ਇਟਲੀ : ਭਾਰਤੀ ਭਾਈਚਾਰੇ ਦੀਆਂ ਕੋਰੋਨਾ ਰਿਪੋਰਟਾਂ ਆਈਆਂ ਨੈਗੇਟਿਵ

Friday, May 14, 2021 - 09:41 AM (IST)

ਇਟਲੀ : ਭਾਰਤੀ ਭਾਈਚਾਰੇ ਦੀਆਂ ਕੋਰੋਨਾ ਰਿਪੋਰਟਾਂ ਆਈਆਂ ਨੈਗੇਟਿਵ

ਮਿਲਾਨ/ਇਟਲੀ (ਸਾਬੀ ਚੀਨੀਆ): ਭਾਰਤ ਵਿਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਵੱਧਣ ਤੋਂ ਬਾਅਦ ਇਟਾਲੀਅਨ ਮੀਡੀਏ ਵਿਚ ਪ੍ਰਕਾਸਿ਼ਤ ਹੋਈਆਂ ਖ਼ਬਰਾਂ ਨੇ ਅਜਿਹਾ ਅਸਰ ਵੇਖਿਆ ਕਿ ਸਥਾਨਿਕ ਪ੍ਰਸ਼ਾਸ਼ਨ ਵੱਲੋ ਫ੍ਰੀ ਕਰੋਨਾ ਟੈਸਟ ਕੈਂਪ ਦੇ ਨਾਂ 'ਤੇ ਚਲਾਏ ਮਿਸ਼ਨ ਨੇ ਰੋਮ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਰਹਿੰਦੇ ਭਾਰਤੀਆਂ (ਖਾਸ ਕਰਕੇ ਸਿੱਖਾਂ) ਦੀਆਂ ਨੀਂਦਰਾਂ ਹਰਾਮ ਕਰ ਦਿੱਤੀਆਂ ਸਨ। ਸ਼ਾਇਦ ਸਥਾਨਿਕ ਪ੍ਰਸ਼ਾਸ਼ਨ ਨੂੰ ਵਹਿਮ ਹੋ ਗਿਆ ਸੀ ਕਿ ਵੱਡੀ ਗਿਣਤੀ ਵਿਚ ਸਿੱਖਾਂ ਨੂੰ ਕੋਰੋਨਾ ਵਾਇਰਸ ਹੋ ਚੁੱਕਾ ਹੈ ਜੋ ਇਟਾਲੀਅਨ ਲੋਕਾਂ ਲਈ ਖਤਰਾ ਬਣ ਚੁੱਕੇ ਹਨ। 

ਪੜ੍ਹੋ ਇਹ ਅਹਿਮ ਖਬਰ- ਭਾਰਤ ਨੂੰ 'ਘਟੀਆ ਕਵਾਲਿਟੀ' ਦੇ ਆਕਸੀਜਨ ਕੰਸਨਟ੍ਰੇਟਰ ਭੇਜ ਰਿਹਾ ਚੀਨ, ਕੀਮਤ ਵੀ ਲੈ ਰਿਹਾ ਵੱਧ

ਜਦ ਉਹਨਾਂ ਇਟਲੀ ਦੇ ਇਕ ਗੁਰਦੁਆਰਾ ਗੋਬਿੰਦਰਸ ਸਾਹਿਬ ਲਵੀਨੀੳ ਵਿਖੇ ਫ੍ਰੀ ਕਰੋਨਾ ਟੈਸਟ ਕੀਤੇ ਤਾਂ 175 ਦੇ ਕਰੀਬ ਵਿਅਕਤੀਆਂ ਵਿਚੋਂ ਇਕ-ਦੋ ਨੂੰ ਛੱਡ ਕੇ ਸਾਰੀਆਂ ਰਿਪੋਰਟਾਂ ਨੈਗਟਿਵ ਆਉਣ ਤੋਂ ਬਾਅਦ ਲੋਕਾਂ ਅਤੇ ਸਥਾਨਿਕ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ। ਇਸੇ ਤਰ੍ਹਾਂ ਲਵੀਨੀੳ ਰੇਲਵੇ ਸ਼ਟੇਸ਼ਨ 'ਤੇ ਲੱਗੇ ਕੈਂਪ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਡਾਕਟਰੀ ਟੀਮ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਇਲਾਕੇ ਵਿਚ ਸਥਿਤੀ ਪੂਰੀ ਤਰ੍ਹਾਂ ਠੀਕ ਹੈ। ਉਹਨਾਂ ਭਾਰਤੀ ਭਾਈਚਾਰੇ ਨੂੰ ਅਪੀਲ ਕਰਦਿਆਂ ਆਖਿਆ ਕੋਰੋਨਾ ਨਾਲ ਨੱਜਿਠਣ ਲਈ ਸਮੇਂ-ਸਮੇਂ ਸਿਰ ਚੈਕਅੱਪ ਜਰੂਰ ਕਰਵਾਉਂਦੇ ਰਹੋ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News