ਨਿਊਯਾਰਕ ’ਚ ਭਾਰਤੀ ਭਾਈਚਾਰੇ ਨੇ ਦੀਵਾਲੀ ਦੇ ਤਿਉਹਾਰ ਦਾ ਜਸ਼ਨ ਮਨਾਉਣਾ ਕੀਤਾ ਸ਼ੁਰੂ
Monday, Oct 21, 2024 - 01:55 PM (IST)
ਨਿਊਯਾਰਕ (ਏਜੰਸੀ)- ਨਿਊਯਾਰਕ ਵਿਚ ਭਾਰਤੀ ਪ੍ਰਵਾਸੀਆਂ ਨੇ ਦੀਵਾਲੀ ਦੇ ਤਿਉਹਾਰ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਹ ਇੱਥੋਂ ਦੇ ਲੋਕਾਂ ਵਿਚਾਲੇ ਰੌਸ਼ਨੀ ਦੇ ਇਸ ਤਿਉਹਾਰ ਦਾ ਸੰਦੇਸ਼ ਫੈਲਾ ਰਹੇ ਹਨ। ਮੈਨਹਟਨ ਦੇ ਕੇਂਦਰ ’ਚ ਸਥਿਤ ਟਾਈਮਜ਼ ਸਕੁਏਅਰ ਤੋਂ ਲੈ ਕੇ ਪੈਨਸਿਲਵੇਨੀਆ ਤੱਕ ਭਾਰਤੀ-ਅਮਰੀਕੀ ਭਾਈਚਾਰੇ ਨੇ ਦੀਵਾਲੀ ਮਨਾਉਣ ਲਈ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਭਾਰਤ-ਕੈਨੇਡਾ ਤਣਾਅ: ਕੈਨੇਡਾ 'ਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਦਾ ਵੱਡਾ ਦਾਅਵਾ
ਨਿਊਯਾਰਕ ਸਥਿਤ ਭਾਰਤੀ ਦੂਤਘਰ ਨੇ ‘ਐਕਸ’ ’ਤੇ ਇਕ ਪੋਸਟ ਵਿਚ ਲਿਖਿਆ, ਭਾਰਤੀ-ਅਮਰੀਕੀ ਭਾਈਚਾਰਾ ਅਤੇ ਅਮਰੀਕੀ ਦੋਸਤ ਦੀਵਾਲੀ ਮਨਾਉਣ ਲਈ ਟਾਈਮਜ਼ ਸਕੁਏਅਰ ਵਿਚ ਇਕੱਠੇ ਹੋਏ। ਪੋਸਟ ਵਿਚ ਕਿਹਾ ਗਿਆ ਹੈ ਕਿ ਨਿਊਯਾਰਕ ਵਿਚ ਭਾਰਤ ਦੇ ਕੌਂਸਲ ਜਨਰਲ ਬਿਨੈ ਪ੍ਰਧਾਨ, ਟਾਈਮਜ਼ ਸਕੁਏਅਰ 'ਤੇ ਭਾਰਤੀ-ਅਮਰੀਕੀ ਭਾਈਚਾਰੇ ਅਤੇ ਅਮਰੀਕੀ ਦੋਸਤਾਂ ਨਾਲ ਦੀਵਾਲੀ ਮਨਾਉਣ ਦੇ ਜਸ਼ਨਾਂ ਵਿਚ ਸ਼ਾਮਲ ਹੋਏ। ਸੈਨੇਟ ਦੇ ਬਹੁਮਤ ਨੇਤਾ ਚੱਕ ਸ਼ੂਮਰ, ਨਿਊਯਾਰਕ ਸ਼ਹਿਤ ਦੇ ਮੇਅਰ ਐਰਿਕ ਐਡਮਜ਼, ਮੈਂਬਰ ਜੈਨੀਫਰ ਰਾਜਕੁਮਾਰ ਵੀ ਨੀਤਾ ਭਸੀਨ ਵੱਲੋਂ ਆਯੋਜਿਤ ਪ੍ਰੋਗਰਾਮ ਵਿਚ ਸ਼ਾਮਲ ਹੋਏ। ਡਿਪਟੀ ਕੌਂਸਲ ਜਨਰਲ ਵਰੁਣ ਜੈਫਸ ਭਾਰਤੀ ਪ੍ਰਵਾਸੀ ਅਤੇ ਏਸ਼ੀਅਨ ਅਮਰੀਕਨ ਭਾਈਚਾਰੇ ਦੇ ਮੈਂਬਰਾਂ ਨਾਲ ਅੱਪਰ ਡਾਰਬੀ, ਪੈਨਸਿਲਵੇਨੀਆ ਵਿੱਚ ਖਾਲਸਾ ਏਸ਼ੀਅਨ ਅਮਰੀਕਨ ਐਸੋਸੀਏਸ਼ਨ ਵੱਲੋਂ ਆਯੋਜਿਤ ਦੀਵਾਲੀ ਦੇ ਜਸ਼ਨ ਵਿੱਚ ਸ਼ਾਮਲ ਹੋਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8