ਪਾਕਿ ਫੌਜ ਦਾ ਦਾਅਵਾ, ਹਮਲੇ ਦੌਰਾਨ ਭਾਰਤ ਨੇ ਇਜ਼ਰਾਈਲ ਦੇ ਬਣੇ ਹਾਰੋਪ ਡਰੋਨ ਦੀ ਕੀਤੀ ਵਰਤੋਂ
Thursday, May 08, 2025 - 02:58 PM (IST)

ਇੰਟਰਨੈਸ਼ਨ ਡੈਸਕ- ਭਾਰਤ ਦੀ ਏਅਰ ਸਟ੍ਰਾਈਕ ਨਾਲ ਪਾਕਿਸਤਾਨ ਬੌਖਲਾਹਟ ਵਿਚ ਹੈ। ਹੁਣ ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਹੈ ਕਿ ਭਾਰਤ ਨੇ ਕਰਾਚੀ ਅਤੇ ਹੋਰ ਪਾਕਿਸਤਾਨੀ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਲਈ ਇਜ਼ਰਾਈਲ ਦੇ ਬਣੇ ਹਾਰੋਪ ਡਰੋਨ ਦੀ ਵਰਤੋਂ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਜੀ. ਆਈ.ਐਸ.ਪੀ.ਆਰ. ਲੈਫਨੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਦੱਸਿਆ ਕਿ ਭਾਰਤ ਨੇ ਹਮਲਿਆਂ ਦੌਰਾਨ ਇਜ਼ਰਾਈਲ ਦੇ ਬਣੇ ਹਾਰੋਪ ਡਰੋਨ ਦੀ ਵਰਤੋਂ ਕੀਤੀ ਹੈ।
ਭਾਰਤ ਨੇ ਪਾਕਿਸਤਾਨ ਦੇ ਇਲਾਕਿਆਂ ਵਿਚ ਹਾਰੋਪ ਡਰੋਨ ਭੇਜ ਕੇ ਪਾਕਿਸਤਾਨ ਖ਼ਿਲਾਫ਼ ਇਕ ਹੋਰ ਹਮਲਾਵਰ ਫੌਜੀ ਕਾਰਵਾਈ ਕੀਤੀ ਹੈ। ਭਾਰਤ ਦੇ ਹਮਲੇ ਮਗਰੋਂ ਪਾਕਿਸਤਾਨੀ ਹਥਿਆਰਬੰਦ ਫੌਜ ਹਾਈ ਅਲਰਟ 'ਤੇ ਹਨ। ਉਨ੍ਹਾਂ ਨੇ 12 ਹਾਰੋਪ ਡਰੋਪ ਬਰਾਮਦ ਕੀਤੇ ਹਨ। ਇਹ ਡਰੋਨ ਲਾਹੌਰ, ਗੁਜਰਾਂਵਾਲਾ, ਅੱਟਕ, ਬਹਾਵਲਪੁਰ, ਚੱਕਵਾਲ, ਰਾਵਲਪਿੰਡੀ, ਮਿਆਨੋ, ਕਰਾਚੀ ਆਦਿ ਵਿਚ ਬਰਾਮਦ ਕੀਤੇ ਗਏ ਹਨ। ਇਨਾਂ 12 ਡਰੋਨ ਤੋਂ ਇਲਾਵਾ ਇਕ ਹੋਰ ਡਰੋਨ ਲਾਹੌਰ ਨੇੜੇ ਮਿਲਟਰੀ ਅਦਾਰੇ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਲਾਹੌਰ ਨੇੜੇ ਇਸ ਹਮਲੇ ਵਿਚ ਫੌਜ ਦੇ 4 ਜਵਾਨ ਜ਼ਖਮੀ ਹੋ ਗਏ। ਮਿਆਨੋ ਵਿਚ ਹੋਏ ਹਮਲੇ ਵਿਚ ਇਕ ਨਾਗਰਿਕ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।