UAE ’ਚ ਭਾਰਤੀ ਕਾਰੋਬਾਰੀ ਦਾ ਗੋਲਕੀਪਰ ਸ਼੍ਰੀਜੇਸ਼ ਨੂੰ ਵੱਡਾ ਤੋਹਫ਼ਾ, ਦੇਣਗੇ 1 ਕਰੋੜ ਦਾ ਨਕਦ ਇਨਾਮ

Monday, Aug 09, 2021 - 02:29 PM (IST)

UAE ’ਚ ਭਾਰਤੀ ਕਾਰੋਬਾਰੀ ਦਾ ਗੋਲਕੀਪਰ ਸ਼੍ਰੀਜੇਸ਼ ਨੂੰ ਵੱਡਾ ਤੋਹਫ਼ਾ, ਦੇਣਗੇ 1 ਕਰੋੜ ਦਾ ਨਕਦ ਇਨਾਮ

ਤਿਰੂਵਨੰਤਪੁਰਮ (ਭਾਸ਼ਾ) : ਸੰਯੁਕਤ ਅਰਬ ਅਮੀਰਾਤ ਦੇ ਰਹਿਣ ਵਾਲੇ ਇਕ ਭਾਰਤੀ ਕਾਰੋਬਾਰੀ ਨੇ ਟੋਕੀਓ ਓਲੰਪਿਕ ਵਿਚ ਕਾਂਸੀ ਤਮਗਾ ਜਿੱਤਣ ਵਾਲੀ ਪੁਰਸ਼ ਹਾਕੀ ਟੀਮ ਦੇ ਗੋਲਕੀਪਰ ਪੀ.ਆਰ. ਸ਼੍ਰੀਜੇਸ਼ ਨੂੰ 1 ਕਰੋੜ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ। ਸ਼੍ਰੀਜੇਸ਼ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਭਾਰਤ ਨੂੰ ਹਾਕੀ ਵਿਚ 41 ਸਾਲ ਬਾਅਦ ਓਲੰਪਿਕ ਤਮਗਾ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ: ਟੋਕੀਓ ਓਲੰਪਿਕ ਤੋਂ ਘਰ ਪਰਤੀ ਭਾਰਤੀ ਖਿਡਾਰਨ ’ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਿਲੀ ਭੈਣ ਦੀ ਮੌਤ ਦੀ ਖ਼ਬਰ

PunjabKesari

ਵੀ.ਪੀ.ਐਸ. ਹੈਲਥਕੇਅਰ ਦੇ ਚੇਅਰਮੇਨ ਅਤੇ ਪ੍ਰਬੰਧ ਨਿਰਦੇਸ਼ਕ ਡਾ. ਸ਼ਮਸ਼ੀਰ ਵਯਾਲਿਲ ਨੇ ਕਿਹਾ, ‘ਅਸੀਂ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹਾਂ ਅਤੇ ਸਾਨੂੰ ਉਨ੍ਹਾਂ ਲਈ 1 ਕਰੋੜ ਰੁਪਏ ਦੇ ਨਕਦ ਇਨਾਮ ਦੀ ਘੋਸ਼ਣਾ ਕਰਦੇ ਹੋਏ ਖ਼ੁਸ਼ੀ ਹੋ ਰਹੀ ਹੈ।’ ਸ਼੍ਰੀਜੇਸ਼ ਨੇ ਵਯਾਲਿਲ ਨੂੰ ਉਨ੍ਹਾਂ ਦੇ ਸੰਦੇਸ਼ ਅਤੇ ਸ਼ਲਾਘਾ ਲਈ ਧੰਨਵਾਦ ਕਿਹਾ। ਉਨ੍ਹਾਂ ਕਿਹਾ, ‘ਡਾ. ਸ਼ਮਸ਼ੀਰ ਨੇ ਇਸ ਮਹਾਨ ਉਪਬਲੱਧੀ ਲਈ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ ਅਤੇ ਸਾਨੂੰ ਆਪਾਣਾ ਸਮਰਥਨ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਨਾਮ ਦੀ ਘੋਸ਼ਣਾ ਨੇ ਮੈਨੂੰ ਹੈਰਾਨ ਕਰ ਦਿੱਤਾ। ਓਲੰਪਿਕ ਵਿਚ ਤਮਗਾ ਜਿੱਤਣ ਦਾ ਇਨਾਮ ਸੁਖ਼ਦ ਖ਼ਬਰ ਹੈ ਅਤੇ ਮੈਂ ਬਹੁਤ ਕਿਸਮਤ ਵਾਲਾ ਮਹਿਸੂਸ ਕਰਦਾ ਹਾਂ।’

ਇਹ ਵੀ ਪੜ੍ਹੋ: Tokyo Olympics: ਜੈਵਲਿਨ ਥ੍ਰੋਅ ’ਚ ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਭਾਰਤ ਦੀ ਝੋਲੀ ਪਿਆ ਪਹਿਲਾ ਸੋਨ ਤਮਗਾ

PunjabKesari

ਭਾਰਤ ਨੇ ਕਾਂਸੀ ਤਮਗੇ ਦੇ ਮੈਚ ਵਿਚ ਜਰਮਨੀ ਨੂੰ 5-4 ਨਾਲ ਹਰਾਇਆ। 1980 ਦੀਆਂ ਮਾਸਕੋ ਓਲੰਪਿਕ ਖੇਡਾਂ ਤੋਂ ਬਾਅਦ ਇਹ ਭਾਰਤ ਦਾ ਪਹਿਲਾਂ ਓਲੰਪਿਕ ਹਾਕੀ ਤਮਗਾ ਹੈ। ਇਸ ਦੇ ਨਾਲ ਹੀ ਓਲੰਪਿਕ ਹਾਕੀ ਦੇ ਇਤਿਹਾਸ ਵਿਚ ਭਾਰਤ ਦਾ ਇਹ ਤੀਜਾ ਕਾਂਸੀ ਤਮਗਾ ਹੈ। ਹੋਰ ਦੋ ਕਾਂਸੀ ਦੇ ਤਮਗੇ 1968 ਮੈਕਸੀਕੋ ਸਿਟੀ ਅਤੇ 1972 ਮਿਊਨਿਕ ਖੇਡਾਂ ਵਿਚ ਆਏ। ਭਾਰਤੀ ਪੁਰਸ਼ ਹਾਕੀ ਟੀਮ ਨੇ ਕੁੱਲ 12 ਤਮਗੇ ਜਿੱਤੇ ਹਨ, ਜਿਨ੍ਹਾਂ ਵਿਚ 8 ਸੋਨੇ, 1 ਚਾਂਦੀ ਅਤੇ 3 ਕਾਂਸੀ ਦੇ ਤਮਗੇ ਸ਼ਾਮਲ ਹਨ।

ਇਹ ਵੀ ਪੜ੍ਹੋ: ਵੱਡਾ ਝਟਕਾ: ਭਾਰਤ ਤੋਂ UAE ਦੀਆਂ ਹਵਾਈ ਟਿਕਟਾਂ 50 ਫ਼ੀਸਦੀ ਹੋਈਆਂ ਮਹਿੰਗੀਆਂ

PunjabKesari

ਟੋਕੀਓ ਦੇ ਸਫ਼ਲ ਅਭਿਆਨ ਦੇ ਬਾਅਦ ਸੋਮਵਾਰ ਨੂੰ ਭਾਰਤ ਪਰਤਣ ਵਾਲੇ ਸ਼੍ਰੀਜੇਸ਼ ਨੂੰ ਇਸ ਮਹੀਨੇ ਦੀ ਆਖ਼ੀਰ ਵਿਚ ਕੋਚੀ ਵਿਚ ਇਕ ਵਿਸ਼ੇਸ਼ ਸਮਾਰੋਹ ਵਿਚ ਨਕਦ ਇਨਾਮ ਦਿੱਤਾ ਜਾਏਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News