ਬੱਚਿਆਂ, ਐਰਤਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਖਿੱਚਣ ਦੇ ਦੋਸ਼ ''ਚ ਭਾਰਤੀ ਡਾਕਟਰ ਗ੍ਰਿਫ਼ਤਾਰ

Wednesday, Aug 21, 2024 - 03:25 PM (IST)

ਬੱਚਿਆਂ, ਐਰਤਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਖਿੱਚਣ ਦੇ ਦੋਸ਼ ''ਚ ਭਾਰਤੀ ਡਾਕਟਰ ਗ੍ਰਿਫ਼ਤਾਰ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਇਕ 40 ਸਾਲਾ ਭਾਰਤੀ ਡਾਕਟਰ ਨੂੰ ਕਈ ਸਾਲਾਂ ਤੱਕ ਬੱਚਿਆਂ ਅਤੇ ਔਰਤਾਂ ਦੀਆਂ ਸੈਂਕੜੇ ਨਗਨ ਤਸਵੀਰਾਂ ਅਤੇ ਵੀਡੀਓ ਬਣਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ।'ਫਾਕਸ ਨਿਊਜ਼' ਟੀਵੀ ਚੈਨਲ ਦੀ ਰਿਪੋਰਟ ਮੁਤਾਬਕ ਓਮੈਰ ਇਜਾਜ਼ ਨੂੰ 8 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਟੀਵੀ ਚੈਨਲ ਮੁਤਾਬਕ ਏਜਾਜ਼ ਨੇ ਬਾਥਰੂਮ, ਚੇਂਜਿੰਗ ਏਰੀਆ, ਹਸਪਤਾਲ ਦੇ ਕਮਰਿਆਂ ਅਤੇ ਇੱਥੋਂ ਤੱਕ ਕਿ ਆਪਣੇ ਘਰ ਵਿੱਚ ਵੀ ਕਈ ਥਾਵਾਂ 'ਤੇ ਲੁਕਵੇਂ ਕੈਮਰੇ ਲਗਾਏ ਹੋਏ ਸਨ। 

ਨਿਊਜ਼ ਚੈਨਲ ਅਨੁਸਾਰ ਉਸਨੇ ਦੋ ਸਾਲ ਦੇ ਛੋਟੇ ਬੱਚਿਆਂ ਦੀਆਂ ਫੋਟੋਆਂ ਖਿੱਚੀਆਂ ਅਤੇ ਵੀਡੀਓ ਬਣਾਈਆਂ। ਇਜਾਜ਼ ਦੀ ਪਤਨੀ ਨੂੰ ਇਹ ਅਪਰਾਧਕ ਸਮੱਗਰੀ ਮਿਲੀ ਜਿਸ ਤੋਂ ਬਾਅਦ ਅਧਿਕਾਰੀਆਂ ਨੂੰ ਉਸਦੇ ਅਪਰਾਧਾਂ ਬਾਰੇ ਪਤਾ ਲੱਗਾ। ਇਸ ਤੋਂ ਪਹਿਲਾਂ ਉਸ ਦਾ ਕੋਈ ਅਪਰਾਧਿਕ ਇਤਿਹਾਸ ਨਹੀਂ ਸੀ। ਓਕਲੈਂਡ ਕਾਉਂਟੀ ਸ਼ੈਰਿਫ ਨੇ ਮੰਗਲਵਾਰ ਨੂੰ ਕਿਹਾ ਕਿ ਉਸਨੇ ਕਈ ਔਰਤਾਂ ਨਾਲ ਕਥਿਤ ਤੌਰ 'ਤੇ ਸੈਕਸ ਕੀਤਾ ਜਦੋਂ ਉਹ ਬੇਹੋਸ਼ ਜਾਂ ਸੌਂ ਰਹੀਆਂ ਸਨ। 

ਪੜ੍ਹੋ ਇਹ ਅਹਿਮ ਖ਼ਬਰ-ਕਮਲਾ ਹੈਰਿਸ ਹੋਵੇਗੀ ਅਮਰੀਕਾ ਦੀ ਭਵਿੱਖੀ ਰਾਸ਼ਟਰਪਤੀ : ਬਰਾਕ ੳਬਾਮਾ

ਸ਼ੈਰਿਫ ਮਾਈਕ ਬਾਊਚਰਡ ਨੇ ਕਿਹਾ ਕਿ ਜਾਂਚ 'ਚ ਕਈ ਮਹੀਨੇ ਲੱਗਣਗੇ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇੱਥੇ ਬਹੁਤ ਸਾਰੇ ਹੋਰ ਪੀੜਤ ਹੋ ਸਕਦੇ ਹਨ ਕਿਉਂਕਿ ਜਾਂਚਕਰਤਾਵਾਂ ਨੇ ਅਮਰੀਕੀ ਰਾਜ ਮਿਸ਼ੀਗਨ ਵਿੱਚ ਓਕਲੈਂਡ ਕਾਉਂਟੀ ਦੇ ਇੱਕ ਸ਼ਹਿਰ ਰੋਚੈਸਟਰ ਹਿਲਜ਼ ਵਿੱਚ ਡਾਕਟਰ ਦੇ ਘਰ ਤੋਂ ਮਿਲੇ ਹਜ਼ਾਰਾਂ ਵੀਡੀਓ ਦੀ ਸਮੀਖਿਆ ਕੀਤੀ ਹੈ। ਇਜਾਜ਼ ਨੂੰ ਉਸ ਦੇ ਘਰ ਤੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ, ਉਸ ਨਾਲ ਸਬੰਧਤ ਸਥਾਨਾਂ ਦੀ ਤਲਾਸ਼ੀ ਲਈ ਕਈ ਵਾਰੰਟ ਜਾਰੀ ਕੀਤੇ ਗਏ ਹਨ। ਬੌਚਾਰਡ ਨੇ ਕਿਹਾ ਕਿ ਇਸ ਦੌਰਾਨ ਕੰਪਿਊਟਰ, ਫ਼ੋਨ ਅਤੇ 15 ਬਾਹਰੀ ਉਪਕਰਨ ਮਿਲੇ ਹਨ ਅਤੇ ਸਿਰਫ਼ ਇੱਕ ਹਾਰਡ ਡਰਾਈਵ ਵਿੱਚ 13,000 ਵੀਡੀਓ ਸਨ। ਇਜਾਜ਼ ਵਰਕ ਵੀਜ਼ੇ 'ਤੇ 2011 'ਚ ਭਾਰਤ ਤੋਂ ਅਮਰੀਕਾ ਆਇਆ ਸੀ। ਉਹ ਭਾਰਤ ਦਾ ਨਾਗਰਿਕ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News