ਕੁੱਤਿਆਂ ਨੂੰ ਤਸੀਹੇ ਦੇਣ ਦੇ ਦੋਸ਼ ''ਚ ਭਾਰਤੀ-ਅਮਰੀਕੀ ਹੋਟਲ ਵਪਾਰੀ ਨੂੰ ਅਦਾਲਤ ਨੇ ਸੁਣਾਈ ਇਹ ਸਜ਼ਾ

Thursday, Apr 20, 2017 - 04:23 PM (IST)

 ਕੁੱਤਿਆਂ ਨੂੰ ਤਸੀਹੇ ਦੇਣ ਦੇ ਦੋਸ਼ ''ਚ ਭਾਰਤੀ-ਅਮਰੀਕੀ ਹੋਟਲ ਵਪਾਰੀ ਨੂੰ ਅਦਾਲਤ ਨੇ ਸੁਣਾਈ ਇਹ ਸਜ਼ਾ
ਨਿਊਯਾਰਕ— ਅਮਰੀਕੀ ਅਦਾਲਤ ਨੇ ਭਾਰਤੀ-ਅਮਰੀਕੀ ਹੋਟਲ ਵਪਾਰੀ ਵਿਕਰਮ ਚਟਵਾਲ ਨੂੰ ਦੋ ਕੁੱਤਿਆਂ ਨੂੰ ਅੱਗ ਦੇ ਹਵਾਲੇ ਕਰਨ ਦੀ ਘਟਨਾ ਵਿਚ 5 ਦਿਨ ਭਾਈਚਾਰੇ ਦੀ ਸੇਵਾ ਕਰਨ ਅਤੇ ਕੁੱਤੇ ਪਾਲਣ ''ਤੇ 5 ਸਾਲ ਦੀ ਪਾਬੰਦੀ ਦੇ ਹੁਕਮ ਦਿੱਤੇ ਹਨ। ਮੈਨਹਾਟਨ ਦੇ ਜੱਜ ਨੇ ਚਟਵਾਲ ਨੂੰ ਜਾਨਵਰਾਂ ਨਾਲ ਕੀਤੀ ਗਈ ਬੇਰਹਿਮੀ ਬਾਰੇ ਸਵਾਲ ਕੀਤੇ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕੀਤਾ।
ਇੱਥੇ ਦੱਸ ਦੇਈਏ ਕਿ ਚਟਵਾਲ ''ਤੇ 2016 ਨੂੰ ਦੋ ਕੁੱਤਿਆਂ ਨੂੰ ਅੱਗ ਦੇ ਹਵਾਲੇ ਕਰਨ ਦੇ ਦੋਸ਼ ਲਾਏ ਗਏ ਸਨ। ਵਿਕਰਮ ਦੇ ਘਰ ਦੇ ਬਾਹਰ ਇਕ ਮਹਿਲਾ ਆਪਣੇ ਕੁੱਤਿਆਂ ਨਾਲ ਸੈਰ ਕਰ ਰਹੀ ਸੀ। ਇਸ ਗੱਲ ਨੂੰ ਲੈ ਕੇ ਉਸ ਮਹਿਲਾ ਨਾਲ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਵਿਕਰਮ ਨੇ ਆਪਣ ਲਾਈਟਰ ਅਤੇ ਜਲਣਸ਼ੀਲ ਪਦਾਰਥ ਕੱਢਿਆ ਅਤੇ ਉਸ ਨਾਲ ਦੋਹਾਂ ਕੁੱਤਿਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ। ਵਿਕਰਮ ਵਿਰੁੱਧ ਝਗੜਾ, ਜਾਨਵਰਾਂ ਨੂੰ ਜ਼ਖਮੀ ਕਰਨ, ਲਾਪਰਵਾਹੀ ਨਾਲ ਦੂਜਿਆਂ ਦੀ ਜਾਨ ਨੂੰ ਜ਼ੋਖਮ ਵਿਚ ਪਾਉਣ ਅਤੇ ਅੱਗ ਲਾਉਣ ਦੇ ਦੋਸ਼ ਲਾਏ ਗਏ ਸਨ।

author

Tanu

News Editor

Related News