ਨਿਊਯਾਰਕ 'ਚ ਬਜ਼ੁਰਗ ਸਿੱਖ 'ਤੇ ਹੋਏ ਹਮਲੇ ਦੇ ਮਾਮਲੇ 'ਚ ਭਾਰਤੀ ਕੌਂਸਲੇਟ ਦਾ ਬਿਆਨ ਆਇਆ ਸਾਹਮਣੇ

Tuesday, Apr 05, 2022 - 11:35 AM (IST)

ਨਿਊਯਾਰਕ 'ਚ ਬਜ਼ੁਰਗ ਸਿੱਖ 'ਤੇ ਹੋਏ ਹਮਲੇ ਦੇ ਮਾਮਲੇ 'ਚ ਭਾਰਤੀ ਕੌਂਸਲੇਟ ਦਾ ਬਿਆਨ ਆਇਆ ਸਾਹਮਣੇ

ਨਿਊਯਾਰਕ (ਭਾਸ਼ਾ)- ਨਿਊਯਾਰਕ ਵਿਚ ਭਾਰਤੀ ਕੌਂਸਲੇਟ ਜਨਰਲ ਨੇ ਇੱਥੇ ਇਕ ਬਜ਼ੁਰਗ ਸਿੱਖ ਵਿਅਕਤੀ ‘ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਇਸ ਨੂੰ ‘ਬਹੁਤ ਹੀ ਪ੍ਰੇਸ਼ਾਨ ਕਰਨ ਵਾਲਾ’ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਇਸ ਘਿਨਾਉਣੇ ਨਫਰਤ ਅਪਰਾਧ ਦੀ ਜਾਂਚ ਕਰ ਰਹੀ ਪੁਲਸ ਦੇ ਸੰਪਰਕ ਵਿਚ ਹਨ। ਨਿਰਮਲ ਸਿੰਘ (ਉਮਰ ਕਰੀਬ 70 ਸਾਲਾ) ਨੂੰ ਕਵੀਂਸ ਦੇ ਰਿਚਮੰਡ ਹਿੱਲ ਵਿਚ ਐਤਵਾਰ ਸਵੇਰੇ ਬਿਨਾਂ ਕਿਸੇ ਕਾਰਨ ਹਮਲੇ ਵਿਚ ਕਥਿਤ ਤੌਰ 'ਤੇ ਮੁੱਕਾ ਮਾਰਿਆ ਗਿਆ ਸੀ।

ਇਹ ਵੀ ਪੜ੍ਹੋ: ਇਮਰਾਨ ਖ਼ਾਨ ਦੇ ਬਦਲੇ 'ਸੁਰ', ਕਿਹਾ-ਮੈਂ ਭਾਰਤ ਵਿਰੋਧੀ ਜਾਂ ਅਮਰੀਕਾ ਵਿਰੋਧੀ ਨਹੀਂ ਹਾਂ

ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿਚ ਸਿੰਘ ਨੂੰ ਖੂਨ ਨਾਲ ਲੱਥਪੱਥ ਦਸਤਾਰ, ਚਿਹਰੇ ਅਤੇ ਕੱਪੜਿਆਂ ਨਾਲ ਦਿਖਾਇਆ ਗਿਆ ਹੈ, ਜਿਸ ਨੇ ਭਾਰਤੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕੌਂਸਲੇਟ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਉਹ ਇਸ ਘਟਨਾ ਤੋਂ "ਬਹੁਤ ਪਰੇਸ਼ਾਨ" ਹੈ। ਭਾਰਤੀ ਕੌਂਸਲੇਟ ਜਨਰਲ ਨੇ ਸੋਮਵਾਰ ਨੂੰ ਇਕ ਟਵੀਟ ਵਿਚ ਕਿਹਾ, 'ਅਸੀਂ ਹਿੰਸਕ ਹਮਲੇ ਦੀ ਨਿੰਦਾ ਕਰਦੇ ਹਾਂ ਅਤੇ ਨਿਊਯਾਰਕ ਪੁਲਸ ਵਿਭਾਗ ਅਤੇ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿਚ ਹਾਂ ਜੋ ਮਾਮਲੇ ਦੀ ਜਾਂਚ ਕਰ ਰਹੇ ਹਨ। ਅਸੀਂ ਪੀੜਤ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਸਥਾਨਕ ਭਾਈਚਾਰਕ ਸੰਸਥਾਵਾਂ ਦੇ ਸੰਪਰਕ ਵਿਚ ਵੀ ਹਾਂ।'

ਇਹ ਵੀ ਪੜ੍ਹੋ: ਖ਼ਰਾਬ ਹਵਾ ’ਚ ਸਾਹ ਲੈ ਰਹੀ ਦੁਨੀਆ ਦੀ 99 ਫ਼ੀਸਦੀ ਆਬਾਦੀ, ਹਰ ਸਾਲ ਲਗਭਗ 70 ਲੱਖ ਲੋਕਾਂ ਦੀ ਮੌਤ: WHO

ਨਿਊਯਾਰਕ ਪੁਲਸ ਕਮਿਸ਼ਨਰ ਕੀਚੈਂਟ ਸੇਵੇਲ ਨੇ ਕਿਹਾ ਕਿ NYPD ਦੇ ਚੀਫ਼ ਆਫ਼ ਡਿਟੈਕਟਿਵ ਜੇਮਸ ਐਸੀਗ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਸੇਵੇਲ ਨੇ ਕਿਹਾ, 'ਅਸੀਂ ਆਪਣੇ ਸ਼ਹਿਰ ਵਿਚ ਹਿੰਸਾ ਦੀ ਨਿੰਦਾ ਕਰਦੇ ਹਾਂ- ਅਤੇ ਜ਼ਿੰਮੇਵਾਰ ਵਿਅਕਤੀਆਂ ਨੂੰ ਜਲਦ ਫੜ ਲਿਆ ਜਾਵੇਗਾ।' ਪੁਲਸ ਨੇ ਹਮਲੇ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਵਿਭਾਗ ਨਾਲ ਸੰਪਰਕ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ: ਭੂਮੱਧ ਸਾਗਰ 'ਚ ਕਿਸ਼ਤੀ ਪਲਟਣ ਕਾਰਨ 90 ਤੋਂ ਵੱਧ ਪ੍ਰਵਾਸੀਆਂ ਦੀ ਮੌਤ

ਸਪੈਕਟ੍ਰਮ ਨਿਊਜ਼ NY1 ਦੀ ਖ਼ਬਰ ਮੁਤਾਬਕ ਭਾਰਤੀ ਸੈਲਾਨੀ ਸਿੰਘ ਦੇ ਮੂੰਹ 'ਤੇ ਐਤਵਾਰ ਸਵੇਰੇ 7.45 ਵਜੇ ਦੇ ਕਰੀਬ ਅਣਪਛਾਤੇ ਹਮਲਾਵਰ ਨੇ ਮੁੱਕਾ ਮਾਰਿਆ। ਖ਼ਬਰ ਵਿਚ ਕਿਹਾ ਗਿਆ ਹੈ ਕਿ ਸਿੰਘ ਦੇ ਅਨੁਵਾਦਕ ਹਰਪ੍ਰੀਤ ਸਿੰਘ ਤੂਰ ਅਨੁਸਾਰ ਹਮਲਾਵਰ ਨੇ ਸਿੰਘ 'ਤੇ ਪਿੱਛਿਓਂ ਹਮਲਾ ਕੀਤਾ ਅਤੇ ਫ਼ਰਾਰ ਹੋ ਗਏ। ਸਿੰਘ ਦਾ ਸਥਾਨਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਇਕਵਾਡੋਰ ਦੀ ਜੇਲ੍ਹ 'ਚ ਹੋਏ ਦੰਗੇ, 12 ਕੈਦੀਆਂ ਦੀ ਮੌਤ

 


author

cherry

Content Editor

Related News