਹੋਰ ਗੱਡੀ ਵਿੱਚ ਜਾ ਵੱਜਾ। ਇਹ ਵਿਅਕਤੀ, ਜਿਸਦਾ ਨਾਮ ਰਿਪੋਰਟ ਵਿੱਚ ਗੁਪਤ ਰੱਖਿਆ ਗਿਆ ਸੀ, 18 ਅਗਸਤ ਨੂੰ ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ ਸੀ, ਪਰ ਕੈਮਰਿਆਂ ਦੁਆਰਾ ਕਾਰ ਦੀ ਨੰਬਰ ਪਲੇਟ ਦੀ ਪਛਾਣ ਕਰਨ ਤੋਂ ਬਾਅਦ ਪੁਲਸ ਨੇ ਕੁਝ ਘੰਟਿਆਂ ਵਿੱਚ ਹੀ ਉਸਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਇਹ ਵੀ ਪੜ੍ਹੋ : US ਦੇ ਨਾਈਟ ਕਲੱਬ 5 ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਸ਼ੂਟਰ ਨੇ ਆਪਣੀ ਮਾਂ ਨੂੰ ਦਿੱਤੀ ਸੀ ਬੰਬ ਹਮਲੇ ਦੀ ਧਮਕੀ

ਉਸ ਨੇ ਪੁਲਸ ਕੋਲ ਮੰਨਿਆ ਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਆਪਣੀ ਕਾਰ ਚਲਾ ਰਿਹਾ ਸੀ, ਜਿਸ ਤੋਂ ਬਾਅਦ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਪਹਿਲਾਂ ਉਹ ਦੋ ਦਿਨ ਹਿਰਾਸਤ ਵਿੱਚ ਰਿਹਾ। ਜੱਜਾਂ ਨੇ ਉਸ ਨੂੰ 25,000 ਦਿਰਹਮ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ ਅਤੇ ਕਿਹਾ ਹੈ ਕਿ ਜੇਕਰ ਉਹ ਇਸ ਦੀ ਪਾਲਣਾ ਨਹੀਂ ਕਰਦਾ ਹੈ ਤਾਂ ਉਸ ਨੂੰ 8 ਮਹੀਨਿਆਂ ਲਈ ਜੇਲ੍ਹ ਦੀ ਸਜ਼ਾ ਹੋਵੇਗੀ। ਉਸ ਨੂੰ ਦੁਬਈ ਦੀ ਟ੍ਰੈਫਿਕ ਅਦਾਲਤ ਵਿਚ ਪੇਸ਼ੀ ਵਿਚ ਸ਼ਾਮਲ ਹੋਣ ਵਿਚ ਅਸਫ਼ਲ ਰਹਿਣ ਲਈ ਵੀ ਸਜ਼ਾ ਦਿੱਤੀ ਗਈ ਸੀ। ਸਥਾਨਕ ਮੀਡੀਆ ਨੇ ਦੱਸਿਆ ਕਿ ਇਕੱਲੇ ਸੰਯੁਕਤ ਅਰਬ ਅਮੀਰਾਤ ਵਿੱਚ ਲਗਭਗ 14 ਫ਼ੀਸਦੀ ਸੜਕ ਹਾਦਸੇ ਸ਼ਰਾਬ ਦੇ ਪ੍ਰਭਾਵ ਹੇਠ ਗੱਡੀ ਚਲਾਉਣ ਵਾਲੇ ਡਰਾਈਵਰਾਂ ਕਾਰਨ ਵਾਪਰਦੇ ਹਨ।

ਇਹ ਵੀ ਪੜ੍ਹੋ: ਕੈਨੇਡਾ ਪੜ੍ਹਨ ਗਏ ਮਾਪਿਆਂ ਦੇ ਇਕਲੌਤੇ ਗੱਭਰੂ ਪੁੱਤ ਦੀ ਮੌਤ, ਘਰ 'ਚ ਵਿਛੇ ਸੱਥਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News