ਜੇਰੇਡ ਇਸਾਕਮੈਨ ਦੇ ਸਪੇਸ ਮਿਸ਼ਨ 'ਚ ਸ਼ਾਮਲ ਹੋਵੇਗੀ ਭਾਰਤੀ ਮੂਲ ਦੀ ਇੰਜੀਨੀਅਰ ਅੰਨਾ ਮੇਨਨ
Wednesday, Feb 16, 2022 - 06:05 PM (IST)
ਨਿਊਯਾਰਕ (ਬਿਊਰੋ): ਅਮਰੀਕੀ ਅਰਬਪਤੀ ਜੇਰੇਡ ਇਸਾਕਮੈਨ ਦੇ ਘੋਸ਼ਿਤ ਵਿਲੱਖਣ ਪੁਲਾੜ ਮਿਸ਼ਨ ਦੇ ਚਾਲਕ ਦਲ ਦੇ ਮੈਂਬਰਾਂ ਵਿਚ 'ਸਪੇਸਐਕਸ' ਦੀ ਇੰਜੀਨੀਅਰ ਭਾਰਤੀ ਮੂਲ ਦੀ ਅੰਨਾ ਮੇਨਨ ਵੀ ਸ਼ਾਮਲ ਹੋਵੇਗੀ। ਇਸਾਕਮੈਨ ਨੇ ਪਿਛਲੇ ਸਾਲ ਦੁਨੀਆ ਦੇ ਪਹਿਲੇ ਨਿੱਜੀ ਪੁਲਾੜ ਚਾਲਕ ਦਲ ਦੀ ਅਗਵਾਈ ਕੀਤੀ ਸੀ। ਅੰਨਾ ਮੇਨਨ ਭਾਰਤੀ ਮੂਲ ਦੇ ਡਾਕਟਰ ਅਨਿਲ ਮੇਨਨ ਦੀ ਪਤਨੀ ਹੈ ਅਤੇ ਉਹ ਐਲਨ ਮਸਕ ਦੀ ਕੰਪਨੀ ਸਪੇਸਐਕਸ ਵਿਚ 'ਲੀਡ ਸਪੇਸ ਆਪਰੇਸ਼ਨਸ ਇੰਜੀਨੀਅਰ' ਦੇ ਅਹੁਦੇ 'ਤੇ ਕੰਮ ਕਰ ਰਹੀ ਹੈ।
ਸਪੇਸਐਕਸ ਨੇ ਸੋਮਵਾਰ ਨੂੰ ਇਕ ਪ੍ਰੈੱਸ ਰਿਲੀਜ ਵਿਚ ਦੱਸਿਆ ਕਿ ਅੰਨਾ ਮੇਨਨ ਚਾਲਕ ਦਲ ਦੇ ਸੰਚਾਲਨ ਸਬੰਧੀ ਪ੍ਰੋਗਰਾਮ ਦਾ ਪ੍ਰਬੰਧਨ ਕਰਦੀ ਹੈ ਅਤੇ ਮਿਸ਼ਨ ਡਾਇਰੈਕਟਰ ਅਤੇ ਚਾਲਕ ਦਲ ਸੰਵਾਹਕ ਦੇ ਤੌਰ 'ਤੇ ਮਿਸ਼ਨ ਕੰਟਰੋਲ ਵਿਚ ਵੀ ਸੇਵਾ ਦਿੰਦੀ ਹੈ। ਇਸਾਕਮੈਨ ਅਮਰੀਕੀ ਭੁਗਤਾਨ ਸਰੋਤ ਕੰਪਨੀ 'ਸ਼ਿਫਟ4' ਦੇ ਸੰਸਥਾਪਕ ਅਤੇ ਸੀ.ਈ.ਓ. ਹਨ। ਉਹਨਾਂ ਨੇ 'ਇੰਸਪੀਰੇਸ਼ਨ4' ਮਿਸ਼ਨ ਦੀ ਕਮਾਂਡ ਸੰਭਾਲੀ ਸੀ ਅਤੇ 'ਪੋਲਰਿਸ ਪ੍ਰੋਗਰਾਮ' ਦਾ ਐਲਾਨ ਕੀਤਾ ਸੀ।
ਪੜ੍ਹੋ ਇਹ ਅਹਿਮ ਖ਼ਬਰ- ਪ੍ਰਿੰਸ ਐਂਡਰਿਊ ਜਿਨਸੀ ਸ਼ੋਸ਼ਣ ਮਾਮਲੇ 'ਚ 122 ਕਰੋੜ ਡਾਲਰ ਦਾ ਕਰਨਗੇ ਭੁਗਤਾਨ
'ਪੋਲਰਿਸ ਡਾਨ' ਦੀ ਮਾਹਰ ਹੋਵੇਗੀ ਅੰਨਾ ਮੇਨਨ
ਪ੍ਰੋਗਰਾਮ ਵਿਚ ਤਿੰਨ ਮਨੁੱਖੀ ਪੁਲਾੜ ਯਾਨ ਮਿਸ਼ਨ ਸ਼ਾਮਲ ਹੋਣਗੇ। ਪਹਿਲੇ ਮਿਸ਼ਨ ਦਾ ਨਾਮ 'ਪੋਲਰਿਸ ਡਾਨ' ਹੈ ਅਤੇ ਇਸ ਨੂੰ 2022 ਦੇ ਅਖੀਰ ਤੱਕ ਫਲੋਰੀਡਾ ਵਿਚ ਏਰੋਨਾਟਿਕਸ ਅਤੇ ਪੁਲਾੜ ਪ੍ਰਬੰਧਨ (ਨਾਸਾ) ਦੇ ਕੇਨੇਡੀ ਪੁਲਾੜ ਕੇਂਦਰ ਤੋਂ ਭੇਜਿਆ ਜਾਵੇਗਾ। ਭਾਰਤੀ ਮੂਲ ਦੀ ਅੰਨਾ ਮੇਨਨ ਇਸ ਮਿਸ਼ਨ ਲਈ ਮਾਹਰ ਅਤੇ ਮੈਡੀਕਲ ਅਧਿਕਾਰੀ ਹੈ। ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਸਪੇਸਐਕਸ ਆਪਣੇ ਫਾਲਕਨ9 ਰਾਕੇਟ ਨੂੰ ਚੰਨ 'ਤੇ ਕ੍ਰੈਸ਼ ਕਰਵਾਉਣ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ, 13 ਲੱਖ ਪ੍ਰਵਾਸੀਆਂ ਲਈ ਖੁੱਲ੍ਹਣਗੇ ਦਰਵਾਜ਼ੇ
ਚੰਦਰਯਾਨ 2 ਖਿੱਚੇਗਾ ਕ੍ਰੈਸ਼ ਦੀ ਤਸਵੀਰ
ਆਸ ਹੈ ਕਿ ਇਹ ਰਾਕੇਟ ਚਾਰ ਮਾਰਚ ਨੂੰ ਚੰਨ ਦੀ ਸਤਹਿ 'ਤੇ ਕ੍ਰੈਸ਼ ਕਰੇਗਾ। ਇਸ ਘਟਨਾ ਦੀ ਤਸਵੀਰ ਭਾਰਤ ਦਾ ਚੰਦਰਯਾਨ2 ਵੀ ਖਿੱਚੇਗਾ। ਫਰਵਰੀ 2015 ਵਿਚ ਕੰਪਨੀ ਇਸ ਰਾਕੇਟ ਦੀ ਮਦਦ ਨਾਲ ਆਪਣਾ ਪਹਿਲਾ ਡੀਪ-ਸਪੇਸ ਮਿਸ਼ਨ ਲਾਂਚ ਕੀਤਾ ਸੀ। ਹੁਣ ਇਸ ਰਾਕੇਟ ਵਿਚ ਧਰਤੀ 'ਤੇ ਪਰਤਣ ਲਈ ਲੋੜੀਂਦਾ ਬਾਲਣ ਨਹੀਂ ਹੈ। ਅਜਿਹੇ ਵਿਚ ਸਪੇਸ ਕੰਪਨੀ ਇਸ ਰਾਕੇਟ ਨੂੰ ਪੁਲਾੜ ਵਿਚ ਹੀ ਚੰਨ ਦੀ ਸਤਹਿ 'ਤੇ ਡੇਗਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ।