23 ਸਾਲਾ ਭਾਰਤੀ ਮੂਲ ਦੀ ਨਬੀਲਾ ਸਈਦ ਨੇ ਅਮਰੀਕਾ 'ਚ ਰਚਿਆ ਇਤਿਹਾਸ
Friday, Nov 11, 2022 - 10:37 AM (IST)

ਵਾਸ਼ਿੰਗਟਨ (ਏਜੰਸੀ)- 23 ਸਾਲਾ ਨਬੀਲਾ ਸਈਦ ਨੇ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਨਬੀਲਾ ਸਈਦ ਇਲੀਨੋਇਸ ਜਨਰਲ ਅਸੈਂਬਲੀ ਲਈ ਚੁਣੀ ਜਾਣ ਵਾਲੀ ਸਭ ਤੋਂ ਘੱਟ ਉਮਰ ਦੀ ਮੈਂਬਰ ਬਣ ਗਈ ਹੈ। ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਭਾਰਤੀ-ਅਮਰੀਕੀ ਨਬੀਲਾ ਸਈਦ ਨੇ ਆਪਣੇ ਰਿਪਬਲਿਕਨ ਵਿਰੋਧੀ ਕ੍ਰਿਸ ਬੋਸ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ। ਇਲੀਨੋਇਸ ਸਟੇਟ ਆਫ ਰਿਪ੍ਰੈਜ਼ੈਂਟੇਟਿਵਸ ਵਿਚ 51ਵੇਂ ਜ਼ਿਲ੍ਹੇ ਦੀ ਚੋਣ ਵਿੱਚ ਨਬੀਲਾ ਸਈਦ ਨੂੰ 52.3 ਫੀਸਦੀ ਵੋਟਾਂ ਮਿਲੀਆਂ ਹਨ।
ਇਹ ਵੀ ਪੜ੍ਹੋ: ਅਮਰੀਕਾ : ਮੱਧ ਮਿਆਦ ਦੀਆਂ ਚੋਣਾਂ ’ਚ ਭਾਰਤੀ ਮੂਲ ਦੇ 4 ਅਮਰੀਕੀ ਨੇਤਾ ਪ੍ਰਤੀਨਿਧੀ ਸਭਾ ਲਈ ਚੁਣੇ ਗਏ
ਚੋਣ ਜਿੱਤਣ ਦੀ ਜਾਣਕਾਰੀ ਖੁਦ ਨਬੀਲਾ ਸਈਦ ਨੇ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਨੇ ਆਪਣੇ ਟਵੀਟ 'ਚ ਲਿਖਿਆ, 'ਮੇਰਾ ਨਾਮ ਨਬੀਲਾ ਸਈਦ ਹੈ। ਮੈਂ ਇੱਕ 23 ਸਾਲ ਦੀ ਭਾਰਤੀ-ਅਮਰੀਕੀ ਮੁਸਲਿਮ ਔਰਤ ਹਾਂ। ਅਸੀਂ ਹੁਣੇ-ਹੁਣੇ ਇਕ ਰਿਪਬਲਿਕਨ ਦੇ ਕਬਜ਼ੇ ਵਾਲੇ ਜ਼ਿਲ੍ਹੇ ਵਿੱਚ ਹੋਈ ਚੋਣ ਵਿਚ ਜਿੱਤ ਹਾਸਲ ਕੀਤੀ ਹੈ।' ਉਨ੍ਹਾਂ ਅੱਗੇ ਲਿਖਿਆ,'ਮੈਂ ਜਨਵਰੀ ਵਿੱਚ ਇਲੀਨੋਇਸ ਜਨਰਲ ਅਸੈਂਬਲੀ ਦੀ ਸਭ ਤੋਂ ਘੱਟ ਉਮਰ ਦੀ ਮੈਂਬਰ ਬਣਾਂਗੀ।' ਟਵਿਟਰ ਤੋਂ ਇਲਾਵਾ ਨਬੀਲਾ ਨੇ ਇੰਸਟਾਗ੍ਰਾਮ 'ਤੇ ਵੀ ਇਕ ਲੰਬੀ ਅਤੇ ਚੌੜੀ ਪੋਸਟ ਲਿਖੀ ਹੈ। ਜਿਸ 'ਚ ਉਨ੍ਹਾਂ ਦੱਸਿਆ ਕਿ ਚੋਣ ਮੈਦਾਨ 'ਚ ਉਤਰਨ ਲਈ ਉਨ੍ਹਾਂ ਨੇ ਕੀ ਯੋਜਨਾ ਬਣਾਈ ਸੀ। ਸਈਦ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਹ ਚੋਣ ਇਸ ਲਈ ਜਿੱਤੀ, ਕਿਉਂਕਿ ਉਹ ਲਗਾਤਾਰ ਲੋਕਾਂ ਨਾਲ ਗੱਲਬਾਤ ਕਰਦੀ ਰਹੀ ਅਤੇ ਆਪਣੀ ਗੱਲ ਲੋਕਾਂ ਤੱਕ ਪਹੁੰਚਾਈ। ਇਸ ਦੇ ਨਾਲ ਹੀ, ਉਨ੍ਹਾਂ ਨੇ ਸਾਰਿਆਂ ਦੇ ਸਮਰਥਨ ਲਈ ਧੰਨਵਾਦ ਕੀਤਾ ਅਤੇ ਕਿਹਾ,"ਮੈਂ ਇਸ ਜ਼ਿਲ੍ਹੇ ਵਿੱਚ ਹਰ ਦਰਵਾਜ਼ੇ ਉੱਤੇ ਦਸਤਕ ਦਿੱਤੀ। ਕੱਲ ਮੈਂ ਮੇਰੇ 'ਤੇ ਭਰੋਸਾ ਕਰਨ ਲਈ ਉਨ੍ਹਾਂ ਦਾ ਧੰਨਵਾਦ ਕਰਨ ਲਈ ਦੁਬਾਰਾ ਦਸਤਕ ਦੇਣਾ ਸ਼ੁਰੂ ਕਰਾਂਗੀ ਅਤੇ ਹੁਣ ਮੈਂ ਕੰਮ 'ਤੇ ਜਾਣ ਲਈ ਤਿਆਰ ਹਾਂ।"
ਇਹ ਵੀ ਪੜ੍ਹੋ: ਵੱਡੀ ਖ਼ਬਰ: ਮਾਲਦੀਵ 'ਚ ਬਿਲਡਿੰਗ ਨੂੰ ਲੱਗੀ ਭਿਆਨਕ ਅੱਗ, 9 ਭਾਰਤੀਆਂ ਦੀ ਮੌਤ (ਵੀਡੀਓ)
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।