ਭਾਰਤ ਓਰਾਕਾਂਡੀ ’ਚ ਇਕ ਮਿਡਲ ਸਕੂਲ ਨੂੰ ਆਧੁਨਿਕ ਬਣਾਏਗਾ ਅਤੇ ਪ੍ਰਾਇਮਰੀ ਸਕੂਲ ਖੋਲ੍ਹੇਗਾ : ਮੋਦੀ

03/27/2021 2:38:31 PM

ਢਾਕਾ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਕਿਹਾ ਕਿ ਭਾਰਤ ਓਰਾਕਾਂਡੀ ’ਚ ਇਕ ਮਿਡਲ ਸਕੂਲ ਨੂੰ ਆਧੁਨਿਕ ਬਣਾਏਗਾ ਅਤੇ ਇਕ ਪ੍ਰਾਇਮਰੀ ਸਕੂਲ ਵੀ ਖੋਲ੍ਹੇਗਾ। ਪ੍ਰਧਾਨ ਮੰਤਰੀ ਨੇ ਮਤੁਆ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ। ਦੋ ਦਿਨ ਦੀ ਬੰਗਲਾਦੇਸ਼ ਯਾਤਰਾ ’ਤੇ ਸ਼ੁੱਕਰਵਾਰ ਢਾਕਾ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਓਰਾਕਾਂਡੀ ਮੰਦਿਰ ’ਚ ਦਰਸ਼ਨ ਕਰਨ ਤੋਂ ਬਾਅਦ ਕਿਹਾ, ‘‘ਮੈਂ ਕਈ ਸਾਲਾਂ ਤੋਂ ਓਰਾਕਾਂਡੀ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਜਦੋਂ ਮੈਂ 2015 ’ਚ ਬੰਗਲਾਦੇਸ਼ ਆਇਆ ਸੀ ਤਾਂ ਮੈਂ ਓਰਾਕਾਂਡੀ ਜਾਣ ਦੀ ਇੱਛਾ ਪ੍ਰਗਟਾਈ ਸੀ।

ਮੈਂ ਅੱਜ ਉਹੋ ਜਿਹਾ ਹੀ ਮਹਿਸੂਸ ਕਰ ਰਿਹਾ ਹਾਂ, ਜਿਹੋ ਜਿਹਾ ਭਾਰਤ ਵਿਚ ਰਹਿਣ ਵਾਲੇ ਮਤੁਆ ਭਾਈਚਾਰੇ ਦੇ ਮੇਰੇ ਹਜ਼ਾਰਾਂ-ਲੱਖਾਂ ਭੈਣ-ਭਰਾ ਓਰਾਕਾਂਡੀ ਆ ਕੇ ਮਹਿਸੂਸ ਕਰਦੇ ਹਨ।’’ ਆਪਣੀ ਇਸ ਯਾਤਰਾ ਤੋਂ ਪਹਿਲਾਂ ਮੋਦੀ ਨੇ ਕਿਹਾ ਸੀ ਕਿ ਉਹ ਓਰਾਕਾਂਡੀ ’ਚ ਮਤੁਆ ਭਾਈਚਾਰੇ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਲਈ ਉਤਸੁਕ ਹਨ।


Anuradha

Content Editor

Related News