ਸਾਨ ਫਰਾਂਸਿਸਕੋ 'ਚ ਭਾਰਤੀ ਵਣਜ ਦੂਤਘਰ ਦੇ ਬਾਹਰ ਭਾਰਤ ਦੇ ਸਮਰਥਨ 'ਚ ਇਕੱਠੇ ਹੋਏ ਭਾਰਤੀ-ਅਮਰੀਕੀ

Saturday, Jul 15, 2023 - 05:19 PM (IST)

ਸਾਨ ਫਰਾਂਸਿਸਕੋ 'ਚ ਭਾਰਤੀ ਵਣਜ ਦੂਤਘਰ ਦੇ ਬਾਹਰ ਭਾਰਤ ਦੇ ਸਮਰਥਨ 'ਚ ਇਕੱਠੇ ਹੋਏ ਭਾਰਤੀ-ਅਮਰੀਕੀ

ਸਾਨ ਫਰਾਂਸਿਸਕੋ (ਭਾਸ਼ਾ)- ਭਾਰਤੀ ਵਣਜ ਦੂਤਘਰ ਵਿਚ ਖ਼ਾਲਿਸਤਾਨ ਸਮਰਥਕਾਂ ਵੱਲੋਂ ਹਾਲ ਹੀ ਵਿੱਚ ਕੀਤੀ ਗਈ ਅੱਗਜ਼ਨੀ ਦੀ ਕੋਸ਼ਿਸ਼ ਤੋਂ ਬਾਅਦ ਵੱਡੀ ਗਿਣਤੀ ਵਿੱਚ ਭਾਰਤੀ-ਅਮਰੀਕੀਆਂ ਨੇ ਭਾਰਤ ਨਾਲ ਇੱਕਜੁਟਤਾ ਪ੍ਰਗਟਾਉਣ ਲਈ ਇੱਥੇ ਵਣਜ ਦੂਤਘਰ ਦੇ ਬਾਹਰ ਇਕ ਸ਼ਾਂਤੀ ਰੈਲੀ ਆਯੋਜਿਤ ਕੀਤੀ। ਖਾਲਿਸਤਾਨ ਸਮਰਥਕਾਂ ਵੱਲੋਂ 2 ਜੁਲਾਈ ਨੂੰ ਟਵਿੱਟਰ 'ਤੇ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਸਾਨ ਫਰਾਂਸਿਸਕੋ ਵਿੱਚ ਭਾਰਤੀ ਵਣਜ ਦੂਤਘਰ ਵਿੱਚ ਅੱਗਜ਼ਨੀ ਦੀ ਕਾਰਵਾਈ ਦਿਖਾਈ ਗਈ ਸੀ। ਕੁਝ ਮਹੀਨਿਆਂ ਅੰਦਰ ਹਿੰਸਾ ਦੀ ਇਹ ਦੂਜੀ ਘਟਨਾ ਸੀ।

ਇਹ ਵੀ ਪੜ੍ਹੋ: ਪਾਕਿ ਦੇ ਪੰਜਾਬ ਸੂਬੇ 'ਚ ਨਾਬਾਲਗ ਮੁੰਡੇ ਵੀ ਅਸੁਰੱਖਿਅਤ, ਕੁੜੀਆਂ ਨਾਲੋਂ ਵੱਧ ਹੋਏ ਜਿਨਸੀ ਸ਼ੋਸ਼ਣ ਦਾ ਸ਼ਿਕਾਰ

ਇਸ ਹਫ਼ਤੇ ਸਾਨ ਫਰਾਂਸਿਸਕੋ ਅਤੇ ਉਸ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਭਾਰਤੀ ਅਮਰੀਕੀਆਂ ਨੇ ਭਾਰਤ ਦਾ ਸਮਰਥਨ ਕੀਤਾ ਅਤੇ ਹਾਲ ਹੀ ਵਿੱਚ ਹੋਈ ਹਿੰਸਾ ਦੇ ਖ਼ਿਲਾਫ਼ ਸਾਨ ਫਰਾਂਸਿਸਕੋ ਵਿੱਚ ਭਾਰਤੀ ਵਣਜ ਦੂਤਘਰ ਦੇ ਬਾਹਰ ਇੱਕ ਸ਼ਾਂਤੀਪੂਰਨ ਰੈਲੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਉਕਤ ਹਿੰਸਾ ਨੂੰ ਅੱਤਵਾਦ ਦੀ ਕਾਰਵਾਈ ਕਰਾਰ ਦਿੱਤਾ ਅਤੇ ਮੰਗ ਕੀਤੀ ਕਿ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ 'ਚ ਲਿਆਂਦਾ ਜਾਵੇ। ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਵੀਰਵਾਰ ਨੂੰ ਇੱਥੇ ਵਣਜ ਦੂਤਘਰ ਦਾ ਦੌਰਾ ਕੀਤਾ ਸੀ ਅਤੇ ਮਿਸ਼ਨ ਵਿੱਚ ਭਾਰਤੀ ਡਿਪਲੋਮੈਟਾਂ ਅਤੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਭਾਰਤ ਨੇ ਕੈਨੇਡਾ, ਬ੍ਰਿਟੇਨ ਅਤੇ ਅਮਰੀਕਾ ਵਰਗੇ ਆਪਣੇ ਭਾਈਵਾਲ ਦੇਸ਼ਾਂ ਨੂੰ ਕਿਹਾ ਹੈ ਕਿ ਉਹ ''ਕੱਟੜਪੰਥੀ ਖਾਲਿਸਤਾਨੀ ਵਿਚਾਰਧਾਰਾ'' ਨੂੰ ਤਵੱਜੋ ਨਾ ਦੇਣ, ਕਿਉਂਕਿ ਇਹ ਦੁਵੱਲੇ ਸਬੰਧਾਂ ਲਈ ''ਚੰਗਾ ਨਹੀਂ'' ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਨੂੰ ਹੋਈ ਉਮਰ ਕੈਦ, ਅੱਲੜ੍ਹ ਉਮਰ ਦੇ 3 ਗੋਰਿਆਂ ਦੇ ਕਤਲ ਦਾ ਹੈ ਦੋਸ਼

ਇਸ ਮਹੀਨੇ ਦੇ ਸ਼ੁਰੂ ਵਿੱਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਨਵੀਂ ਦਿੱਲੀ ਵਿੱਚ ਕਿਹਾ ਸੀ, “ਅਸੀਂ ਕੈਨੇਡਾ, ਬ੍ਰਿਟੇਨ, ਅਮਰੀਕਾ, ਆਸਟ੍ਰੇਲੀਆ ਵਰਗੇ ਸਾਡੇ ਸਹਿਯੋਗੀ ਦੇਸ਼ਾਂ, ਜਿੱਤੇ ਖਾਲਿਸਤਾਨੀ ਗਤੀਵਿਧੀਆਂ ਹੋਈਆਂ ਹਨ, ਨੂੰ ਅਪੀਲ ਕੀਤੀ ਹੈ ਕਿ ਉਹ ਖਾਲਿਸਤਾਨੀਆਂ ਨੂੰ ਤਵੱਜੋ ਨਾ ਦੇਣ, ਕਿਉਂਕਿ ਉਨ੍ਹਾਂ (ਖਾਲਿਸਤਾਨੀਆਂ ਦੀ) ਕੱਟੜਪੰਥੀ, ਅੱਤਵਾਦ ਸੋਚ ਨਾ ਤਾਂ ਸਾਡੇ ਲਈ ਚੰਗੀ ਹੈ, ਨਾ ਹੀ ਉਨ੍ਹਾਂ ਲਈ ਅਤੇ ਨਾ ਹੀ ਉਨ੍ਹਾਂ ਨਾਲ (ਉਨ੍ਹਾਂ ਦੇਸ਼ਾਂ ਨਾਲ) ਸਾਡੇ ਸਬੰਧਾਂ ਲਈ ਠੀਕ ਹੈ।' ਲੰਘੀ 19 ਮਾਰਚ ਨੂੰ ਖਾਲਿਸਤਾਨ ਪੱਖੀ ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਸਾਨ ਫਰਾਂਸਿਸਕੋ ਵਿੱਚ ਭਾਰਤੀ ਵਣਜ ਦੂਤਘਰ 'ਤੇ ਹਮਲਾ ਕੀਤਾ ਅਤੇ ਨੁਕਸਾਨ ਪਹੁੰਚਾਇਆ ਸੀ। ਖਾਲਿਸਤਾਨ ਪੱਖੀ ਨਾਅਰੇ ਲਗਾਉਂਦੇ ਹੋਏ, ਪ੍ਰਦਰਸ਼ਨਕਾਰੀਆਂ ਨੇ ਸਿਟੀ ਪੁਲਸ ਵੱਲੋਂ ਲਗਾਏ ਗਏ ਅਸਥਾਈ ਸੁਰੱਖਿਆ ਬੈਰੀਕੇਡਾਂ ਨੂੰ ਤੋੜ ਦਿੱਤਾ ਸੀ ਅਤੇ ਵਣਜ ਦੂਤਘਰ ਕੰਪਲੈਕਸ ਦੇ ਅੰਦਰ ਦੋ ਤਥਾ-ਕਥਿਤ ਖਾਲਿਸਤਾਨੀ ਝੰਡੇ ਲਗਾ ਦਿੱਤੇ ਸਨ। ਉਨ੍ਹਾਂ ਝੰਡਿਆਂ ਨੂੰ ਵਣਜ ਦੂਤਘਰ ਦੇ 2 ਕਰਮਚਾਰੀਆਂ ਵੱਲੋਂ ਜਲਦੀ ਹੀ ਹਟਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਮਰ ਚੁੱਕੈ ਪੁਤਿਨ ਖ਼ਿਲਾਫ਼ ਬਗਾਵਤ ਕਰਨ ਵਾਲਾ ‘ਵੈਗਨਰ ਗਰੁੱਪ’ ਦਾ ਚੀਫ ਪ੍ਰਿਗੋਝਿਨ! ਸਾਬਕਾ ਅਮਰੀਕੀ ਜਨਰਲ ਦਾ ਦਾਅਵਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News