ਸ਼੍ਰੀਲੰਕਾ ''ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿਣ ਦੇ ਦੋਸ਼ ''ਚ ਭਾਰਤੀ ਪਰਿਵਾਰ ਗ੍ਰਿਫਤਾਰ
Thursday, May 13, 2021 - 11:19 PM (IST)
ਕੋਲੰਬੋ-ਸ਼੍ਰੀਲੰਕਾ ਦੇ ਜਾਫਨਾ ਪ੍ਰਾਇਦੀਪ 'ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਣ ਹੋਣ ਅਤੇ ਸਥਾਨਕ ਇੰਮੀਗ੍ਰੇਸ਼ਨ ਅਤੇ ਇਕਾਂਤਵਾਸ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਦੋ ਬੱਚਿਆਂ ਸਮੇਤ ਇਕ ਭਾਰਤੀ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਪਰਿਵਾਰ 'ਚ 61 ਸਾਲਾ ਮਹਿਲਾ, ਉਸ ਦੀ 34 ਸਾਲਾ ਬੇਟੀ ਅਤੇ ਉਸ ਦੇ ਦੋ ਬੱਚੇ ਹਨ। ਉਹ 6 ਮਈ ਨੂੰ ਮਛੇਰਿਆਂ ਦੀ ਮਦਦ ਨਾਲ ਸ਼੍ਰੀਲੰਕਾ ਪਹੁੰਚੇ ਸਨ।
ਇਹ ਵੀ ਪੜ੍ਹੋ-'ਕੋਰੋਨਾ ਵਾਇਰਸ ਦੇ ਸੰਬੰਧ 'ਚ ਅਗਲੇ ਦੋ ਮਹੀਨੇ ਪਾਕਿਸਤਾਨ ਲਈ ਬੇਹਦ ਮਹੱਤਵਪੂਰਨ'
ਡਿਪਟੀ ਇੰਸਪੈਕਟਰ ਜਨਰਲ ਆਫ ਪੁਲਸ ਅਜੀਤ ਨੇ ਕਿਹਾ ਕਿ ਦੇਸ਼ 'ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿਣ, ਇੰਮੀਗ੍ਰੇਸ਼ਨ ਅਤੇ ਇਕਾਂਤਵਾਸ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਜਾਫਨਾ ਦੇ ਗੁਰੂਨਗਰ ਇਲਾਕੇ ਤੋਂ ਪਰਿਵਾਰ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਰੋਹਾਨਾ ਨੇ ਦੱਸਿਆ ਕਿ ਉਹ 6 ਮਈ ਤੋਂ ਇਕ ਭਾਰਤੀ ਕਿਸ਼ਤੀ ਰਾਹੀਂ ਭਾਰਤ ਤੋਂ ਆਏ ਸਨ ਅਤੇ ਬਾਕੀ ਦਾ ਰਸਤਾ ਉਨ੍ਹਾਂ ਨੇ ਮੱਛੀ ਫੜਨ ਵਾਲੀ ਸ਼੍ਰੀਲੰਕਾ ਕਿਸ਼ਤੀ 'ਤੇ ਤੈਅ ਕੀਤਾ ਸੀ।
ਇਹ ਵੀ ਪੜ੍ਹੋ-...ਤਾਂ ਇਸ ਕਾਰਣ ਬੰਗਲਾਦੇਸ਼ 'ਚ ਵਧੀ ਕੋਰੋਨਾ ਮਹਾਮਾਰੀ
ਉਨ੍ਹਾਂ ਨੇ ਕਿਹਾ ਕਿ ਪਰਿਵਾਰ ਭਾਰਤ 'ਚ ਰਾਮੇਸ਼ਵਰਮ ਦਾ ਰਹਿਣ ਵਾਲਾ ਹੈ ਅਤੇ ਉਨ੍ਹਾਂ ਦੀ ਕੋਰੋਨਾ ਵਾਇਰਸ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਉਹ ਕੋਵਿਡ-19 ਨਾਲ ਇਨਫੈਕਟਿਡ ਤਾਂ ਨਹੀਂ ਹਨ। ਇਸ ਤੋਂ ਪਹਿਲਾਂ ਸ਼੍ਰੀਲੰਕਾ ਦੀ ਨੇਵੀ ਨੇ ਇਸ ਮਹੀਨੇ ਦੇ ਸ਼ੁਰੂ 'ਚ ਕਿਹਾ ਸੀ ਕਿ ਉਸ ਨੇ ਕੋਵਿਡ-19 ਨਾਲ ਇਨਫੈਕਟਿਡ ਭਾਰਤੀ ਮਛੇਰਿਆਂ ਦੇ ਆਉਣ ਅਤੇ ਦੇਸ਼ 'ਚ ਸਥਾਨਕ ਲੋਕਾਂ ਨਾਲ ਸੰਪਰਕ ਕਰਨ ਦੀ ਸੰਭਾਵਨਾ ਨੂੰ ਰੋਕਣ ਲਈ ਉੱਤਰ ਅਤੇ ਉੱਤਰ ਪੂਰਬੀ ਸਾਗਰ 'ਚ ਨਿਗਰਾਨੀ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ-2027 ਤੋਂ ਪਹਿਲਾਂ ਹੀ ਚੀਨ ਤੋਂ ਵਧੇਰੇ ਆਬਾਦੀ ਵਾਲਾ ਹੋਵੇਗਾ ਇਹ ਦੇਸ਼
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।