ਪੇਰੂ ਵਿਚ ਭਾਰਤ ਦੇ ਰਾਜਦੂਤ ਸੰਦੀਪ ਨੂੰ ਮਿਲਿਆ ਇਹ ਮਾਣਯੋਗ ਅਹੁਦਾ

Friday, Jul 07, 2017 - 03:36 PM (IST)

ਪੇਰੂ ਵਿਚ ਭਾਰਤ ਦੇ ਰਾਜਦੂਤ ਸੰਦੀਪ ਨੂੰ ਮਿਲਿਆ ਇਹ ਮਾਣਯੋਗ ਅਹੁਦਾ

ਵਾਸ਼ਿੰਗਟਨ— ਪੇਰੂ 'ਚ ਭਾਰਤ ਦੇ ਰਾਜਦੂਤ ਸੰਦੀਪ ਚੱਕਰਵਰਤੀ ਨੂੰ ਨਿਊਯਾਰਕ 'ਚ ਇੰਡੀਅਨ ਫਾਰਨ ਸਰਵਿਸਜ਼ ਦਾ ਮੁਖੀ ਨਿਯੁਕਤ ਕੀਤਾ ਗਿਆ। ਸਾਲ 1966 ਦੇ ਭਾਰਤੀ ਵਿਦੇਸ਼ ਸੇਵਾ ਅਧਿਕਾਰੀ, ਕੌਂਸਲ ਜਨਰਲ ਰਿਵਾ ਗਾਂਗੁਲੀ ਦਾਸ ਦਾ ਸਥਾਨ ਲੈਣਗੇ। ਇਹ ਵਿਦੇਸ਼ 'ਚ ਸਭ ਤੋਂ ਵਧੇਰੇ ਬਿਜ਼ੀ ਭਾਰਤੀ ਡੈਪਲੋਮੈਟ ਮਿਸ਼ਨਾਂ 'ਚੋਂ ਇਕ ਹੈ। ਵਿਦੇਸ਼ ਮੰਤਰਾਲੇ ਵਲੋਂ ਬੁੱਧਵਾਰ ਨੂੰ ਅਧਿਕਾਰਕ ਸੂਚਨਾ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ ਗਈ। ਸੰਦੀਪ ਚੱਕਰਵਤੀ(47) ਪੇਰੂ 'ਚ ਭਾਰਤ ਦੇ ਰਾਜਦੂਤ ਨਿਯੁਕਤ ਕੀਤੇ ਜਾਣ ਤੋਂ ਪਹਿਲਾਂ ਢਾਕਾ 'ਚ ਭਾਰਤ ਦੇ ਉਪ ਅੰਬੈਸਡਰ ਰਹੇ ਹਨ। ਉਹ ਮੈਡ੍ਰਿਡ ਅਤੇ ਬੋਗੋਟਾ 'ਚ ਭਾਰਤ ਦੇ ਮਿਸ਼ਨਾਂ ਦਾ ਵੀ ਹਿੱਸਾ ਰਹੇ ਹਨ। ਪ੍ਰੈੱਸ ਰਿਲੇਸ਼ਨ ਅਧਿਕਾਰੀ ਸਮੇਤ ਉਹ ਵਿਦੇਸ਼ ਮੰਤਰਾਲੇ 'ਚ ਵੀ ਕਈ ਅਹੁਦਿਆਂ ਦੀਆਂ ਸੇਵਾਵਾਂ ਦੇ ਚੁੱਕੇ ਹਨ।


Related News