ਕੋਵਿਡ-19: ਭਾਰਤੀਆਂ ਲਈ ਵੱਡੀ ਖਬਰ, UAE ''ਚ ਜਾਰੀ ਹੋਈ ਇਹ ਐਡਵਾਇਜ਼ਰੀ

03/12/2020 5:22:58 PM

ਦੁਬਈ(ਆਈ.ਏ.ਐਨ.ਐਸ.)- ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚਲੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਨਾਵਲ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਯਤਨ ਵਿਚ ਆਪਣੇ ਗ੍ਰਹਿ ਦੇਸ਼ ਸਣੇ ਗੈਰ-ਜ਼ਰੂਰੀ ਯਾਤਰਾਵਾਂ ਤੋਂ ਪਰਹੇਜ਼ ਕਰਨ। ਸਥਾਨਕ ਨਿਊਜ਼ ਚੈਨਲ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ।

ਗਲਫ ਨਿਊਜ਼ ਮੁਤਾਬਕ ਟਵਿੱਟਰ 'ਤੇ ਤਾਜ਼ਾ ਜਾਰੀ ਐਡਵਾਇਜ਼ਰੀ ਵਿਚ ਦੁਬਈ ਵਿਚ ਭਾਰਤੀ ਕੌਂਸਲੇਟ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਯਾਤਰਾ ਦੀ ਇੱਛਾ ਰੱਖਣ ਵਾਲੇ ਸਾਰੇ ਨਾਗਰਿਕ ਤੇ ਵਿਦੇਸ਼ੀ ਕਿਰਪਾ ਕਰਕੇ ਭਾਰਤ ਸਰਕਾਰ ਵਲੋਂ ਜਾਰੀ ਕੀਤੇ ਨਵੀਨਤਮ ਦਿਸ਼ਾ ਨਿਰਦੇਸ਼ਾਂ ਨੂੰ ਦੇਖਣ। ਉਹਨਾਂ ਕਿਹਾ ਕਿ ਹਾਲਾਤ ਨੂੰ ਦੇਖਦੇ ਹੋਏ, ਹਰ ਇਕ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਗੈਰ-ਜ਼ਰੂਰੀ ਯਾਤਰਾ ਨਾ ਕੀਤੀ ਜਾਵੇ, ਚਾਹੇ ਉਹ ਤੁਹਾਡੇ ਘਰ ਦੀ ਹੀ ਹੋਵੇ। ਇਸ ਦੌਰਾਨ ਉਹਨਾਂ (ਯਾਤਰਾ ਕਰਨ ਵਾਲਿਆਂ) ਲਈ ਅਲੱਗ ਰੱਖਣ ਦੀਆਂ ਸ਼ਰਤਾਂ ਵੀ ਲਾਗੂ ਹਨ। ਉਹਨਾਂ ਨੇ ਯੂਏਈ ਵਿਚ ਰਹਿੰਦੇ ਭਾਰਤੀ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਸਾਵਧਾਨੀਆਂ ਵਰਤਣ, ਖਾਸਕਰ ਜੇ ਉਹ ਐਮਰਜੈਂਸੀ ਕਾਰਨਾਂ ਕਰਕੇ ਯਾਤਰਾ ਕਰ ਰਹੇ ਹੋਣ।

ਉਹਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਉਦੋਂ ਹੁੰਦਾ ਹੈ ਜਦੋਂ ਤੁਹਾਡੇ ਪ੍ਰਭਾਵਿਤ ਲੋਕਾਂ ਦੇ ਸੰਪਰਕ ਵਿਚ ਆਉਣ ਦੀ ਸੰਭਾਵਨਾ ਹੁੰਦੀ ਹੈ। ਯੂ.ਏ.ਈ. ਦਾ ਇਹ ਕਦਮ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਭਾਰਤ ਸਰਕਾਰ ਨੇ ਅਧਿਕਾਰੀਆਂ ਤੇ ਡਿਪਲੋਮੈਟਾਂ ਤੋਂ ਇਲਾਵਾ ਸਾਰੇ ਵੀਜ਼ੇ ਮੁਅੱਤਲ ਕਰਨ ਦਾ ਫੈਸਲਾ ਲਿਆ ਸੀ। ਭਾਰਤ ਵਿਚ ਕੌਵੀਡ-19 ਦੇ 73 ਮਾਮਲਿਆਂ ਦੀ ਪੁਸ਼ਟੀ ਹੋਈ ਹੈ।

ਵੀਰਵਾਰ ਤੱਕ ਸੰਯੁਕਤ ਅਰਬ ਅਮੀਰਾਤ ਵਿਚ 74 ਕੋਰੋਨਾਵਾਇਰਸ ਦੇ ਕੇਸ ਦਰਜ ਕੀਤੇ ਗਏ ਹਨ ਹਾਲਾਂਕਿ ਇਸ ਕਾਰਨ ਕਿਸੇ ਦੀ ਮੌਤ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਚੀਨ ਤੋਂ ਸ਼ੁਰੂ ਹੋਏ ਇਸ ਜਾਨਲੇਵਾ ਵਾਇਰਸ ਕਾਰਨ ਕੁੱਲ 4,625 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 124,979 ਮਾਮਲਿਆਂ ਦੀ ਪੁਸ਼ਟੀ ਹੋਈ ਹੈ।


Baljit Singh

Content Editor

Related News