ਭਾਰਤ ਨੇ ਟ੍ਰੇਡਿੰਗ ਵਾਲਿਊਮ ਦੇ ਮਾਮਲੇ ’ਚ ਚੀਨ ਨੂੰ ਪਛਾੜਿਆ

Saturday, Feb 10, 2024 - 10:03 AM (IST)

ਭਾਰਤ ਨੇ ਟ੍ਰੇਡਿੰਗ ਵਾਲਿਊਮ ਦੇ ਮਾਮਲੇ ’ਚ ਚੀਨ ਨੂੰ ਪਛਾੜਿਆ

ਨਵੀਂ ਦਿੱਲੀ (ਇੰਟ.)- ਚੀਨ ਦਾ ਹਾਲ ਬੇਹਾਲ ਹੈ। ਆਰਥਿਕ ਮੋਰਚੇ ’ਤੇ ਪ੍ਰੇਸ਼ਾਨ ਚੀਨ ਦੀ ਸਥਿਤੀ ਹੋਰ ਖ਼ਰਾਬ ਹੁੰਦੀ ਜਾ ਰਹੀ ਹੈ। ਭਾਰਤ ਦੀ ਅਰਥਵਿਵਸਥਾ ਜਿੱਥੇ ਤੂਫਾਨੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ, ਉੱਥੇ ਹੀ, ਚੀਨ ਦੀ ਅਰਥਵਿਵਸਥਾ ਸੰਘਰਸ਼ ਕਰ ਰਹੀ ਹੈ। ਹੁਣ ਦੁਨੀਆ ਭਰ ਦੇ ਨਿਵੇਸ਼ਕ ਚੀਨ ਛੱਡ ਕੇ ਭਾਰਤ ’ਚ ਪੈਸਾ ਲਗਾ ਰਹੇ ਹਨ।

ਇਹ ਵੀ ਪੜ੍ਹੋ - EPFO ਦੇ 7 ਕਰੋੜ ਮੈਂਬਰਜ਼ ਨੂੰ ਲੱਗ ਸਕਦੈ ਝਟਕਾ, ਵਿਆਜ ਦਰਾਂ ਘਟਾਉਣ ਦੀ ਤਿਆਰੀ!

ਦੂਜੇ ਪਾਲੇ ਭਾਰਤੀ ਸ਼ੇਅਰ ਬਾਜ਼ਾਰ ਮਾਰਕੀਟ ਕੈਪੀਟਲਾਈਜ਼ੇਸ਼ਨ (ਐੱਮ. ਕੈਪ) ਭਾਵ ਆਕਾਰ ਦੇ ਮਾਮਲੇ ’ਚ ਹਾਂਗਕਾਂਗ ਨੂੰ ਪਿੱਛੇ ਛੱਡ ਚੁੱਕੇ ਹਨ। ਹਾਂਗਕਾਂਗ ਨੂੰ ਹਰਾ ਕੇ ਭਾਰਤ ਬੀਤੇ ਦਿਨੀਂ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਸ਼ੇਅਰ ਬਾਜ਼ਾਰ ਬਣ ਗਿਆ ਸੀ। ਹੁਣ ਭਾਰਤ ਨੇ ਟ੍ਰੇਡ ਵਾਲਿਊਮ ਦੇ ਮਾਮਲੇ ’ਚ ਵੀ ਚੀਨ ਨੂੰ ਪਛਾੜ ਦਿੱਤਾ ਹੈ। 

ਭਾਰਤੀ ਬਾਜ਼ਾਰ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਨੇ ਹੁਣ ਟ੍ਰੇਡ ਵਾਲਿਊਮ ਦੇ ਮਾਮਲੇ ’ਚ ਹਾਂਗਕਾਂਗ ਤੋਂ ਅੱਗੇ ਨਿਕਲ ਗਏ ਹਨ। ਬੀ. ਐੱਸ. ਈ. ਅਤੇ ਐੱਨ. ਐੱਸ. ਈ. ਦਾ ਇਕ ਮਹੀਨੇ ਦਾ ਔਸਤ ਟ੍ਰੇਡ ਵਾਲਿਊਮ 16.5 ਬਿਲੀਅਨ ਡਾਲਰ ਪ੍ਰਤੀ ਦਿਨ ਤੱਕ ਪਹੁੰਚ ਗਿਆ ਹੈ, ਜਦਕਿ ਹਾਂਗਕਾਂਗ ਸਟਾਕ ਐਕਸਚੇਂਜ ਦਾ ਔਸਤ ਟ੍ਰੇਡ ਵਾਲਿਊਮ 13.1 ਬਿਲੀਅਨ ਡਾਲਰ ਪ੍ਰਤੀ ਦਿਨ ਰਿਹਾ ਹੈ।

ਇਹ ਵੀ ਪੜ੍ਹੋ - Amazon ਤੇ Flipkart ਨੂੰ ਟੱਕਰ ਦੇਣ ਦੀ ਤਿਆਰੀ 'ਚ ਸਰਕਾਰ, ਹੁਣ ਵੇਚੇਗੀ ਅਗਰਬਤੀ ਤੇ ਟੁੱਥਬਰੱਸ਼

ਭਾਰਤੀ ਇਕੁਇਟੀ ਬਾਜ਼ਾਰ ’ਚ ਲਗਾਤਾਰ ਬਣੀ ਹੋਈ ਹੈ ਤੇਜ਼ੀ
ਭਾਰਤੀ ਇਕੁਇਟੀ ਬਾਜ਼ਾਰ ’ਚ ਪਿਛਲੇ ਸਾਲ ਲਗਾਤਾਰ 8ਵੇਂ ਸਾਲ ਤੇਜ਼ੀ ਰਹੀ। ਦੂਜੇ ਪਾਸੇ ਹਾਂਗਕਾਂਗ ਦੇ ਹੈਂਗਸੇਂਗ ’ਚ ਲਗਾਤਾਰ ਚੌਥੇ ਸਾਲ ਗਿਰਾਵਟ ਆਈ ਹੈ, ਜਦਕਿ ਚੀਨ ਦੇ ਸ਼ੰਘਾਈ ਸਟਾਕ ਐਕਸਚੇਂਜ ’ਚ ਵੀ ਲਗਾਤਾਰ ਦੂਜੇ ਸਾਲ ਗਿਰਾਵਟ ਰਹੀ।

ਇਹ ਵੀ ਪੜ੍ਹੋ - ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਕੀਤਾ ਅਪਡੇਟ, ਜਾਣੋ ਕਿਥੇ ਹੋਇਆ ਸਸਤਾ ਤੇ ਮਹਿੰਗਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News