ਭਾਰਤ 2020 'ਚ ਸੰਯੁਕਤ ਰਾਸ਼ਟਰ ਨੂੰ 50 ਲੱਖ ਡਾਲਰ ਦੇਵੇਗਾ ਦਾਨ

11/13/2019 4:39:49 PM

ਸੰਯੁਕਤ ਰਾਸ਼ਟਰ— ਭਾਰਤ ਨੇ 2020 'ਚ ਸੰਯੁਕਤ ਰਾਸ਼ਟਰ ਦੀ ਫਿਲਸਤੀਨ ਸ਼ਰਣਾਰਥੀ ਏਜੰਸੀ ਨੂੰ ਲੱਖ ਡਾਲਰ ਦਾਨ ਦੇਣ ਦਾ ਸੰਕਲਪ ਲਿਆ ਹੈ। ਉਸ ਨੇ ਏਜੰਸੀ ਦੀ ਖਰਾਬ ਵਿੱਤੀ ਹਾਲਤ 'ਤੇ ਚਿੰਤਾ ਵੀ ਜਤਾਈ। ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਉਪ ਪ੍ਰਤੀਨਿਧ ਕੇ. ਨਾਗਰਾਜ ਨਾਇਡੂ ਨੇ ਕਿਹਾ ਕਿ ਫਿਲਸਤੀਨ ਦੇ ਸ਼ਰਣਾਰਥੀਆਂ ਦੇ ਨਾਲ ਏਕਤਾ ਦਿਖਾਉਣ ਦੇ ਸੰਕੇਤ ਦੇ ਤੌਰ 'ਤੇ ਭਾਰਤ ਦੀ ਸਰਕਾਰ ਨੇ ਸੰਯੁਕਤ ਰਾਸ਼ਟਰ ਤੇ ਕਾਰਜ ਏਜੰਸੀ ਨੂੰ ਸਾਲਾਨਾ ਵਿੱਤੀ ਮਦਦ ਵਧਾਕੇ 50 ਲੱਖ ਡਾਲਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਾਲ 2016 'ਚ ਇਹ ਰਕਮ 12.5 ਲੱਖ ਡਾਲਰ ਸੀ।

ਯੂ.ਐੱਨ.ਆਰ.ਡਬਲਿਊ.ਏ. 'ਤੇ ਮਹਾਸਭਾ ਦੀ ਚੌਥੀ ਕਮੇਟੀ ਦੀ ਬੈਠਕ 'ਚ ਉਨ੍ਹਾਂ ਨੇ ਕਹਾ ਕਿ ਅਸੀਂ 2019 'ਚ 50 ਲੱਖ ਡਾਲਰ ਦਾਨ ਕੀਤੇ ਤੇ 2020 'ਚ ਇੰਨੀ ਹੀ ਰਾਸ਼ੀ ਦੇਣ ਦਾ ਸੰਕਲਪ ਲਿਆ। ਉਨ੍ਹਾਂ ਨੇ ਕਿਹਾ ਕਿ ਫਿਲਸਤੀਨ ਦੇ 55 ਲੱਖ ਸ਼ਰਣਾਰਧੀਆਂ ਨੂੰ ਭਾਰਤ ਦਾ ਸਮਰਥਨ ਹੈ। ਭਾਰਤ ਨੇ ਹੋਰ ਰਸਮੀ ਦਾਨ ਦੇਣ ਵਾਲਿਆਂ ਨੂੰ ਵੀ ਯੋਗਦਾਨ ਵਧਾਉਣ ਦੀ ਅਪੀਲ ਕੀਤੀ ਹੈ ਤੇ ਦਾਨ ਨਾ ਦੇਣ ਵਾਲਿਆਂ ਨੂੰ ਦਾਨ ਦੇਣ ਦੀ ਅਪੀਲ ਕੀਤੀ ਹੈ।


Baljit Singh

Content Editor

Related News