ਅਮਰੀਕਾ 'ਚ ਜੰਮੇ ਹੋਏ ਤਲਾਅ 'ਤੇ ਸੈਲਫੀ ਲੈਣ ਵੇਲੇ ਬਰਫ਼ੀਲੇ ਪਾਣੀ 'ਚ ਡਿੱਗਾ ਭਾਰਤੀ ਜੋੜਾ

Saturday, Feb 27, 2021 - 06:17 PM (IST)

ਅਮਰੀਕਾ 'ਚ ਜੰਮੇ ਹੋਏ ਤਲਾਅ 'ਤੇ ਸੈਲਫੀ ਲੈਣ ਵੇਲੇ ਬਰਫ਼ੀਲੇ ਪਾਣੀ 'ਚ ਡਿੱਗਾ ਭਾਰਤੀ ਜੋੜਾ

ਟੈਕਸਾਸ -  ਬਰਫ ਨਾਲ ਜੰਮ ਚੁੱਕੇ ਤਲਾਬ ਦੇ ਪਾਣੀ 'ਚ ਭਾਰਤੀ ਮੂਲ ਦੇ ਜੋੜੇ ਦੇ ਡਿੱਗਣ ਦੀ ਜਾਣਕਾਰੀ ਮਿਲੀ ਹੈ। ਇਹ ਤਸਵੀਰਾਂ ਅਮਰੀਕਾ ਦੇ ਸੂਬੇ ਟੈਕਸਾਸ ਦੀਆਂ ਹਨ ਜਿਥੇ ਬਰਫ ਨਾਲ ਜੰਮ ਚੁੱਕੇ ਤਲਾਬ ਦੇ ਪਾਣੀ 'ਚ ਭਾਰਤੀ ਮੂਲ ਦਾ ਜੋੜਾ ਡਿੱਗ ਗਿਆ। ਦਰਅਸਲ ਟੈਕਸਸ ਸੂਬੇ ਵਿਚ ਇਰਵਿੰਗ ਸ਼ਹਿਰ ਦੇ ਇਕ ਜੰਮੇ ਹੋਏ ਤਲਾਅ ਉੱਤੇ ਭਾਰਤੀ ਜੋੜਾ ਆਪਣੇ 2 ਬੱਚਿਆਂ ਸਣੇ ਸੈਰ ਕਰ ਰਿਹਾ ਸੀ। ਅਮਰੀਕੀ ਮੀਡੀਆ ਮੁਤਾਬਕ ਸੈਰ ਕਰਨ ਦੌਰਾਨ ਜਦ ਪਤੀ-ਪਤਨੀ ਆਪਣੀ ਸੈਲਫੀ ਖਿੱਚਣ ਲੱਗੇ ਤਾਂ ਅਚਾਨਕ ਬਰਫ 'ਚ ਤਰੇੜ ਆ ਗਈ ਅਤੇ ਦੇਖਦੇ ਹੀ ਦੇਖਦੇ ਦੋਵੇਂ ਪਤੀ-ਪਤਨੀ ਤਲਾਬ ਦੇ ਬਰਫੀਲੇ ਪਾਣੀ ਵਿਚ ਡਿੱਗ ਗਏ। ਇਹ ਦੇਖ ਬੱਚਿਆਂ ਵਲੋਂ ਤੁਰੰਤ ਸਹਾਇਦਾ ਲਈ ਰੋਲਾ ਪਾਇਆ ਗਿਆ। ਇਸ ਦੌਰਾਨ ਫਾਇਰ ਸਰਵਿਸ ਵਾਲਿਆਂ ਨੂੰ ਸੱਦਿਆ ਗਿਆ। ਜਿਨ੍ਹਾਂ ਨੇ ਬਚਾਅ ਕਾਰਜ਼ਾਂ ਦੌਰਾਨ ਕਾਫੀ ਮੁਸ਼ਕਤ ਕੀਤੀ। 

ਇਹ ਵੀ ਪੜ੍ਹੋ : ਦੇਸ਼ ਦੇ ਇਨ੍ਹਾਂ ਸ਼ਹਿਰਾਂ ਲਈ ਜਲਦ ਸ਼ੁਰੂ ਹੋਵੇਗੀ ਹਵਾਈ ਸੇਵਾ, ਨਵੀਂ ਏਅਰਲਾਇੰਸ ਕੰਪਨੀ ਨੂੰ ਮਿਲੀ ਮਨਜ਼ੂਰੀ

ਇਸ ਦੌਰਾਨ ਪਤੀ-ਪਤਨੀ ਨੂੰ ਬਚਾਉਣ 'ਚ ਰੁਝਾ ਇਕ ਫਾਇਰ ਸਰਵੀਸ ਦਾ ਕਰਮਚਾਰੀ ਵੀ ਬਰਫੀਲੇ ਪਾਣੀ ਵਿਚ ਡਿੱਗ ਗਿਆ। ਬਚਾਅ ਕਾਰਜ਼ਾਂ ਲਈ ਬਰਫ ਨੂੰ ਤੋੜ ਕੇ ਰਾਹ ਬਣਾਇਆ ਗਿਆ ਤਾਂ ਜੋ ਸੌਖੇ ਤਰੀਕੇ ਨਾਲ ਸਭ ਨੂੰ ਬਾਹਰ ਕੱਢਿਆ ਜਾ ਸਕੇ। ਅੰਤ ਬੇਹੱਦ ਮਸ਼ਕਤ ਨਾਲ ਫਾਇਰ ਸਰਵੀਸ ਦੇ ਕਰਮਚਾਰੀਆਂ ਨੇ ਤਿੰਨੋਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਇਸ ਸਬੰਧੀ ਇਰਵਿੰਗ ਪੁਲਸ ਨੇ ਇਕ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਪਤੀ-ਪਤਨੀ ਤੇ ਉਨ੍ਹਾਂ ਨੂੰ ਬਚਾਉਣ ਦੌਰਾਨ ਬਰਫੀਲੇ ਪਾਣੀ ਦੇ ਸੰਪਰਕ ਵਿਚ ਆਉਣ ਵਾਲੇ ਸਾਰੇ ਪੂਰੀ ਤਰ੍ਹਾਂ ਨਾਲ ਸਿਹਤਯਾਬ ਹਨ। ਦੂਜੇ ਪਾਸੇ ਕੁਝ ਖਬਰਾਂ ਦੇ ਮੁਤਾਬਕ ਬਰਫੀਲੇ ਪਾਣੀ ਵਿੱਚੋਂ ਕੱਢੀ ਗਈ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 

ਇਹ ਵੀ ਪੜ੍ਹੋ : ਘਰੇਲੂ ਹਵਾਈ ਯਾਤਰਾ ਹੋਵੇਗੀ ਸਸਤੀ, ਟਿਕਟ ਬੁੱਕ ਕਰਨ ਵੇਲੇ ਕਰਨੀ ਹੋਵੇਗੀ ਇਸ ਵਿਕਲਪ ਦੀ ਚੋਣ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News