ਭਾਰਤੀ-ਅਮਰੀਕੀ ਕਾਰਡੀਓਲੋਜਿਸਟ ਸੁਮੀਤ ਚੁੱਘ ਨੂੰ ਮਿਲਿਆ ਵੱਕਾਰੀ ਪੁਰਸਕਾਰ
Wednesday, Feb 21, 2024 - 11:19 AM (IST)
ਨਿਊਯਾਰਕ (ਰਾਜ ਗੋਗਨਾ)— ਭਾਰਤੀ ਮੂਲ ਦੇ ਨਾਮਵਰ ਡਾ: ਸੁਮਿਤ ਚੁੱਘ ਨੂੰ ਦਿਲ ਦੀਆਂ ਗੰਭੀਰ ਸਮੱਸਿਆਵਾਂ ਨਾਲ ਸਬੰਧਤ ਬੀਮਾਰੀਆਂ ਦੇ ਇਲਾਜ ਵਿੱਚ ਅਹਿਮ ਯੋਗਦਾਨ ਲਈ ਅਮਰੀਕਨ ਕਾਲਜ ਆਫ ਕਾਰਡੀਓਲੋਜੀ ਦਾ ਸਾਲਾਨਾ ਵੱਕਾਰੀ ਵਿਗਿਆਨੀ ਪੁਰਸਕਾਰ ਮਿਲਿਆ ਹੈ। ਡਾਕਟਰ ਸੁਮਿਤ ਚੁੱਘ ਲਾਸ ਏਂਜਲਸ ਕੈਲੀਫੋਰਨੀਆ ਅਮਰੀਕਾ ਦੇ ਸੀਡਰਸ-ਸਿਨਾਈ ਸਥਿਤ ਸਮਿਡਟ ਹਾਰਟ ਇੰਸਟੀਚਿਊਟ ਵਿੱਚ ਐਸੋਸੀਏਟ ਦੇ ਡਾਇਰੈਕਟਰ ਵੀ ਹਨ ਅਤੇ ਉਹ ਇਸ ਦੇ ਹਾਰਟ ਰਿਦਮ ਸੈਂਟਰ ਦਾ ਨਿਰਦੇਸ਼ਨ ਵੀ ਕਰਦੇ ਹਨ।
ਉਨ੍ਹਾਂ ਦੀ ਟੀਮ ਹੌਲੀ, ਅਨਿਯਮਿਤ ਦਿਲ ਦੀਆਂ ਧੜਕਣਾਂ ਨਾਲ ਸਬੰਧਤ ਸਮੱਸਿਆਵਾਂ ਦੇ ਸੰਭਾਵਿਤ ਇਲਾਜਾਂ ਵਿੱਚ ਖੋਜ ਵੀ ਕਰਦੀ ਹੈ। ਅਮਰੀਕਨ ਕਾਲਜ ਆਫ ਕਾਰਡੀਓਲੋਜੀ, ਸੰਯੁਕਤ ਰਾਜ (ਅਮਰੀਕਾ) ਵਿੱਚ ਕਾਰਡੀਓਲੋਜੀ ਦੀ ਜੋ ਸਭ ਤੋਂ ਵੱਡੀ ਅਕਾਦਮਿਕ ਸੰਸਥਾ ਵੀ ਹੈ, ਵਲੋਂ ਦਿਲ ਦੀ ਬੀਮਾਰੀਆਂ ਦੇ ਖੇਤਰ ਵਿਚ ਮਹੱਤਵਪੂਰਣ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਸਾਲਾਨਾ ਇਹ ਪੁਰਸਕਾਰ ਪ੍ਰਦਾਨ ਕੀਤਾ ਜਾਂਦਾ ਹੈ। ਇਸੇ ਤਹਿਤ ਬੀਤੇ ਦਿਨ ਪੰਜਾਬ ਦੇ ਚੰਡੀਗੜ੍ਹ ਨਾਲ ਸਬੰਧ ਰੱਖਣ ਵਾਲੇ ਭਾਰਤੀ-ਅਮਰੀਕਨ ਡਾ: ਸੁਮਿਤ ਚੁੱਘ ਨੂੰ ਵੱਕਾਰੀ ਵਿਗਿਆਨੀ ਪੁਰਸਕਾਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਉਜ਼ਬੇਕਿਸਤਾਨ ’ਚ ਛੱਤ ਡਿੱਗਣ ਕਾਰਨ 30 ਭਾਰਤੀ ਮਜ਼ਦੂਰ ਜ਼ਖ਼ਮੀ, 3 ਹਲਾਕ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।