ਅਮਰੀਕਾ 'ਚ ਛਾਏ ਭਾਰਤੀ ਬੱਚੇ, ਕੀਤਾ ਭਾਰਤ ਦਾ ਨਾਂ ਰੌਸ਼ਨ

05/14/2019 2:43:40 PM

ਵਾਸ਼ਿੰਗਟਨ— ਅਮਰੀਕਾ 'ਚ ਰਹਿ ਰਹੇ ਭਾਰਤੀ ਮੂਲ ਦੇ ਬੱਚੇ ਪੜ੍ਹਾਈ 'ਚ ਅੱਗੇ ਜਾ ਕੇ ਭਾਰਤ ਦਾ ਨਾਂ ਰੌਸ਼ਨ ਕਰ ਰਹੇ ਹਨ। 55ਵੇਂ ਅਮਰੀਕੀ ਰਾਸ਼ਟਰਪਤੀ ਸਕੋਲਰਜ਼ ਦੀ ਸੂਚੀ 'ਚ 161 ਬੱਚਿਆਂ ਦੇ ਨਾਂ ਦਰਜ ਹੋਏ ਹਨ, ਜਿਨ੍ਹਾਂ 'ਚ 17 ਭਾਰਤੀ ਮੂਲ ਦੇ ਅਮਰੀਕੀ ਬੱਚੇ ਵੀ ਹਨ। ਐਜੂਕੇਸ਼ਨ ਸਕੱਤਰ ਬੈਟਸੀ ਦਾਵੋਸ ਨੇ ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਬੱਚੇ ਸਾਡਾ ਭਵਿੱਖ ਹਨ। ਸਾਨੂੰ ਇਨ੍ਹਾਂ 'ਤੇ ਮਾਣ ਹੈ ਜੋ ਪੂਰੀ ਲਗਨ ਨਾਲ ਪੜ੍ਹਾਈ ਕਰਕੇ ਅੱਗੇ ਵਧ ਰਹੇ ਹਨ। 
ਸਕੋਲਰਜ਼ ਦੀ ਸੂਚੀ ਲਈ 20 ਵਿਦਵਾਨ ਬੱਚੇ ਆਰਟਸ , 20 ਤਕਨੀਕੀ ਸਿੱਖਿਆ ਤੇ ਕਰੀਅਰ 'ਚੋਂ ਅਤੇ ਬਾਕੀ ਕਈ ਹੋਰ ਖੇਤਰਾਂ 'ਚ ਬਹੁਤ ਵਧੀਆ ਨੰਬਰ ਲੈਣ ਵਾਲੇ ਵਿਦਿਆਰਥੀ ਚੁਣੇ ਗਏ ਹਨ। 
ਅਮਰੀਕੀ-ਭਾਰਤੀ ਬੱਚਿਆਂ ਸ਼ਿਵਾ ਖੰਨਾ ਯਾਮਾਮੋਟੋ, ਸਾਕੀਥ ਰਾਮ-ਰਾਚਕੋਨਡਾ ਨਰਾਇਣ, ਅਖਿਲ ਡੀ. ਰਾਓ, ਵਾਨੀ ਸੇਨਥਿਲ, ਕੀਰਤੀ ਜੈਸਿਕਾ, ਅਨੁਵਾ ਸ਼ਾਨਦੀਲੀਆ, ਰਿਤਵਿਕ, ਪਰਨੀਤਾ ਨਾਲੁਰੀ, ਅਨਿਕਾ ਆਹਲੂਵਾਲੀਆ,  ਅੰਨਨਯਾ ਸਾਹਿਬਾ ਦੀਵਨਾ, ਸੋਨੀਆ ਪੁਰੋਹਿਤ, ਨਵਾਮੀ  ਜੈਨ, ਨਮੀਤਾ, ਅਖਿਲਾ ਯਾਲਵਿਗੀ ਅਤੇ ਇਸ਼ਾ ਪਾਰਪੁਦੀ ਸਮੇਤ ਕੁੱਲ 17 ਭਾਰਤੀ ਬੱਚਿਆਂ ਨੂੰ 23 ਜੂਨ ਨੂੰ ਸਨਮਾਨਤ ਕੀਤਾ ਜਾਵੇਗਾ। 


Related News