ਅਸੀਂ ਭਾਰਤ ਨਾਲ ਹਾਂ ਤੇ ਅੱਤਵਾਦ ਖ਼ਿਲਾਫ਼ ਲੜਾਈ ਪ੍ਰਤੀ ਦ੍ਰਿੜ੍ਹ : ਅਮਰੀਕਾ

Friday, Nov 27, 2020 - 08:17 AM (IST)

ਅਸੀਂ ਭਾਰਤ ਨਾਲ ਹਾਂ ਤੇ ਅੱਤਵਾਦ ਖ਼ਿਲਾਫ਼ ਲੜਾਈ ਪ੍ਰਤੀ ਦ੍ਰਿੜ੍ਹ : ਅਮਰੀਕਾ

ਵਾਸ਼ਿੰਗਟਨ- ਅਮਰੀਕਾ ਨੇ ਕਿਹਾ ਹੈ ਕਿ ਉਹ ਭਾਰਤ ਦੇ ਨਾਲ ਹੈ ਅਤੇ ਅੱਤਵਾਦ ਦੇ ਖ਼ਿਲਾਫ਼ ਲੜਾਈ ਲਈ ਦ੍ਰਿੜ੍ਹ ਹੈ। ਨਾਲ ਹੀ ਮੁੰਬਈ ’ਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਦੋਸ਼ੀਆਂ ਨੂੰ ਇਨਸਾਫ਼ ਦੇ ਦਾਇਰੇ ’ਚ ਲਿਆਉਣ ਲਈ ਵਚਨਬੱਧ ਹੈ।

ਮੁੰਬਈ ’ਚ 26 ਨਵੰਬਰ, 2008 ਨੂੰ ਖ਼ਤਰਨਾਕ ਅੱਤਵਾਦੀ ਹਮਲਾ ਹੋਇਆ ਸੀ। ਅਮਰੀਕੀ ਵਿਦੇਸ਼ ਮੰਤਰਾਲਾ ਦੀ ਉਪ ਬੁਲਾਰਣ ਕਾਲ ਬ੍ਰਾਉਨ ਨੇ ਕਿਹਾ ਕਿ ਇਨਸਾਫ਼ ਲਈ ਇਨਾਮ ਯੋਜਨਾ ਰਾਹੀਂ ਅਸੀਂ ਇਹ ਯਕੀਨੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਘਿਣੌਨੇ ਹਮਲੇ ਦੇ ਸਾਰੇ ਦੋਸ਼ੀਆਂ ਨੂੰ ਇਨਸਾਫ ਦਾ ਦਾਇਰੇ ’ਚ ਲਿਆਂਦਾ ਜਾਏ।

ਬ੍ਰਾਉਨ ਨੇ ਕਿਹਾ ਕਿ ਮੁੰਬਈ 26/11 ਹਮਲੇ ਦੀ 12ਵੀਂ ਬਰਸਤੀ ’ਤੇ ਅਮਰੀਕੀ ਦੋਸ਼ੀਆਂ ਨੂੰ ਇਨਸਾਫ ਦੇ ਦਾਇਰੇ ’ਚ ਲਿਆਉਣ ਅਤੇ ਅਮਰੀਕਾ ਦੇ 6 ਨਾਗਰਿਕਾਂ ਸਮੇਤ ਸਾਰੇ ਪੀੜਤਾਂ ਲਈ ਇਨਸਾਫ਼ ਯਕੀਨੀ ਕਰਵਾਉਣ ਲਈ ਆਪਣੀ ਵਚਨਬੱਧਤਾ ਦੋਹਰਾਉਂਦਾ ਹੈ। ਆਪਣੇ ਭਾਰਤੀ ਸਾਂਝੇਦਾਰਾਂ ਨਾਲ ਖੜ੍ਹੇ ਰਹਿੰਦੇ ਹੋਏ ਇਸ ਅੱਤਵਾਦ ਦੇ ਖਿਲਾਫ਼ ਲੜਾਈ ਦੇ ਪ੍ਰਤੀ ਦ੍ਰਿੜ ਹੈ।


author

Lalita Mam

Content Editor

Related News