ਸਭ ਤੋਂ ਵੱਧ ਪਲਾਸਟਿਕ ਪ੍ਰਦੂਸ਼ਣ ਫੈਲਾਉਂਦਾ ਭਾਰਤ

Saturday, Sep 07, 2024 - 05:02 PM (IST)

ਨਵੀਂ ਦਿੱਲੀ - ਸਰਕਾਰਾਂ ਦੀ ਬੇਰੁਖ਼ੀ ਅਤੇ ਆਮ ਆਦਮੀ ’ਚ ਜਾਗਰੂਕਤਾ ਦੀ ਘਾਟ ਕਾਰਨ ਦੇਸ਼ ਦੇ ਨਾਂ ਇਕ ਅਣਚਾਹਿਆਨ ਰਿਕਾਰਡ ਜੁੜ ਗਿਆ ਹੈ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਪਲਾਸਟਿਕ ਪ੍ਰਦੂਸ਼ਣ ਕਰਨ ਵਾਲਾ ਦੇਸ਼ ਬਣ ਗਿਆ ਹੈ। ਇੱਥੇ ਹਰ ਸਾਲ 930 ਮਿਲੀਅਨ ਟਨ ਪਲਾਸਟਿਕ ਕੂੜਾ ਪੈਦਾ ਹੁੰਦਾ ਹੈ, ਜੋ ਵਿਸ਼ਵ ਪਲਾਸਟਿਕ ਦੇ ਨਿਕਾਸ ਦਾ ਲਗਭਗ ਪੰਜਵਾਂ ਹਿੱਸਾ ਹੈ। ਦੱਸ ਦਈਏ ਕਿ ਨਾਈਜੀਰੀਆ ਦੂਜੇ ਅਤੇ ਇੰਡੋਨੇਸ਼ੀਆ ਤੀਜੇ ਸਥਾਨ 'ਤੇ ਹੈ। ਨੇਚਰ ਜਰਨਲ ’ਚ ਪ੍ਰਕਾਸ਼ਿਤ ਅਧਿਐਨ ’ਚ ਕਿਹਾ ਗਿਆ ਹੈ ਕਿ 20 ਦੇਸ਼ ਵਿਸ਼ਵ ਪਲਾਸਟਿਕ ਦੇ ਕੂੜੇ ਦੇ 69% ਨਿਕਾਸ ਲਈ ਜ਼ਿੰਮੇਵਾਰ ਹਨ ਅਤੇ ਇਨ੍ਹਾਂ ’ਚੋਂ 4 ਘੱਟ ਆਮਦਨੀ ਵਾਲੇ ਦੇਸ਼ ਹਨ, ਜਦੋਂ ਕਿ 9 ਘੱਟ-ਦਰਮਿਆਨੀ-ਆਮਦਨ ਵਾਲੇ ਦੇਸ਼ ਹਨ ਅਤੇ 7 ਉੱਚ-ਮੱਧ-ਆਮਦਨ ਵਾਲੇ ਦੇਸ਼ ਹਨ।

ਇਹ ਵੀ ਪੜ੍ਹੋ -ਪਾਕਿ 'ਚ ਲੋੜੀਂਦੇ ਡਾਕੂਆਂ ਨੇ ਸ਼ੁਰੂ ਕੀਤੇ ਆਪਣੇ ਯੂ-ਟਿਊਬ ਚੈਨਲ

ਅਧਿਐਨ ਦੇ ਅਨੁਸਾਰ, ਉੱਚ ਆਮਦਨੀ ਵਾਲੇ ਦੇਸ਼ ਸਭ ਤੋਂ ਵੱਧ ਪਲਾਸਟਿਕ ਕੂੜਾ ਪੈਦਾ ਕਰਦੇ ਹਨ ਪਰ ਇਨ੍ਹਾਂ ’ਚੋਂ ਕੋਈ ਵੀ ਦੇਸ਼ ਚੋਟੀ ਦੇ 90 ਪ੍ਰਦੂਸ਼ਕਾਂ ’ਚ ਸ਼ਾਮਲ ਨਹੀਂ ਹੈ ਕਿਉਂਕਿ ਇਨ੍ਹਾਂ ਦੇਸ਼ਾਂ ’ਚ 100% ਸੰਗ੍ਰਹਿ ਅਤੇ ਕੰਟ੍ਰੋਲਡ ਨਿਪਟਾਰਾ ਹੈ। ਅਧਿਐਨ ਅਨੁਸਾਰ, ਭਾਰਤ ’ਚ ਇਕ ਵਿਅਕਤੀ ਹਰ ਰੋਜ਼ 0.12 ਕਿਲੋਗ੍ਰਾਮ ਕੂੜਾ ਪੈਦਾ ਕਰਦਾ ਹੈ ਪਰ ਇਸ ਨੂੰ ਘੱਟ ਸਮਝਿਆ ਜਾਂਦਾ ਹੈ ਕਿਉਂਕਿ ਅੰਕੜਿਆਂ ’ਚ ਪੇਂਡੂ ਖੇਤਰਾਂ ’ਚ ਅੱਗ ਅਤੇ ਖਿਲਰਿਆ ਕੂੜਾ ਸ਼ਾਮਲ ਨਹੀਂ ਹੈ। ਮਿਲੀ ਜਾਣਕਾਰੀ ਅਨੁਸਾ ਬ੍ਰਿਟਿਸ਼ ਸਰਕਾਰ ਅਜਿਹਾ ਕਾਨੂੰਨ ਲਿਆ ਰਹੀ ਹੈ ਜਿਸ ’ਚ ਨਦੀਆਂ ਅਤੇ ਜਲ ਮਾਰਗਾਂ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਸੀਵਰੇਜ ਕੰਪਨੀਆਂ ਦੇ ਮਾਲਕਾਂ ਨੂੰ ਜੇਲ੍ਹ ਭੇਜਣ ਦੀ ਵਿਵਸਥਾ ਹੈ। ਇਹ ਕਾਨੂੰਨ ਪਾਣੀ ਦੇ ਸਰੋਤਾਂ ਦੀ ਸਫਾਈ ਅਤੇ ਸੁਰੱਖਿਆ ’ਚ ਮਦਦ ਕਰੇਗਾ।

ਇਹ ਵੀ ਪੜ੍ਹੋ -ਯੂਕ੍ਰੇਨ ਸੰਘਰਸ਼ ’ਚ ਫੌਜੀ ਸਹਾਇਤਾ ਨਹੀਂ ਦੇਵੇਗਾ ਈਰਾਨ : ਸੰਯੁਕਤ ਰਾਸ਼ਟਰ

ਸੰਸਦ ’ਚ ਪੇਸ਼ ਕੀਤਾ ਗਿਆ ਇਹ ਬਿੱਲ ਰੈਗੂਲੇਟਰਾਂ ਨੂੰ ਪ੍ਰਦੂਸ਼ਣ ਫੈਲਾਉਣ ਵਾਲੀਆਂ ਕੰਪਨੀਆਂ ਦੇ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਸ਼ਕਤੀ ਦੇਵੇਗਾ ਅਤੇ ਇੰਨਾ ਹੀ ਨਹੀਂ ਜਾਂਚ ’ਚ ਰੁਕਾਵਟ ਪਾਉਣ ਵਾਲੇ ਅਧਿਕਾਰੀਆਂ ਨੂੰ ਦੋ ਸਾਲ ਦੀ ਸਜ਼ਾ ਵੀ ਹੋ ਸਕਦੀ ਹੈ। ਵਧਦੇ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਬਰਤਾਨੀਆ ’ਚ ਪੇਸ਼ ਕੀਤਾ ਗਿਆ ਬਿੱਲ ਮਿਸਾਲੀ ਹੈ। ਜੇਕਰ ਬਿੱਲ ਪਾਸ ਹੋ ਜਾਂਦਾ ਹੈ ਤਾਂ ਸ਼ਹਿਰੀ ਕੂੜਾ ਦਰਿਆਵਾਂ ’ਚ ਸੁੱਟਣ ਵਾਲੀਆਂ ਸੀਵਰੇਜ ਕੰਪਨੀਆਂ ਦੇ ਮਾਲਕਾਂ ਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ। ਭਾਰਤੀ ਸ਼ਹਿਰਾਂ ’ਚ ਵੀ ਡਰੇਨ ਦਾ ਪਾਣੀ ਨਦੀਆਂ ਅਤੇ ਝੀਲਾਂ ’ਚ ਛੱਡਿਆ ਜਾਂਦਾ ਹੈ। ਅਜਿਹੀ ਸਥਿਤੀ ’ਚ ਜ਼ਿੰਮੇਵਾਰ ਲੋਕਾਂ ’ਚ ਡਰ ਪੈਦਾ ਕਰਨ ਲਈ ਇੱਥੇ ਵੀ ਸਖ਼ਤ ਕਾਨੂੰਨ ਬਣਾਉਣੇ ਪੈਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Sunaina

Content Editor

Related News