ਆਸਟ੍ਰੇਲੀਆ ’ਚ 4 ਪੁਲਸ ਅਧਿਕਾਰੀਆਂ ਦੇ ਕਤਲ ਦੇ ਦੋਸ਼ ’ਚ ਪੰਜਾਬੀ ਡਰਾਈਵਰ ਨੂੰ 22 ਸਾਲ ਦੀ ਜੇਲ੍ਹ

Wednesday, Apr 14, 2021 - 06:35 PM (IST)

ਆਸਟ੍ਰੇਲੀਆ ’ਚ 4 ਪੁਲਸ ਅਧਿਕਾਰੀਆਂ ਦੇ ਕਤਲ ਦੇ ਦੋਸ਼ ’ਚ ਪੰਜਾਬੀ ਡਰਾਈਵਰ ਨੂੰ 22 ਸਾਲ ਦੀ ਜੇਲ੍ਹ

ਮੈਲਬੌਰਨ : ਆਸਟ੍ਰੇਲੀਆ ਵਿਚ ਭਾਰਤੀ ਮੂਲ ਦੇ 48 ਸਾਲਾ ਡਰਾਈਵਰ ਨੂੰ ਪੁਲਸ ਅਧਿਕਾਰੀਆਂ ’ਤੇ ਟਰੱਕ ਚੜ੍ਹਾਉਣ ਅਤੇ ਉਨ੍ਹਾਂ ਵਿਚੋਂ 4 ਦਾ ਕਤਲ ਕਰਨ ਦੇ ਜ਼ੁਰਮ ਵਿਚ ਬੁੱਧਵਾਰ ਨੂੰ 22 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਕ ਇਹ ਘਟਨਾ ਪਿਛਲੇ ਸਾਲ ਮੈਲਬੌਰਨ ਦੇ ਈਸਟਰਨ ਫ੍ਰੀਵੇ ਦੀ ਹੈ। ਹਾਦਸੇ ਦੇ ਸਮੇਂ ਟਰੱਕ ਡਰਾਈਵਰ ਨਸ਼ੇ ਵਿਚ ਸੀ ਅਤੇ ਉਸ ਨੂੰ ਨਹੀਂ ਵੀ ਆ ਰਹੀ ਸੀ।

ਇਹ ਵੀ ਪੜ੍ਹੋ : ਪਾਕਿਸਤਾਨ ’ਚ ਭੜਕੀ ਹਿੰਸਾ, ਵਿਸਾਖੀ ਮਨਾਉਣ ਗਏ ਭਾਰਤੀ ਸਿੱਖ ਫਸੇ

ਵਿਕਟੋਰੀਆ ਦੀ ਸੁਪਰੀਮ ਕੋਰਟ ਨੇ ਮੋਹਿੰਦਰ ਸਿੰਘ ਨੂੰ ਸਜ਼ਾ ਸੁਣਾਈ। ਘਟਨਾ ਦੇ ਸਮੇਂ ਸਿੰਘ ਥੱਕਿਆ ਹੋਇਆ ਅਤੇ ਨਸ਼ੇ ਵਿਚ ਸੀ। ਘਟਨਾ ਤੋਂ ਪਹਿਲਾਂ ਉਹ ਨਸ਼ੀਲੇ ਪਦਾਰਥ ਦਾ ਇਕ ਸੌਦਾ ਕਰਨ ਲਈ ਰਸਤੇ ਵਿਚ ਰੁੱਕਿਆ ਸੀ। ਦਿ ਗਾਰਜੀਅਨ ਦੀ  ਖ਼ਬਰ ਮੁਤਾਬਕ ਹਾਦਸੇ ਵਿਚ ਕਾਂਸਟੇਬਲ ਲਿਨੇਅ ਟੇਲਰ, ਸੀਨੀਅਰ ਕਾਂਸਟੇਬਲ ਕੇਵਿਨ ਕਿੰਗ ਅਤੇ ਕਾਂਸਟੇਬਲ ਗਲੇਨ ਹੰਫ੍ਰਿਸ ਅਤੇ ਜੋਸ਼ ਪ੍ਰਿਸਟਨੀ ਦੀ ਮੌਤ ਹੋ ਗਈ ਸੀ। ਖ਼ਬਰ ਮੁਤਾਬਕ ਸਿੰਘ ਨੂੰ 22 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ, ਜਿਸ ਵਿਚੋਂ ਸਾਢੇ 18 ਸਾਲ ਤੱਕ ਉਸ ਨੂੰ ਪੇਰੋਲ ਨਹੀਂ ਮਿਲੇਗੀ। ਹੋਰ ਡਰਾਈਵਰਾਂ ਨੇ ਵੀ ਸਿੰਘ ਨੂੰ ਲਾਪ੍ਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਦੇਖਿਆ ਸੀ। ਇਕ ਚਸ਼ਮਦੀਦ ਨੇ ਕਿਹਾ, ਉਹ ਕਿਸੇ ਦਾ ਕਤਲ ਕਰਨ ਲਈ ਜਾ ਰਿਹਾ ਸੀ।’ ਜਾਂਚਕਰਤਾ ਨੇ ਦੱਸਿਆ ਕਿ ਸਿੰਘ ਆਈਸ ਨਾਮਕ ਡਰੱਗ ਦਾ ਆਦੀ ਸੀ ਅਤੇ ਉਸ ਨੇ ਹਾਦਸੇ ਤੋਂ ਪਹਿਲਾਂ 72 ਵਿਚੋਂ ਸਿਰਫ਼ 5 ਘੰਟੇ ਹੀ ਆਰਾਮ ਕੀਤਾ ਸੀ ਅਤੇ ਇਨ੍ਹਾਂ 3 ਦਿਨਾਂ ਵਿਚ ਜ਼ਿਆਦਾਤਰ ਸਮਾਂ ਨਸ਼ੀਲੇ ਪਦਾਰਥਾਂ ਦਾ ਸੌਦਾ ਕਰਨ ਅਤੇ ਸੇਵਨ ਕਰਨ ਵਿਚ ਬਿਤਾਇਆ।

ਇਹ ਵੀ ਪੜ੍ਹੋ : ਅਮਰੀਕਾ: ਭਾਰਤੀ ਮੂਲ ਦੇ ਸ਼ਿਵਇੰਦਰਜੀਤ ਸਿੰਘ ਨੇ ਵਧਾਇਆ ਸਿੱਖ ਕੌਮ ਦਾ ਮਾਣ, ਬਣੇ ਨਵੇਂ ਯੋਜਨਾ ਕਮਿਸ਼ਨਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News