US ''ਚ ਭਾਰਤੀ ਵਿਦਿਆਰਥੀ ਦਾ ਹਥੌੜੇ ਨਾਲ ਕਤਲ, ਦੂਤਘਰ ਨੇ ਸੈਣੀ ਦੀ ਲਾਸ਼ India ਭੇਜਣ ਦਾ ਦਿੱਤਾ ਭਰੋਸਾ
Tuesday, Jan 30, 2024 - 12:53 PM (IST)
ਨਿਊਯਾਰਕ (ਭਾਸ਼ਾ)- ਅਮਰੀਕਾ ਵਿਚ ਜਾਰਜੀਆ ਦੇ ਲਿਥੋਨੀਆ ਸ਼ਹਿਰ ਵਿਚ ਇਕ ਬੇਘਰ ਨਸ਼ੇੜੀ ਵਿਅਕਤੀ ਨੇ 25 ਸਾਲਾ ਭਾਰਤੀ ਵਿਦਿਆਰਥੀ ਦੇ ਸਿਰ 'ਤੇ ਹਥੌੜੇ ਨਾਲ ਕਰੀਬ 50 ਵਾਰ ਹਮਲਾ ਕੀਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਅਟਲਾਂਟਾ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਕੈਮਰੇ 'ਤੇ ਰਿਕਾਰਡ ਹੋ ਗਈ, ਜਿਸ ਵਿਚ ਹਮਲਾਵਰ ਜੂਲੀਅਨ ਫਾਕਨਰ ਹਾਲ ਹੀ ਵਿਚ ਐੱਮ.ਬੀ.ਏ. ਕਰਨ ਵਾਲੇ ਭਾਰਤੀ ਵਿਦਿਆਰਥੀ ਵਿਵੇਕ ਸੈਣੀ ਦੇ ਸਿਰ 'ਤੇ ਲਗਭਗ 50 ਵਾਰ ਹਥੌੜੇ ਨਾਲ ਮਾਰਦਾ ਨਜ਼ਰ ਆ ਰਿਹਾ ਹੈ।
ਭਾਰਤੀ ਦੂਤਘਰ ਨੇ ਸੋਮਵਾਰ ਨੂੰ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ, "ਅਸੀਂ ਉਸ ਭਿਆਨਕ, ਵਹਿਸ਼ੀਆਨਾ ਅਤੇ ਘਿਨਾਉਣੀ ਘਟਨਾ ਤੋਂ ਬਹੁਤ ਦੁਖੀ ਹਾਂ, ਜਿਸ ਵਿਚ ਭਾਰਤੀ ਨਾਗਰਿਕ/ਵਿਦਿਆਰਥੀ ਵਿਵੇਕ ਸੈਣੀ ਦੀ ਮੌਤ ਹੋ ਗਈ ਅਤੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ।" ਅਜਿਹੀ ਜਾਣਕਾਰੀ ਹੈ ਕਿ ਅਮਰੀਕੀ ਅਧਿਕਾਰੀਆਂ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।'' ਉਨ੍ਹਾਂ ਕਿਹਾ ਕਿ ਦੂਤਘਰ ਨੇ ਘਟਨਾ ਤੋਂ ਤੁਰੰਤ ਬਾਅਦ ਸੈਣੀ ਦੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਲਾਸ਼ ਨੂੰ ਭਾਰਤ ਭੇਜਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। 'M9 ਨਿਊਜ਼ ਚੈਨਲ' ਨੇ ਐਤਵਾਰ ਨੂੰ ਰਿਪੋਰਟ ਦਿੱਤੀ ਕਿ ਸੈਣੀ ਉਸ ਸਟੋਰ 'ਤੇ ਪਾਰਟ-ਟਾਈਮ ਕਲਰਕ ਵਜੋਂ ਕੰਮ ਕਰਦਾ ਸੀ, ਜਿੱਥੇ ਫਾਕਨਰ ਨੇ ਪਨਾਹ ਲਈ ਹੋਈ ਸੀ।
ਇਹ ਵੀ ਪੜ੍ਹੋ: ਕੈਨੇਡਾ ਨੇ ਪੰਜਾਬ ਦੇ ਵਸਨੀਕ ਬਿਪਿਨਜੋਤ ਗਿੱਲ ਨੂੰ ਭਾਰਤ ਕੀਤਾ ਡਿਪੋਰਟ, ਜਾਣੋ ਕੀ ਲੱਗੇ ਹਨ ਦੋਸ਼
ਚੈਨਲ ਨੇ ਕਿਹਾ ਕਿ ਸੈਣੀ ਨੇ ਫਾਕਨਰ ਦੀ ਮਦਦ ਕਰਦੇ ਹੋਏ ਉਸ ਨੂੰ ਚਿਪਸ, ਕੋਕ, ਪਾਣੀ ਅਤੇ ਠੰਡ ਤੋਂ ਬਚਾਉਣ ਲਈ ਇੱਕ ਜੈਕਟ ਵੀ ਦਿੱਤੀ ਸੀ ਪਰ ਬਾਅਦ ਵਿੱਚ ਸੁਰੱਖਿਆ ਚਿੰਤਾਵਾਂ ਕਾਰਨ ਉਸ ਨੇ ਫਾਕਨਰ ਨੂੰ ਉਥੋਂ ਜਾਣ ਲਈ ਕਿਹਾ। ਸੈਣੀ ਨੇ ਫਾਕਨਰ ਨੂੰ ਕਿਹਾ ਕਿ ਜੇਕਰ ਉਹ ਇੱਥੋਂ ਨਾ ਗਿਆ ਤਾਂ ਉਹ ਪੁਲਸ ਦੀ ਮਦਦ ਲਵੇਗਾ। ਸੈਣੀ 16 ਜਨਵਰੀ ਨੂੰ ਆਪਣੇ ਘਰ ਜਾ ਰਿਹਾ ਸੀ ਕਿ ਉਦੋਂ ਫਾਕਨਰ ਨੇ ਉਸ 'ਤੇ ਹਮਲਾ ਕਰ ਦਿੱਤਾ। ਪੁਲਸ ਨੇ ਫਾਕਨਰ ਨੂੰ ਸੈਣੀ ਦੀ ਲਾਸ਼ ਕੋਲ ਖੜ੍ਹਾ ਪਾਇਆ। ਬੀ.ਟੈਕ ਕਰਨ ਤੋਂ ਬਾਅਦ 2 ਸਾਲ ਪਹਿਲਾਂ ਅਮਰੀਕਾ ਆਏ ਸੈਣੀ ਨੇ ਹਾਲ ਹੀ 'ਚ 'ਬਿਜ਼ਨਸ ਐਡਮਿਨਿਸਟ੍ਰੇਸ਼ਨ' 'ਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਸੀ। ਇਸ ਬੇਰਹਿਮੀ ਨਾਲ ਵਾਪਰੀ ਘਟਨਾ ਤੋਂ ਬਾਅਦ ਹਰਿਆਣਾ 'ਚ ਰਹਿ ਰਹੇ ਸੈਣੀ ਦਾ ਪਰਿਵਾਰ ਸੋਗ 'ਚ ਹੈ। ਉਸ ਦੇ ਪਿਤਾ ਗੁਰਜੀਤ ਸਿੰਘ ਅਤੇ ਮਾਤਾ ਲਲਿਤਾ ਸੈਣੀ ਇਸ ਘਟਨਾ ਬਾਰੇ ਕਿਸੇ ਨਾਲ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਹਨ। ਸੈਣੀ ਹਰਿਆਣਾ ਦਾ ਰਹਿਣ ਵਾਲਾ ਸੀ।
ਇਹ ਵੀ ਪੜ੍ਹੋ: ਭਾਰਤੀ ਵਿਦਿਆਰਥੀ ਦਾ ਅਮਰੀਕਾ 'ਚ ਬੇਰਹਿਮੀ ਨਾਲ ਕਤਲ, ਹਥੌੜੇ ਨਾਲ ਕੀਤੇ ਗਏ 50 ਵਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।