ਅਮਰੀਕਾ ''ਚ ਛੁੱਟੀਆਂ ਮਨਾਉਣ ਗਏ ਭਾਰਤੀ ਪਰਿਵਾਰ ਨਾਲ ਵਰਤਿਆ ਭਾਣਾ

Tuesday, Jul 08, 2025 - 09:26 AM (IST)

ਅਮਰੀਕਾ ''ਚ ਛੁੱਟੀਆਂ ਮਨਾਉਣ ਗਏ ਭਾਰਤੀ ਪਰਿਵਾਰ ਨਾਲ ਵਰਤਿਆ ਭਾਣਾ

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਬੀਤੇ ਦਿਨ ਹੈਦਰਾਬਾਦ ਦਾ ਇਕ ਭਾਰਤੀ ਪਰਿਵਾਰ ਛੁੱਟੀਆਂ ਮਨਾਉਣ ਗਿਆ ਅਤੇ ਦੁਖਾਂਤ ਵਿੱਚ ਖਤਮ ਹੋ ਗਿਆ। ਇਸ ਪਰਿਵਾਰ ਦੇ ਚਾਰ ਹੈਦਰਾਬਾਦੀ ਜੀਅ, ਜੋ ਆਪਣੇ ਰਿਸ਼ਤੇਦਾਰਾਂ ਦੇ ਘਰ ਇੱਕ ਹਫ਼ਤੇ ਦੀ ਛੁੱਟੀਆਂ ਮਨਾਉਣ ਗਏ ਸਨ। ਰਸਤੇ ਵਿਚ ਇੱਕ ਦਰਦਨਾਕ ਸੜਕ ਹਾਦਸੇ ਦੇ ਸ਼ਿਕਾਰ ਹੋ ਗਏ। ਹੈਦਰਾਬਾਦ ਦੇ ਸੁਚਿਤਰਾ ਦੀ ਰਹਿਣ ਵਾਲੀ ਤੇਜਸਵਿਨੀ ਅਤੇ ਸ੍ਰੀ ਵੈਂਕਟ, ਆਪਣੇ ਦੋ ਬੱਚਿਆਂ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਬਾਅਦ ਅਟਲਾਂਟਾ ਤੋਂ ਡੱਲਾਸ ਵਾਪਸ ਆ ਰਹੇ ਸਨ, ਜਦੋਂ ਸੋਮਵਾਰ ਅੱਧੀ ਰਾਤ ਨੂੰ ਉਨ੍ਹਾਂ ਦੀ ਕਾਰ ਗ੍ਰੀਨ ਕਾਉਂਟੀ ਵਿੱਚ ਪਹੁੰਚੀ, ਤਾਂ ਉਨ੍ਹਾਂ ਦੀ ਕਾਰ ਨੂੰ ਗਲਤ ਦਿਸ਼ਾ ਤੋਂ ਆ ਰਹੇ ਇੱਕ ਮਿੰਨੀ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਕਾਰਨ ਕਾਰ ਅੱਗ ਦੀ ਲਪੇਟ ਵਿੱਚ ਆ ਗਈ ਅਤੇ ਉਹ ਸਾਰੇ ਜ਼ਿੰਦਾ ਹੀ ਸੜ ਗਏ।

ਪੜ੍ਹੋ ਇਹ ਅਹਿਮ ਖ਼ਬਰ-ਵੱਡੀ ਖ਼ਬਰ : ਮੋਸਟ ਵਾਂਟੇਡ ਹੈਪੀ ਪਾਸੀਆ ਦੀ ਜਲਦ ਹੋਵੇਗੀ ਭਾਰਤ ਹਵਾਲਗੀ! 

ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਛੁੱਟੀਆਂ 'ਤੇ ਸੀ ਅਤੇ ਹੋਰ ਵੇਰਵਿਆਂ ਦੀ ਉਡੀਕ ਹੈ - ਕੀ ਉਹ ਵਿਜ਼ਿਟਿੰਗ ਵੀਜ਼ੇ 'ਤੇ ਸਨ ਜਾਂ ਹਾਲ ਹੀ ਵਿੱਚ ਭਾਰਤ ਵਾਪਸ ਆਏ ਸਨ ਅਤੇ ਅਮਰੀਕਾ ਫੇਰੀ ਲਈ ਵਾਪਸ ਆਏ ਸਨ। ਮਾਰੇ ਗਏ ਲੋਕਾਂ ਚ’ ਸ਼੍ਰੀ ਵੈਂਕਟ, ਉਨ੍ਹਾਂ ਦੀ ਪਤਨੀ ਤੇਜਸਵਿਨੀ ਅਤੇ ਉਨ੍ਹਾਂ ਦੇ ਦੋ ਬੱਚੇ ਸ਼ਾਮਲ ਹਨ। ਸ਼੍ਰੀ ਵੈਂਕਟ ਦਾ ਜੱਦੀ ਸ਼ਹਿਰ ਹੈਦਰਾਬਾਦ ਵਿੱਚ ਕੋਮਪੱਲੀ ਹੈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਆਪਣੇ ਰਿਸ਼ਤੇਦਾਰਾਂ ਦੇ ਘਰ ਤੋਂ ਵਾਪਸ ਆ ਰਹੇ ਸਨ। ਪਤਾ ਲੱਗਾ ਹੈ ਕਿ ਅਮਰੀਕੀ ਪੁਲਸ ਨੇ ਹੈਦਰਾਬਾਦ ਵਿੱਚ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਹੈ। ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਮਿੰਨੀ ਟਰੱਕ ਗਲਤ ਰਸਤੇ 'ਤੇ ਆਇਆ ਸੀ। ਕਿਉਂਕਿ ਕਾਰ ਪੂਰੀ ਤਰ੍ਹਾਂ ਸੜ ਗਈ ਸੀ, ਇਸ ਲਈ ਮ੍ਰਿਤਕਾਂ ਦੀਆਂ ਹੱਡੀਆਂ ਨੂੰ ਫੋਰੈਂਸਿਕ ਟੈਸਟ ਲਈ ਭੇਜਿਆ ਜਾਵੇਗਾ। ਡੀਐਨਏ ਨਮੂਨੇ ਇਕੱਠੇ ਕੀਤੇ ਜਾਣਗੇ ਅਤੇ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News