ਬ੍ਰਿਟੇਨ ''ਚ ਫਰਜ਼ੀਵਾੜਾ ਦੇ ਮਾਮਲੇ ''ਚ ਭਾਰਤੀ CA ਨੂੰ ਸਾਢੇ ਪੰਜ ਸਾਲ ਦੀ ਕੈਦ

05/14/2022 2:12:07 AM

ਲੰਡਨ-ਬ੍ਰਿਟੇਨ 'ਚ ਭਾਰਤੀ ਮੂਲ ਦੇ ਚਾਰਟਰਡ ਅਕਾਊਂਟੈਂਟ (ਸੀ.ਏ.) ਨੂੰ ਫਰਜ਼ੀਵਾੜਾ ਅਤੇ ਮਨੀ ਲਾਂਡਰਿੰਗ ਦੇ ਮਾਮਲੇ 'ਚ ਸਾਢੇ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੀ.ਏ. ਨੂੰ ਕਮਜ਼ੋਰ ਪੀੜਤ ਦਾ ਸ਼ੋਸ਼ਣ ਕਰਨ ਅਤੇ ਉਸ ਦੀ 3,31,858 ਪਾਊਂਡ ਦੀ ਧਨ-ਸੰਪਤੀ ਦਾ ਦੋਸ਼ੀ ਪਾਇਆ ਗਿਆ ਸੀ। 73 ਸਾਲਾ ਸੁਖਵਿੰਦਰ ਸਿੰਘ ਨੂੰ ਵੀਰਵਾਰ ਨੂੰ ਉੱਤਰ-ਪੂਰਬੀ ਇੰਗਲੈਂਡ 'ਚ ਯਾਰਕ ਕ੍ਰਾਊਨ ਅਦਾਲਤ 'ਚ ਧੋਖਾਧੜੀ ਦੇ ਚਾਰ ਮਾਮਲਿਆਂ ਅਤੇ ਮਨੀ ਲਾਂਡਰਿੰਗ ਦੇ ਇਕ ਮਾਮਲੇ 'ਚ ਇਹ ਸਜ਼ਾ ਸੁਣਾਈ ਗਈ ਸੀ।

ਇਹ ਵੀ ਪੜ੍ਹੋ :- ਅਮਰੀਕਾ : ਪਯੂਰਟੋ ਰਿਕੋ ਨੇੜੇ ਕਿਸ਼ਤੀ ਪਲਟਣ ਕਾਰਨ 11 ਲੋਕਾਂ ਦੀ ਹੋਈ ਮੌਤ

ਅਦਾਲਤ ਨੇ ਪਾਇਆ ਕਿ ਸਿੰਘ ਨੇ ਪੀੜਤ, ਜਿਸ ਦੀ ਪਛਾਣ ਸਿਰਫ 'ਏ' ਦੇ ਰੂਪ 'ਚ ਹੋਈ ਹੈ ਅਤੇ ਉਹ ਸਮਾਜਿਕ ਅਤੇ ਸਰੀਰਿਕ ਰੂਪ ਤੌਰ 'ਤੇ ਅਪਾਹਜ ਹੈ, ਨੂੰ ਨਿਸ਼ਾਨਾ ਬਣਾ ਕੇ ਠੱਗਿਆ ਹੈ। ਕ੍ਰਾਊਨ ਪ੍ਰੌਸੀਕਿਊਸ਼ਨ ਸਰਵਿਸ (ਸੀ.ਪੀ.ਐੱਸ.) ਦੇ ਇਕ ਸੀਨੀਅਰ ਕ੍ਰਾਊਨ ਪ੍ਰੌਸੀਕਿਊਟਰ ਐਂਡਰੀਆ ਥਾਮਸ ਨੇ ਕਿਹਾ ਕਿ ਸਿੰਘ ਨੇ ਕਾਫ਼ੀ ਅਸਮਰੱਥ ਵਿਅਕਤੀ ਦੇ ਸਾਹਮਣੇ ਖੁਦ ਨੂੰ ਇਕ ਭਰੋਸੇਮੰਦ ਦੋਸਤ ਅਤੇ ਪੇਸ਼ੇਵਰ ਵਿੱਤੀ ਸਲਾਹਕਾਰ ਦੇ ਰੂਪ 'ਚ ਪੇਸ਼ ਕੀਤਾ ਪਰ ਆਪਣੇ ਵਿਅਕਤੀਗਤ ਲਾਭ ਲਈ ਪੈਸੇ ਅਤੇ ਜਾਇਦਾਦ ਦੇ ਤਬਾਦਲੇ ਸਬੰਧੀ ਉਨ੍ਹਾਂ ਦੇ ਭਰੋਸੇ ਦੀ ਘੋਰ ਉਲੰਘਣਾ ਕੀਤੀ।

ਇਹ ਵੀ ਪੜ੍ਹੋ :- 6G ਨੂੰ ਲਿਆਉਣ ਦੀ ਤਿਆਰੀ 'ਚ ਸੈਮਸੰਗ, 5G ਤੋਂ 50 ਗੁਣਾ ਤੇਜ਼ ਹੋਵੇਗੀ ਇੰਟਰਨੈੱਟ ਦੀ ਸਪੀਡ

ਉਹ ਪੀੜਤ ਦਾ ਸਮਰਥਨ ਕਰਨ ਅਤੇ ਉਸ ਦੀ ਸੁਰੱਖਿਆ ਕਰਨ 'ਚ ਅਸਫ਼ਲ ਰਹੇ। ਨਾਰਥ ਯਾਰਕਸ਼ਾਇਰ ਪੁਲਸ ਬਲ ਦੀ ਇਕ ਜਾਂਚ 'ਚ ਪਤਾ ਚਲਿਆ ਹੈ ਕਿ ਜਦ 'ਏ' ਦੇ ਮਾਤਾ-ਪਿਤਾ ਦੀ ਮੌਤ ਹੋਈ ਤਾਂ ਸਿੰਘ ਨੇ ਵਿੱਤੀ ਮਾਮਲਿਆਂ ਨੂੰ ਸੁਲਝਾਉਣ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ ਸੀ.ਏ. ਨੇ ਇਸ ਦੀ ਥਾਂ ਪੀੜਤ ਦੇ ਬੈਂਕ ਖਾਤੇ 'ਚੋਂ 34,000 ਪਾਊਂਡ ਲਏ ਅਤੇ ਸਤੰਬਰ 2016 'ਚ ਇਸ ਦਾ ਭੁਗਤਾਨ ਆਪਣੇ ਖਾਤੇ 'ਚ ਕਰ ਦਿੱਤਾ। ਉਸ ਮਹੀਨੇ, ਸਿੰਘ ਨੇ ਹੈਰੋਗੇਟ ਸ਼ਹਿਰ 'ਚ 'ਏ' ਦੇ ਘਰ ਦੀ ਮਲਕੀਅਤ ਆਪਣੀ ਕੰਪਨੀ ਨੂੰ ਤਬਦੀਲ ਕਰ ਦਿੱਤੀ, ਜਿਸ ਦੀ ਕੀਮਤ ਲਗਭਗ 2,75,000 ਪਾਊਂਡ ਸੀ।

ਇਹ ਵੀ ਪੜ੍ਹੋ :- ਭਾਰਤ ਨੇ ਥਾਮਸ ਕੱਪ ਦੇ ਫਾਈਨਲ ’ਚ ਪਹੁੰਚ ਕੇ ਰਚਿਆ ਇਤਿਹਾਸ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News