ਭਾਰਤੀ-ਅਮਰੀਕੀ ਨੀਤੀ ਮਾਹਿਰ ਨੀਰਾ ਟੰਡਨ ਵ੍ਹਾਈਟ ਹਾਊਸ 'ਚ ਬਣੀ ਸਟਾਫ਼ ਸਕੱਤਰ

Saturday, Oct 23, 2021 - 01:05 PM (IST)

ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਕਰੀਬੀ ਮੰਨੀ ਜਾਂਦੀ ਭਾਰਤੀ-ਅਮਰੀਕੀ ਨੀਤੀ ਮਾਹਿਰ ਨੀਰਾ ਟੰਡਨ ਨੂੰ ਵ੍ਹਾਈਟ ਹਾਊਸ ਦੀ ਸਟਾਫ਼ ਸਕੱਤਰ ਨਿਯੁਕਤ ਕੀਤਾ ਗਿਆ ਹੈ। 8 ਅੱਠ ਮਹੀਨੇ ਪਹਿਲਾਂ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰਾਂ ਨੇ ਇਕ ਹੋਰ ਪ੍ਰਮੁੱਖ ਅਹੁਦੇ 'ਤੇ ਉਨ੍ਹਾਂ ਦੀ ਨਾਮਜ਼ਦਗੀ ਦੀਆਂ ਕੋਸ਼ਿਸ਼ਾਂ ਨੂੰ ਸਫ਼ਲ ਨਹੀਂ ਹੋਣ ਦਿੱਤਾ ਸੀ। ਸੀ.ਐੱਨ.ਐੱਨ. ਅਨੁਸਾਰ ਬਾਈਡੇਨ ਦੇ ਸੀਨੀਅਰ ਸਲਾਹਕਾਰ ਟੰਡਨ (51) ਦਾ ਇਸ ਅਹੁਦੇ 'ਤੇ ਸ਼ੁੱਕਰਵਾਰ ਸਵੇਰੇ ਨਾਮਜ਼ਦ ਕੀਤਾ ਗਿਆ। ਇਸ ਅਹੁਦੇ 'ਤੇ ਮੌਜੂਦ ਵਿਅਕਤੀ ਨੂੰ ਇਸ ਇਮਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਮੰਨਿਆ ਜਾਂਦਾ ਹੈ। ਇਸ ਨਿਯੁਕਤੀ ਲਈ ਸੈਨੇਟ ਤੋਂ ਪੁਸ਼ਟੀ ਦੀ ਲੋੜ ਨਹੀਂ ਹੁੰਦੀ ਹੈ।

ਇਹ ਵੀ ਪੜ੍ਹੋ : ਅਮਰੀਕਾ ’ਚ ਗੰਢਿਆਂ ਨਾਲ ਫੈਲ ਰਹੀ ਨਵੀਂ ਬੀਮਾਰੀ, 600 ਤੋਂ ਜ਼ਿਆਦਾ ਲੋਕ ਹੋਏ ਬੀਮਾਰ

ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਕਿਹਾ, 'ਟੰਡਨ ਦਾ ਨੀਤੀ ਅਤੇ ਪ੍ਰਬੰਧਨ ਵਿਚ ਦੇ ਖ਼ੇਤਰ ਵਿਚ 2  ਦਹਾਕਿਆਂ ਤੋਂ ਵੱਧ ਦਾ ਤਜ਼ਰਬਾ ਹੈ, ਇਹ ਉਨ੍ਹਾਂ ਦੀ ਇਸ ਭੂਮਿਕਾ ਲਈ ਮੁੱਖ ਕਾਰਕ ਹੈ। ਘਰੇਲੂ ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਨੀਤੀ ਦੇ ਖ਼ੇਤਰ ਵਿਚ ਉਨ੍ਹਾਂ ਦਾ ਤਜ਼ਰਬਾ ਇਸ ਨਵੀਂ ਭੂਮਿਕਾ ਵਿਚ ਲਾਭਦਾਇਕ ਸਾਬਤ ਹੋਵੇਗਾ।' 8 ਮਹੀਨੇ ਪਹਿਲਾਂ ਟੰਡਨ ਨੇ ਵ੍ਹਾਈਟ ਹਾਊਸ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਦੇ ਡਾਇਰੈਕਟਰ ਦੇ ਅਹੁਦੇ ਲਈ ਆਪਣੀ ਨਾਮਜ਼ਦਗੀ ਰਿਪਬਲਿਕਨ ਸੈਨੇਟਰਾਂ ਦੇ ਸਖ਼ਤ ਵਿਰੋਧ ਤੋਂ ਬਾਅਦ ਵਾਪਸ ਲੈ ਲਈ ਸੀ।

ਇਹ ਵੀ ਪੜ੍ਹੋ : ਕਸ਼ਮੀਰ ’ਚ ਦੁਬਈ ਵੱਲੋਂ ਨਿਵੇਸ਼ 'ਤੇ ਪਾਕਿ ਦੂਤ ਦਾ ਵੱਡਾ ਬਿਆਨ, ਇਮਰਾਨ ਖ਼ਾਨ ਨੂੰ ਦਿਖਾਇਆ ਸ਼ੀਸ਼ਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News