ਫੋਨ ਨਾਲ ਲਾਰ ਦੀ ਜਾਂਚ ਲਈ ਭਾਰਤੀ ਮੂਲ ਦੇ ਅਗਵਾਈ ਦਲ ਨੂੰ 1 ਲੱਖ ਡਾਲਰ ਦਾ ਪੁਰਸਕਾਰ

09/25/2020 6:31:50 PM

ਵਾਸ਼ਿੰਗਟਨ (ਭਾਸ਼ਾ): ਲਾਰ ਦੇ ਜ਼ਰੀਏ ਛੂਤਕਾਰੀ ਰੋਗਾਂ ਅਤੇ ਪੋਸ਼ਕ ਤੱਤਾਂ ਦੀ ਕਮੀ ਦਾ ਮੋਬਾਇਲ ਫੋਨ ਜ਼ਰੀਏ ਪਤਾ ਲਗਾਉਣ ਵਾਲੀ ਤੇਜ਼ ਪ੍ਰਣਾਲੀ ਵਿਕਸਿਤ ਕਰਨ ਦੇ ਲਈ ਇਕ ਭਾਰਤੀ-ਅਮਰੀਕੀ ਵਿਗਿਆਨੀ ਦੀ ਅਗਵਾਈ ਵਾਲੇ ਦਲ ਨੂੰ 1 ਲੱਖ ਡਾਲਰ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸੌਰਭ ਮਹਿਤਾ ਦੀ ਅਗਵਾਈ ਵਾਲੇ ਕੌਰਨੇਲ ਦੇ ਖੋਜ ਕਰਤਾ ਦਲ ਨੂੰ ਨੈਸ਼ਨਲ ਇੰਸਟੀਚਿਊਟ ਆਫ ਹੈਲਥ (NIH) ਦੇ ਤਕਨਾਲੌਜੀ ਐਕਸੀਲੇਟਰ ਚੈਲੇਂਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। 

ਇਹ ਪੁਰਸਕਾਰ ਗਲੋਬਲ ਸਿਹਤ ਦੀ ਦ੍ਰਿਸ਼ਟੀ ਨਾਲ ਮਹੱਤਵਪੂਰਨ ਨਵੀਂ ਅਤੇ ਨੌਨ-ਇਨਵੇਸਿਵ (ਜਿਸ ਵਿਚ ਸਕਿਨ ਨੂੰ ਕੱਟਿਆ ਨਹੀਂ ਜਾਂਦਾ ਜਾਂ ਸਰੀਰ ਵਿਚ ਕਿਸੇ ਉਪਕਰਨ ਨੂੰ ਭੇਜਿਆ ਨਹੀਂ ਜਾਂਦਾ) ਡਾਇਗਨੌਸਟਿਕ ਤਕਨਾਲੋਜੀ ਦੇ ਵਿਕਾਸ ਨੂੰ ਵਧਾਵਾ ਦਿੰਦਾ ਹੈ। ਕਾਲਜ ਆਫ ਹਿਊਮਨ ਇਕੋਲੌਜੀ (CHE) ਵਿਚ ਪੋਸ਼ਣ ਵਿਗਿਆਨ ਵਿਭਾਗ ਨੇ ਗਲੋਬਲ ਸਿਹਤ, ਮਹਾਮਾਰੀ ਵਿਗਿਆਨ ਅਤੇ ਪੋਸ਼ਣ ਸੰਬੰਧੀ ਐਸੋਸੀਏਟ ਪ੍ਰੋਫੈਸਰ ਮਹਿਤਾ ਦੇ ਮੁਤਾਬਕ, ਲਾਰ ਦੇ ਬਾਇਓਮਾਰਕਰ ਦੀ ਵਰਤੋਂ ਕਰਨ ਵਾਲੀਆਂ ਤਕਨਾਲੋਜੀਆਂ ਮਲੇਰੀਆ ਜਿਹੇ ਰੋਗਾਂ ਅਤੇ ਸਰੀਰ ਵਿਚ ਲੋਹਾ ਤੱਤ ਆਦਿ ਦੀ ਕਮੀ ਦਾ ਪਤਾ ਲਗਾਉਣ ਅਤੇ ਉਹਨਾਂ 'ਤੇ ਧਿਆਨ ਦੇਣ ਦੀ ਦਿਸ਼ਾ ਵਿਚ ਕ੍ਰਾਂਤੀਕਾਰੀ ਸਾਬਤ ਹੋ ਸਕਦੀਆਂ ਹਨ। ਇਹ ਉਹਨਾਂ ਖੇਤਰਾਂ ਵਿਚ ਇਹ ਹੋਰ ਵੀ ਜ਼ਿਆਦਾ ਕਾਰਗਰ ਹੋ ਸਕਦੀ ਹੈ ਜਿੱਥੇ ਮੁੱਢਲੇ ਸਿਹਤ ਕੇਂਦਰਾਂ ਤੱਕ ਪਹੁੰਚ ਅਤੇ ਰਵਾਇਤੀ ਪ੍ਰਯੋਗਸ਼ਾਲਾ ਆਧਾਰਿਤ ਜਾਂਚ ਸੀਮਤ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ‘ਬਹੁਤ ਮਹੱਤਵਪੂਰਨ’ ਕ੍ਰੈਡਿਟ ਸੁਧਾਰਾਂ ਦਾ ਕੀਤਾ ਐਲਾਨ 

ਉਹਨਾਂ ਨੇ ਕਿਹਾ,''ਇਹ ਧਾਰਨਾ ਦੁਨੀਆ ਵਿਚ ਕਿਤੇ ਵੀ ਨੌਨ-ਇਨਵੇਸਿਵ, ਤੇਜ਼ ਅਤੇ ਸਹੀ ਨਤੀਜਾ ਦੇਣ ਨਾਲ ਸਬੰਧਤ ਹੈ। ਇਸ ਤਰ੍ਹਾਂ ਮੋਬਾਇਲ ਨਾਲ ਪਰੀਖਣ ਦੀ ਇਹ ਉਪਬਲਧੀ ਦੁਨੀਆ ਭਰ ਵਿਚ ਸੰਵੇਦਨਸ਼ੀਲ ਆਬਾਦੀ ਦੇ ਲਈ ਕਾਫ਼ੀ ਸਿਹਤ ਲਾਭ ਪ੍ਰਦਾਨ ਕਰਨ ਵਾਲੀ ਹੋ ਸਕਦੀ ਹੈ।'' ਇਸ ਸਲਾਇਵਾ (ਲਾਰ) ਪਰੀਖਣ ਵਿਚ ਇਕ ਛੋਟਾ 3 ਡੀ-ਪ੍ਰਿਟਿੰਡ ਅਡੈਪਟਰ ਮੋਬਾਇਲ ਫੋਨ 'ਤੇ ਲਗਾਇਆ ਜਾਂਦਾ ਹੈ ਅਤੇ ਉਸ ਨੂੰ ਇਕ ਮੋਬਾਇਲ ਐਪ ਨਾਲ ਜੋੜਿਆ ਜਾਂਦਾ ਹੈ। ਇਹ ਐਪ ਫੋਨ ਕੈਮਰਾ ਦੇ ਮਾਧਿਅਮ ਨਾਲ ਜਾਂਚ ਸਟ੍ਰਿਪ ਦੀ ਤਸਵੀਰ ਲੈ ਕੇ ਮਲੇਰੀਆ, ਲੋਹਾ ਤੱਤਾਂ ਦੀ ਕਮੀ ਆਦਿ ਦੇ ਸੰਬੰਧ ਵਿਚ 15 ਮਿੰਟ ਵਿਚ ਨਤੀਜਾ ਦਿੰਦਾ ਹੈ।


Vandana

Content Editor

Related News