ਦੁਬਈ ''ਚ ਪਾਕਿਸਤਾਨੀ ਵਿਅਕਤੀ ਨੇ ਕੀਤਾ ਭਾਰਤੀ ਜੋੜੇ ਦਾ ਕਤਲ

Wednesday, Jun 24, 2020 - 03:40 PM (IST)

ਦੁਬਈ ''ਚ ਪਾਕਿਸਤਾਨੀ ਵਿਅਕਤੀ ਨੇ ਕੀਤਾ ਭਾਰਤੀ ਜੋੜੇ ਦਾ ਕਤਲ

ਦੁਬਈ- ਬੀਤੇ ਹਫਤੇ ਇਕ ਭਾਰਤੀ ਜੋੜੇ ਦੇ ਕਤਲ ਦੀ ਜਾਣਕਾਰੀ ਮਿਲੀ ਸੀ ਤੇ ਹੁਣ ਜਾਂਚ ਵਿਚ ਲੱਗਾ ਹੈ ਕਿ ਇਕ ਪਾਕਿਸਤਾਨੀ ਵਿਅਕਤੀ ਨੇ ਇਹ ਕਤਲ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਲੁੱਟ-ਖੋਹ ਕਰਨ ਲਈ ਪਾਕਿਸਤਾਨੀ ਵਿਅਕਤੀ ਨੇ ਇਕ ਭਾਰਤੀ ਜੋੜੇ ਦਾ ਕਤਲ ਕਰ ਦਿੱਤਾ ਤੇ ਉਨ੍ਹਾਂ ਦੀ ਧੀ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। 

18 ਜੂਨ ਨੂੰ 40 ਸਾਲਾ ਹੀਰੇਨ ਆਦੀਆ ਅਤੇ ਵਿਧੀ ਆਦੀਆ ਦਾ ਕਤਲ ਹੋਇਆ। ਉਹ ਅਰਬੀਅਨ ਰੈਂਚਜ਼ ਵਿਚ ਰਹਿੰਦੇ ਸਨ ਤੇ ਉਨ੍ਹਾਂ ਦੇ 13 ਅਤੇ 18 ਸਾਲ ਦੇ ਬੱਚੇ ਵੀ ਉਨ੍ਹਾਂ ਨਾਲ ਸਨ। ਇਸ ਹਾਦਸੇ ਵਿਚ ਕੁੜੀ ਵੀ ਜ਼ਖਮੀ ਹੋ ਗਈ। 

ਜ਼ਿਕਰਯੋਗ ਹੈ ਕਿ ਹੀਰੇਨ ਸ਼ਾਰਜਾਹ ਆਇਲ ਤੇ ਗੈਸ ਕੰਟਰੈਕਟਰ ਦਾ ਸੀਨੀਅਰ ਡਾਇਰੈਕਟਰ ਸੀ ਤੇ ਆਪਣੇ ਪਰਿਵਾਰ ਨਾਲ 3 ਕੁ ਸਾਲਾਂ ਤੋਂ ਇੱਥੇ ਰਹਿ ਰਿਹਾ ਸੀ।  ਉਨ੍ਹਾਂ ਦਾ ਬਾਕੀ ਪਰਿਵਾਰ ਗੁਜਰਾਤ ਸੂਬੇ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ 2 ਸਾਲ ਪਹਿਲਾਂ ਇਸ ਪਰਿਵਾਰ ਦੇ ਘਰ ਵਿਚ ਕੰਮ ਕਰਦਾ ਸੀ। ਜਦ ਉਹ ਬੇਰੋਜ਼ਗਾਰ ਹੋ ਗਿਆ ਤਾਂ ਲੁੱਟ-ਖੋਹ ਕਰਨ ਲਈ ਉਨ੍ਹਾਂ ਦੇ ਘਰ ਪੁੱਜਾ ਤੇ ਇਸ ਖੂਨੀ ਵਾਰਦਾਤ  ਨੂੰ ਅੰਜਾਮ ਦਿੱਤਾ। 


author

Lalita Mam

Content Editor

Related News