ਅਮਰੀਕਾ 'ਚ 23 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ, ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ 'ਚ ਅਜਿਹਾ ਪੰਜਵਾਂ ਮਾਮਲਾ

Wednesday, Feb 07, 2024 - 11:47 AM (IST)

ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ 23 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ, ਜੋ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ 'ਚ ਅਜਿਹਾ ਪੰਜਵਾਂ ਮਾਮਲਾ ਹੈ। ਵਾਰਨ ਕਾਉਂਟੀ ਕੋਰੋਨਰ ਦੇ ਦਫ਼ਤਰ ਨੇ ਦੱਸਿਆ ਕਿ ਭਾਰਤੀ ਮੂਲ ਦਾ ਇੱਕ ਵਿਦਿਆਰਥੀ, ਜੋ ਪਰਡਿਊ ਯੂਨੀਵਰਸਿਟੀ ਤੋਂ ਮਕੈਨੀਕਲ ਇੰਜਨੀਅਰਿੰਗ ਵਿੱਚ ਆਪਣੀ ਡਾਕਟਰੇਟ ਦੀ ਪੜ੍ਹਾਈ (PhD) ਪੂਰੀ ਕਰ ਰਿਹਾ ਸੀ, ਸੋਮਵਾਰ (5 ਫਰਵਰੀ) ਸ਼ਾਮ ਨੂੰ ਨੇਚਰ ਪ੍ਰੀਜ਼ਰਵ ਖੇਤਰ ਵਿੱਚ ਮ੍ਰਿਤਕ ਪਾਇਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ-US 'ਚ 4 ਭਾਰਤੀ ਵਿਦਿਆਰਥੀਆਂ ਦੀ ਮੌਤ, ਗੁੱਸੇ 'ਚ ਆਏ ਲੋਕਾਂ ਨੇ ਭਾਰਤ ਸਰਕਾਰ ਤੋਂ ਕੀਤੀ ਇਹ ਮੰਗ

ਕੋਰੋਨਰ ਦੇ ਦਫਤਰ ਨੇ ਪੁਸ਼ਟੀ ਕੀਤੀ ਕਿ 23 ਸਾਲਾ ਵਿਦਿਆਰਥੀ, ਜਿਸ ਦੀ ਪਛਾਣ ਸਮੀਰ ਕਾਮਥ ਵਜੋਂ ਹੋਈ ਹੈ, ਕੋਲ ਅਮਰੀਕੀ ਨਾਗਰਿਕਤਾ ਸੀ ਅਤੇ ਉਸਨੇ ਅਗਸਤ 2023 ਵਿੱਚ ਪਰਡਿਊ ਯੂਨੀਵਰਸਿਟੀ ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ ਸੀ। ਕਾਮਥ ਦੀ ਲਾਸ਼ ਸੋਮਵਾਰ (5 ਫਰਵਰੀ) ਨੂੰ ਸ਼ਾਮ 5 ਵਜੇ (ਸਥਾਨਕ ਸਮੇਂ ਅਨੁਸਾਰ) ਕ੍ਰੋਜ਼ ਗਰੋਵ ਨੇਚਰ ਪ੍ਰੀਜ਼ਰਵ ਤੋਂ ਮਿਲੀ। ਕ੍ਰੋਜ਼ ਗਰੋਵ ਨੇਚਰ ਪ੍ਰੀਜ਼ਰਵ ਨਿਕੇਸ ਲੈਂਡ ਟਰੱਸਟ ਦਾ ਹਿੱਸਾ ਹੈ ਜੋ ਵਿਲੀਅਮਸਪੋਰਟ ਵਿੱਚ 3300 ਉੱਤਰੀ ਵਾਰਨ ਕਾਉਂਟੀ ਰੋਡ 50 ਵੈਸਟ ਵਿਖੇ ਸਥਿਤ ਹੈ।

ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਨੂੰ ਵੱਡਾ ਝਟਕਾ, 2020 ਦੀਆਂ ਚੋਣਾਂ ਦੇ ਨਤੀਜਿਆਂ ਨੂੰ ਬਦਲਣ ਦੀ ਕੋਸ਼ਿਸ਼ ਲਈ ਚੱਲ ਸਕਦੈ ਮੁਕੱਦਮਾ

ਭਾਰਤੀ-ਅਮਰੀਕੀ ਵਿਦਿਆਰਥੀ ਦੀ ਮੌਤ ਬਾਰੇ ਇੱਕ ਪ੍ਰੈਸ ਰਿਲੀਜ਼ ਮੰਗਲਵਾਰ ਦੁਪਹਿਰ (6 ਫਰਵਰੀ) ਨੂੰ ਵਾਰਨ ਕਾਉਂਟੀ ਕੋਰੋਨਰ ਜਸਟਿਨ ਬਰਮੇਟ ਦੁਆਰਾ ਜਾਰੀ ਕੀਤੀ ਗਈ। ਕਾਮਥ ਨੇ ਮੈਸੇਚਿਉਸੇਟਸ ਐਮਹਰਸਟ ਯੂਨੀਵਰਸਿਟੀ ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਆਪਣੀ ਬੈਚਲਰ ਡਿਗਰੀ ਪ੍ਰਾਪਤ ਕੀਤੀ ਅਤੇ 2021 ਵਿੱਚ ਪਰਡਿਊ ਵਿੱਚ ਦਾਖਲਾ ਲਿਆ ਸੀ। ਉਸਦੇ ਲਿੰਕਡਇਨ ਪ੍ਰੋਫਾਈਲ ਅਨੁਸਾਰ ਉਹ 2025 ਵਿੱਚ ਡਾਕਟਰੇਟ ਪ੍ਰੋਗਰਾਮ ਤੋਂ ਗ੍ਰੈਜੂਏਟ ਹੋਣ ਲਈ ਤਿਆਰ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News