ਮਾਣ ਵਾਲੀ ਗੱਲ: ਅਮਰੀਕਾ ’ਚ ਮਾਈਕਲ ਕੁਰੂਵਿਲਾ ਬਣਨਗੇ ਭਾਰਤੀ ਮੂਲ ਦੇ ਪਹਿਲੇ ਪੁਲਸ ਮੁਖੀ

Friday, Jul 02, 2021 - 03:10 PM (IST)

ਵਾਸ਼ਿੰਗਟਨ : ਭਾਰਤੀ-ਅਮਰੀਕੀ ਪੁਲਸ ਅਧਿਕਾਰੀ ਮਾਈਕਲ ਕੁਰੂਵਿਲਾ ਅਮਰੀਕਾ ਵਿਚ ਇਲੀਨੋਈਸ ਸੂਬੇ ਦੇ ਸ਼ਹਿਰ ਬਰੂਕਫੀਲਡ ’ਚ ਪਹਿਲੇ ਭਾਰਤੀ ਮੂਲ ਦੇ ਪੁਲਸ ਮੁਖੀ ਬਣਨ ਜਾ ਰਹੇ ਹਨ। ਅਮਰੀਕਾ ਦੇ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਲਈ ਇਹ ਇਕ ਵੱਡੀ ਉਪਲਬੱਧੀ ਹੈ ਅਤੇ ਉਨ੍ਹਾਂ ਨੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਮਾਈਕਲ ਕੁਰੂਵਿਲਾ ਮੂਲ ਰੂਪ ਨਾਲ ਭਾਰਤ ਦੇ ਕੇਰਲ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦਾ ਪਰਿਵਾਰ ਅਜੇ ਵੀ ਕੇਰਲ ਵਿਚ ਰਹਿੰਦਾ ਹੈ। ਬਰੂਕਫੀਲਡ ਪੁਲਸ ਚੀਫ ਬਣਾਉਣ ਲਈ ਕੁਰੂਵਿਲਾ ਦੇ ਨਾਮ ਨੂੰ ਪ੍ਰਵਾਨਗੀ ਬਰੂਕਫੀਲਡ ਵੀਲੇਜ ਮੈਨੇਜਰ ਟਿਮੋਥੀ ਵਿਬਰਗ ਨੇ ਦਿੱਤੀ ਸੀ ਅਤੇ ਹੁਣ 12 ਜੁਲਾਈ ਨੂੰ ਮਾਈਕਲ ਕੁਰੂਵਿਲਾ ਰਸਮੀ ਤੌਰ ’ਤੇ ਪੁਲਸ ਮੁਖੀ ਦਾ ਅਹੁਦਾ ਸੰਭਾਲਣਗੇ।

ਇਹ ਵੀ ਪੜ੍ਹੋ: ਬ੍ਰਿਟੇਨ ਪੜ੍ਹਨ ਗਏ ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖ਼ਬਰੀ, ਹੁਣ ਮਿਲੇਗਾ ਪੋਸਟ ਸਟਡੀ 'ਵਰਕ ਵੀਜ਼ਾ'

ਬਰੂਕਫੀਲਡ ਦੇ ਮੌਜੂਦਾ ਪੁਲਸ ਚੀਫ ਪੈਟਰਕ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ‘ਮਾਈਕਲ ਕੁਰੂਵਿਲਾ ਵਿਚ ਮੁਖੀ ਦਾ ਅਹੁਦਾ ਸੰਭਾਲਣ ਲਈ ਹਰ ਤਰ੍ਹਾਂ ਦੇ ਗੁਣ ਹਨ। ਉਨ੍ਹਾਂ ਕੋਲ 15 ਸਾਲ ਤੱਕ ਪੁਲਸ ਮਹਿਕਮੇ ਦਾ ਕੰਮਕਾਜ ਸੰਭਾਲਣ ਦਾ ਤਜ਼ਰਬਾ ਹੈ, ਜਿਸ ਵਿਚ ਉਹ ਹਰ ਪੱਧਰ ’ਤੇ ਸਫ਼ਲ ਰਹੇ ਹਨ। ਉਹ ਪੁਲਸ ਚੀਫ ਦੀ ਜ਼ਿੰਮੇਦਾਰੀ ਸੰਭਾਲਣ ਲਈ ਤਿਆਰ ਹਨ।’ ਮੌਜੂਦਾ ਸਮੇਂ ਵਿਚ ਬਰੂਕਫੀਲਡ ਪੁਲਸ ਵਿਚ ਡਿਪਟੀ ਚੀਫ ਦੇ ਅਹੁਦੇ ’ਤੇ ਤਾਇਨਾਤ ਕੁਰੂਵਿਲਾ 37 ਸਾਲ ਦੇ ਹਨ ਅਤੇ 2006 ਵਿਚ ਬਰੂਕਫੀਲਡ ਪੁਲਸ ਵੱਲੋਂ ਨਿਯੁਕਤ ਕੀਤੇ ਜਾਣ ਵਾਲੇ ਪਹਿਲੇ ਭਾਰਤੀ-ਅਮਰੀਕੀ ਸਨ। 2006 ਵਿਚ ਸ਼ਿਕਾਗੋ ਵਿਚ ਇਲੀਨੋਈਸ ਯੂਨੀਵਰਸਿਟੀ ਤੋਂ ਸਿਵਲ ਵਰਕ ਵਿਚ ਮਾਸਟਰ ਡਿਗਰੀ ਪੂਰੀ ਕਰਨ ਦੇ ਤੁਰੰਤ ਬਾਅਦ ਪੁਲਸ ਵਿਭਾਗ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਕੁਰੂਵਿਲਾ ਨੇ ਪੁਲਸ ਵਿਭਾਗ ਨਾਲ ਮਿਲ ਕੇ ਇਕ ਸਿਵੀਲੀਅਨ ਕ੍ਰਾਈਸਿਸ ਵਰਕਰ ਦੇ ਰੂਪ ਵਿਚ ਕੰਮ ਕੀਤਾ।

ਇਹ ਵੀ ਪੜ੍ਹੋ: ਕੈਨੇਡਾ ’ਚ ਰਿਕਾਰਡ ਤੋੜ ਗਰਮੀ ਨਾਲ 486 ਤੇ ਅਮਰੀਕਾ ’ਚ ਹੁਣ ਤੱਕ 45 ਮੌਤਾਂ

ਬਰੂਕਫੀਲਡ ਪੁਲਸ ਚੀਫ ਦੇ ਅਹੁਦੇ ਲਈ ਚੁਣੇ ਜਾਣ ਦੇ ਬਾਅਦ ਮਾਈਕਲ ਕੁਰੂਵਿਲਾ ਨੇ ਕਿਹਾ ਕਿ ਇਕ ਅਪ੍ਰਵਾਸੀ ਪਰਵਿਾਰ ਦਾ ਹੋਣ ਦੇ ਬਾਅਦ ਪੁਲਸ ਮਹਿਕਮੇ ਲਈ ਕੰਮ ਕਰਨਾ ਅਤੇ ਇੰਨੀ ਵੱਡੀ ਜ਼ਿੰਮੇਦਾਰੀ ਵਾਲੇ ਅਹੁਦੇ ’ਤੇ ਪਹੁੰਚਣਾ ਆਸਾਨ ਨਹੀਂ ਸੀ। ਮੈਂ ਕਾਨੂੰਨ ਵਿਭਾਗ ਵਿਚ ਕਿਸੇ ਨੂੰ ਨਹੀਂ ਜਾਣਦਾ ਸੀ। ਉਨ੍ਹਾਂ ਕਿਹਾ, ‘ਮੈਂ ਪੁਲਸ ਮਹਿਕਮੇ ਵਿਚ ਸ਼ਾਮਲ ਹੋ ਕੇ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਚਾਹੁੰਦਾ ਸੀ ਪਰ ਮੈਂ ਕਦੇ ਨਹੀਂ ਸੋਚਿਆ ਸੀ ਕਿ ਇਕ ਦਿਨ ਬਰੂਕਫੀਲਡ ਵਿਚ ਪੁਲਸ ਚੀਫ ਬਣ ਜਾਵਾਂਗਾ।’ ਉਨ੍ਹਾਂ ਕਿਹਾ ਕਿ ‘ਮੈਂ ਹੌਲੀ-ਹੌਲੀ ਮਹਿਸੂਸ ਕੀਤਾ ਕਿ ਕਿਸੇ ਨੂੰ ਨਾ ਜਾਣਨ ਦੇ ਬਾਅਦ ਵੀ ਮੇਰਾ ਇਸ ਕੰਮ ਵਿਚ ਕਾਫੀ ਜੁਨੂਨ ਹੈ ਅਤੇ ਇਸ ਲਈ ਮੈਨੂੰ ਇਹ ਕਾਮਯਾਬੀ ਮਿਲੀ ਹੈ।’ 

ਇਹ ਵੀ ਪੜ੍ਹੋ: ਕੋਰੋਨਾ ਦਾ ਖ਼ੌਫ: ਭਾਰਤ ਤੇ ਪਾਕਿ ਸਮੇਤ ਇਨ੍ਹਾਂ ਦੇਸ਼ਾਂ ਦੀ ਯਾਤਰਾ ਨਹੀਂ ਕਰ ਸਕਣਗੇ UAE ਦੇ ਨਾਗਰਿਕ, ਲੱਗਾ ਟਰੈਵਲ ਬੈਨ'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News