ਭਾਰਤੀ ਪਰਿਵਾਰ ਨੂੰ ਧੀ ਦੇ ਮਾਮਲੇ ਦੀ ਸੁਣਵਾਈ ਤੱਕ ਆਸਟ੍ਰੇਲੀਆ ’ਚ ਰਹਿਣ ਦੀ ਮਿਲੀ ਇਜਾਜ਼ਤ

09/19/2019 10:18:29 PM

ਮੈਲਬਰਨ - ਆਸਟ੍ਰੇਲੀਆ ਦੀ ਇਕ ਫੈਡਰਲ ਅਦਾਲਤ ਨੇ ਡਿਪੋਰਟੇਸ਼ਨ ਖਿਲਾਫ ਲੱੜ ਰਹੇ ਇਕ ਸ਼੍ਰੀਲੰਕਾਈ ਤਮਿਲ ਪਰਿਵਾਰ ਨੂੰ ਵੀਰਵਾਰ ਨੂੰ ਰਾਹਤ ਦਿੱਤੀ। ਅਦਾਲਤ ਨੇ ਵੀਜ਼ਾ ਨਵੀਨੀਕਰਣ ਨੂੰ ਲੈ ਕੇ ਉਨ੍ਹਾਂ ਦੀ ਧੀ ਵਲੋਂ ਦਾਇਰ ਅਪੀਲ ’ਤੇ ਸੁਣਵਾਈ ਪੂਰੀ ਹੋਣ ਤੱਕ ਪਰਿਵਾਰ ਨੂੰ ਆਸਟ੍ਰੇਲੀਆ ’ਚ ਰਹਿਣ ਦੀ ਇਜਾਜ਼ਤ ਦੇ ਦਿੱਤੀ ਹੈ। ਫੈਡਰਲ ਅਦਾਲਤ ਦੇ ਜੱਜ ਮਾਰਡੀ ਬ੍ਰੋਮਬਰਗ ਨੇ ਐਲਾਨ ਕੀਤਾ ਕਿ ਨਦੇਸਲਿੰਗਮ ਮੁਰੂਗੱਪਨ (ਨਦੇਸ) ਅਤੇ ਕੋਕੀਲਾਪਥਮਪ੍ਰਿਯਾ ਨਦੇਸਲਿੰਗਮ ਆਪਣੀਆਂ 2 ਧੀਆਂ ਕੋਪੀਕਾ ਅਤੇ ਤਾਰਨਿਕਾ ਦੇ ਨਾਲ ਮਾਮਲੇ ਦੀ ਸੁਣਵਾਈ ਪੂਰੀ ਹੋਣ ਤੱਕ ਆਸਟ੍ਰੇਲੀਆ ’ਚ ਰਹਿ ਸਕਦੇ ਹਨ।

ਬ੍ਰੋਮਬਰਗ ਇਸ ਗੱਲ ’ਤੇ ਸਹਿਮਤ ਸਨ ਕਿ 2 ਸਾਲ ਦੀ ਤਾਰਨਿਕਾ ਦੇ ਮਾਮਲੇ ਦੀ ਸੁਣਵਾਈ ਲਈ ਲੋੜੀਂਦੇ ਸਬੂਤ ਹਨ। ਉਨ੍ਹਾਂ ਆਖਿਆ ਕਿ ਬਿਨੈਕਾਰ ਨੇ ਸਭ ਤੋਂ ਪਹਿਲਾ ਇਹ ਸਾਬਤ ਕੀਤਾ ਕਿ ਇਮੀਗ੍ਰੇਸ਼ਨ ਕਾਨੂੰਨ ਦੀ ਧਾਰਾ-198 ਦੇ ਤਹਿਤ ਸਰਕਾਰ ਕੋਲ ਤਾਰਨਿਕਾ ਨੂੰ ਆਸਟ੍ਰੇਲੀਆ ਤੋਂ ਬਾਹਰ ਕੱਢਣ ਦਾ ਅਧਿਕਾਰ ਨਹੀਂ ਹੈ। ਜ਼ਿਕਰਯੋਗ ਹੈ ਕਿ ਇਹ ਜੋੜਾ ਕਿਸ਼ਤੀ ਦੇ ਜ਼ਰੀਏ ਵੱਖ-ਵੱਖ ਸਾਲ 2012 ਅਤੇ 2013 ’ਚ ਪਨਾਹ ਲੈਣ ਲਈ ਆਸਟ੍ਰੇਲੀਆ ਆਇਆ ਸੀ। ਉਨ੍ਹਾਂ ਦੀਆਂ ਧੀਆਂ ਦਾ ਜਨਮ ਆਸਟ੍ਰੇਲੀਆ ’ਚ ਹੀ ਹੋਇਆ ਸੀ। ਇਹ ਪਰਿਵਾਰ ਮਾਰਚ 2018 ’ਚ ਇਮੀਗ੍ਰੇਸ਼ਨ ਹਿਰਾਸਤ ਕੇਂਦਰ ’ਚ ਭੇਜੇ ਜਾਣ ਤੋਂ ਪਹਿਲਾਂ ਮੱਧ ਕੁਈਨਜ਼ਲੈਂਡ ਦੇ ਉਪ ਨਗਰ ਬਿਲੋਯੇਲਾ ’ਚ ਰਹਿੰਦਾ ਸੀ। ਪਿਛਲੇ ਮਹੀਨੇ ਆਖਰੀ ਸਮੇਂ ’ਚ ਡਿਪੋਰਟੇਸ਼ਨ ਰੋਕੇ ਜਾਣ ਤੋਂ ਬਾਅਦ ਜੋੜਾ ਆਈਸਲੈਂਡ ਪਹੁੰਚਿਆ।


Khushdeep Jassi

Content Editor

Related News