ਭਾਰਤੀ-ਅਮਰੀਕੀ ਮਾਡਲ ਦਾ ਵਾਰਾਣਸੀ ਸ਼ਹਿਰ 'ਤੇ ਵਿਵਾਦਿਤ ਬਿਆਨ, ਫਿਰ ਲਿਆ ਯੂ-ਟਰਨ

Friday, Dec 02, 2022 - 11:04 AM (IST)

ਨਿਊਯਾਰਕ (ਏਜੰਸੀ)- ਭਾਰਤੀ-ਅਮਰੀਕੀ ਮਾਡਲ ਅਤੇ ਸੋਸ਼ਲ ਮੀਡੀਆ ਇੰਫਲੂਐਂਜ਼ਰ, ਜਿਸਦਾ ਪਰਿਵਾਰ ਲਖਨਊ ਨਾਲ ਤੁਅੱਲਕ ਰੱਖਦਾ ਹੈ, ਨੇ ਆਪਣੀ ਇਕ ਟਿੱਕਟੌਕ ਵੀਡੀਓ ਵਿੱਚ ਵਾਰਾਣਸੀ ਨੂੰ ‘ਸਭ ਤੋਂ ਡਰਾਉਣਾ ਸ਼ਹਿਰ’ ਕਹਿਣ ਲਈ ਨਿੰਦਾ ਕੀਤੇ ਜਾਣ ਤੋਂ ਬਾਅਦ ਮਾਫ਼ੀ ਮੰਗ ਲਈ ਹੈ ਅਤੇ ਕਿਹਾ ਕਿ ਉਸ ਦਾ ਇਰਾਦਾ ਵਾਰਾਣਸੀ ਦਾ ਅਪਮਾਨ ਕਰਨ ਦਾ ਨਹੀਂ ਸੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਇੰਡ ਗੋਲਡੀ ਬਰਾੜ ਗ੍ਰਿਫਤਾਰ !

PunjabKesari

ਅਪਰਨਾ ਸਿੰਘ ਹਾਲ ਹੀ ਵਿਚ ਬਿਜਨੈੱਸ ਟੂਰ ਲਈ ਵਾਰਾਣਸੀ ਆਈ ਸੀ। ਵਾਰਣਸੀ ਵਿਚ ਉਸ ਨੇ ਆਪਣੇ ਗਹਿਣਿਆਂ ਦੇ ਬਰਾਂਡ ਇੰਡੀਅਨ ਗੌਡਸ ਬੁਟੀਕ ਦੇ ਨਿਰਮਾਤਾਵਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਸ ਨੇ ਇਕ ਵੀਡੀਓ ਟਿੱਕਟੌਕ 'ਤੇ ਗੰਗਾ ਨਦੀ ਦੀ ਫੁਟੇਜ ਸਾਂਝੀ ਕੀਤੀ ਅਤੇ ਲਿਖਿਆ, 'ਗੰਗਾ ਨਦੀ ਅਸਲ ਵਿਚ ਬਹੁਤ ਪ੍ਰਦੂਸ਼ਿਤ ਹੈ ਅਤੇ ਸੀਵਰੇਜ ਨਾਲ ਭਰੀ ਹੈ। ਤੁਸੀਂ ਦੇਖ ਸਕਦੇ ਹੋ ਕਿ ਲੋਕ ਨਹਾ ਰਹੇ ਹਨ। ਹੋਟਲ ਦੇ ਰਸਤੇ ਵਿਚ ਤੁਸੀਂ ਲਾਸ਼ਾਂ ਸੜਦੇ ਹੋਏ ਦੇਖ ਸਕਦੇ ਹੋ। ਹੋਟਲ ਨੂੰ ਦੇਖੋ ਇਹ ਕਿੰਨਾ ਖ਼ਰਾਬ ਹੈ। ਤੁਸੀਂ ਸੜਕ ਵਿਚਾਲੇ ਲੋਕਾਂ ਅਤੇ ਕੁੱਤਿਆਂ ਨੂੰ ਸੌਂਦੇ ਹੋਏ ਦੇਸ਼ ਸਕਦੇ ਹੋ। ਇਹ ਜਗ੍ਹਾ ਅਸਲ ਵਿਚ ਬਹੁਤ ਖ਼ਰਾਬ ਹੈ।'

ਇਹ ਵੀ ਪੜ੍ਹੋ: ਆਪਣੇ ਦੇਸ਼ ਦੀ ਟੀਮ ਵਿਸ਼ਵ ਕੱਪ ਤੋਂ ਹੋਈ ਬਾਹਰ ਤਾਂ ਇਰਾਨੀ ਮੁੰਡੇ ਨੇ ਮਨਾਇਆ ਜਸ਼ਨ, ਫ਼ੌਜ ਨੇ ਸਿਰ 'ਚ ਮਾਰੀ ਗੋਲੀ

PunjabKesari

ਕਾਸ਼ੀ ਦੀ ਆਲੋਚਨਾ ਕਰਨ ਲਈ 10,000 ਤੋਂ ਵੱਧ ਲੋਕਾਂ ਨੇ ਅਪਰਨਾ ਸਿੰਘ ਦੀ ਪੋਸਟ ਨੂੰ ਨਿਸ਼ਾਨਾ ਬਣਾਇਆ। ਸੋਸ਼ਲ ਮੀਡੀਆ ਯੂਜ਼ਰਸ ਨੇ ਲਿਖਿਆ ਕਿ ਅੱਗੇ ਵਧਣ ਤੋਂ ਪਹਿਲਾਂ ਰਿਸਰਚ ਕਰੋ ਅਤੇ ਬਿਨਾਂ ਕਿਸੇ ਫੈਸਲੇ ਦੇ ਨਵੇਂ ਅਨੁਭਵ ਲਈ ਤਿਆਰ ਰਹੋ। ਇਸ ਦੇ ਨਾਲ ਹੀ ਕੁਝ ਹੋਰ ਉਪਭੋਗਤਾਵਾਂ ਨੇ ਲਿਖਿਆ ਕਿ ਸੱਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਹੀ ਕਾਸ਼ੀ ਨੂੰ ਸਭ ਤੋਂ ਚਮਤਕਾਰੀ ਸਥਾਨ ਬਣਾਉਂਦੀ ਹੈ। ਅਸੀਂ ਸਾਰਿਆਂ ਨੂੰ ਉੱਥੇ ਜਾਣ ਲਈ ਕਹਾਂਗੇ। ਯੂਜ਼ਰਸ ਦੀ ਪ੍ਰਤੀਕਿਰਿਆ ਨੂੰ ਦੇਖਦੇ ਹੋਏ ਅਪਰਨਾ ਸਿੰਘ ਨੇ ਆਪਣੇ ਵੀਡੀਓ ਅਤੇ ਕਮੈਂਟ ਲਈ ਮੁਆਫੀ ਮੰਗੀ ਹੈ। ਉਸ ਨੇ ਕਿਹਾ, "ਮੈਂ ਮੁਆਫ਼ੀ ਮੰਗਣਾ ਚਾਹੁੰਦੀ ਹਾਂ। ਮੈਂ ਅਪਮਾਨ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੀ ਸੀ। ਮੈਂ ਸਿਰਫ਼ ਆਪਣਾ ਅਨੁਭਵ ਦੱਸ ਰਹੀ ਸੀ। ਭਾਰਤ ਇੱਕ ਸੁੰਦਰ ਦੇਸ਼ ਹੈ, ਪਰ ਇਹ ਖਾਸ ਜਗ੍ਹਾ ਮੇਰੀ ਕਿਸਮ ਦੀ ਨਹੀਂ ਸੀ।"

ਇਹ ਵੀ ਪੜ੍ਹੋ: ਅਮਰੀਕਾ 'ਚ VR ਹੈੱਡਸੈੱਟ ਨੂੰ ਲੈ ਕੇ ਪਿਆ ਬਖੇੜਾ, 10 ਸਾਲਾ ਬੱਚੇ ਨੇ ਕੀਤਾ ਮਾਂ ਦਾ ਕਤਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 

 


cherry

Content Editor

Related News