ਸਾਰੇ ਦੇਸ਼ਾਂ ’ਚ ਸਮਾਜਿਕ ਤਬਦੀਲੀ ਅਤੇ ਤਰੱਕੀ ਦਾ ਚਾਲਕ ਬਣ ਸਕਦਾ ਹੈ ਭਾਰਤ ਦਾ ‘ਡਿਜੀਟਲ ਲੈਣ-ਦੇਣ’

Saturday, Apr 27, 2024 - 12:07 PM (IST)

ਸਾਰੇ ਦੇਸ਼ਾਂ ’ਚ ਸਮਾਜਿਕ ਤਬਦੀਲੀ ਅਤੇ ਤਰੱਕੀ ਦਾ ਚਾਲਕ ਬਣ ਸਕਦਾ ਹੈ ਭਾਰਤ ਦਾ ‘ਡਿਜੀਟਲ ਲੈਣ-ਦੇਣ’

ਸੰਯੁਕਤ ਰਾਸ਼ਟਰ (ਏ. ਐੱਨ. ਆਈ.) - ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਡੈਨਿਸ ਫ੍ਰਾਂਸਿਸ ਨੇ ਕਿਹਾ ਕਿ ਭਾਰਤ ਇਸ ਗੱਲ ਦਾ ਇਕ ਉਦਾਹਰਣ ਹੈ ਕਿ ਡਿਜੀਟਲ ਲੈਣ-ਦੇਣ ਦਾ ਜਨਤਕ ਬੁਨਿਆਦੀ ਢਾਂਚਾ (ਡੀ.ਪੀ.ਆਈ.) ਸਮਾਜਿਕ ਤਬਦੀਲੀ ਅਤੇ ਤਰੱਕੀ ਦਾ ਇਕ ਬੁਨਿਆਦੀ ਚਾਲਕ ਹੈ। ਇਸ ਦਾ ਜੇਕਰ ਸਮਾਵੇਸ਼ੀ ਢੰਗ ਨਾਲ ਵਰਤੋਂ ਕੀਤੀ ਜਾਵੇ ਤਾਂ ਇਹ ਹੋਰਨਾਂ ਦੇਸ਼ਾਂ ਵਿਚ ਵੀ ਬਰਾਬਰੀ ਦੇ ਮੌਕੇ ਮੁਹੱਈਆ ਕਰਾਉਣ ਵਿਚ ਸਹਾਇਕ ਹੋਵੇਗਾ।

ਇਹ ਵੀ ਪੜ੍ਹੋ - ਕੈਨੇਡਾ 'ਚ ਹਾਦਸੇ ਦੌਰਾਨ ਫਿਰੋਜ਼ਪੁਰ ਦੇ ਨੌਜਵਾਨ ਦੀ ਮੌਤ, ਟਰਾਲੇ ਦੇ ਉੱਡੇ ਪਰਖੱਚੇ, 1 ਸਾਲ ਪਹਿਲਾਂ ਗਿਆ ਸੀ ਵਿਦੇਸ਼

ਸੰਯੁਕਤ ਰਾਸ਼ਟਰ ਮਹਾਸਭਾ ਦੇ 78ਵੇਂ ਸੈਸ਼ਨ ਦੇ ਪ੍ਰਧਾਨ ਡੈਨਿਸ ਫ੍ਰਾਂਸਿਸ ਨੇ ਕਿਹਾ, ‘‘ਜਿਸ ਤਰ੍ਹਾਂ ਆਰਥਿਕ ਵਿਕਾਸ ਦੇ ਲਈ ਭੌਤਿਕ ਬੁਨਿਆਦੀ ਢਾਂਚਾ ਜ਼ਰੂਰੀ ਹੈ, ਉਸੇ ਤਰ੍ਹਾਂ ਡਿਜੀਟਲ ਜਨਤਕ ਬੁਨਿਆਦੀ ਢਾਂਚਾ, ਸਮਾਜਿਕ ਬਦਲਾਅ ਅਤੇ ਤਰੱਕੀ ਦੇ ਬੁਨਿਆਦੀ ਚਾਲਕ ਵਜੋਂ ਉਭਰਿਆ ਹੈ। ਇਹ ਸਾਡੇ ਜੀਵਨ ਦੇ ਹਰ ਪਹਿਲੂ ਵਿਚ ਬਰਾਬਰ ਮੌਕੇ ਮੁਹੱਈਆ ਕਰਦਾ ਹੈ। ਭਾਰਤ ਵੱਲੋਂ ਦਿਖਾਇਆ ਗਿਆ ਰਸਤਾ ਇਸ ਦੀ ਮਿਸਾਲ ਹੈ।’’

ਇਹ ਵੀ ਪੜ੍ਹੋ - ਕੈਨੇਡਾ ਤੋਂ ਆਏ ਮੁੰਡੇ ਦਾ ਸ਼ਰਮਨਾਕ ਕਾਰਾ, ਪੈਸਿਆਂ ਲਈ ਪਿਤਾ ਦਾ ਚਾੜ੍ਹ ਦਿੱਤਾ ਕੁਟਾਪਾ (ਵੇਖੋ ਤਸਵੀਰਾਂ)

ਡੈਨਿਸ ਫ੍ਰਾਂਸਿਸ ਨੇ ਵੀਰਵਾਰ ਨੂੰ ਇੱਥੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਹਿਯੋਗ ਨਾਲ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਵੱਲੋਂ ਆਯੋਜਿਤ ‘ਸਿਟੀਜ਼ਨ ਸਟੈਕ: ਡਿਜੀਟਲ ਜਨਤਕ ਬੁਨਿਆਦੀ ਢਾਂਚਾ, ਨਾਗਰਿਕਾਂ ਲਈ ਪਰਿਵਰਤਨਸ਼ੀਲ ਤਕਨਾਲੋਜੀ’ ਵਿਸ਼ੇ ’ਤੇ ਮੀਟਿੰਗ ਨੂੰ ਸੰਬੋਧਨ ਕੀਤਾ। ਮੀਟਿੰਗ ਵਿਚ ਸੰਯੁਕਤ ਰਾਸ਼ਟਰ ਦੇ ਚੋਟੀ ਦੇ ਨੇਤਾਵਾਂ, ਡਿਪਲੋਮੈਟਾਂ, ਥਿੰਕ ਟੈਂਕਾਂ ਅਤੇ ਸਿਵਲ ਸੁਸਾਇਟੀ ਸੰਗਠਨਾਂ ਦੇ ਮੈਂਬਰਾਂ ਨੇ ਹਿੱਸਾ ਲਿਆ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ

ਡੈਨਿਸ ਫ੍ਰਾਂਸਿਸ ਨੇ ਕਿਹਾ ਕਿ ਇਸ ਸਾਲ ਜਨਵਰੀ ਵਿਚ ਉਨ੍ਹਾਂ ਦੀ ਭਾਰਤ ਫੇਰੀ ਦੌਰਾਨ ਉਨ੍ਹਾਂ ਨੂੰ ਇਹ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਕਿ ਭਾਰਤ ਵਿਚ ਡੀ.ਪੀ.ਆਈ. ਦੇ ਤੇਜ਼ੀ ਨਾਲ ਵਿਸਥਾਰ ਨੇ ਕਿਵੇਂ ਪਹੁੰਚ ਨੂੰ ਵਿਆਪਕ ਬਣਾਇਆ, ਜਿਸ ਨਾਲ ਅਜਿਹੇ ਲੱਖਾਂ ਲੋਕਾਂ ਨੂੰ ਵਿੱਤੀ ਆਜ਼ਾਦੀ ਅਤੇ ਖੁਸ਼ਹਾਲੀ ਮਿਲੀ ਜੋ ਪਹਿਲਾਂ ਜਾਂ ਤਾਂ ਆਰਥਿਕ ਪ੍ਰਣਾਲੀ ਵਿਚ ਹਾਸ਼ੀਏ ’ਤੇ ਸਨ ਜਾਂ ਉਸ ਤੋਂ ਬਾਹਰ ਸਨ। ਉਨ੍ਹਾਂ ਨੇ ਕਿਹਾ ਕਿ ਸਿਰਫ਼ 7 ਸਾਲਾਂ ਵਿਚ ਭਾਰਤ ਦੇ ਡੀ.ਪੀ.ਆਈ ਮਾਡਲ ਨੇ ਆਪਣੇ ਨਾਗਰਿਕਾਂ ਲਈ 80 ਫ਼ੀਸਦੀ ਤੋਂ ਵੱਧ ਵਿੱਤੀ ਸਮਾਵੇਸ਼ ਪ੍ਰਾਪਤ ਕੀਤਾ ਹੈ ਅਤੇ ਵਿਸ਼ਵ ਪੱਧਰ ’ਤੇ ਹੋਣ ਵਾਲੇ ਸਾਰੇ ਡਿਜੀਟਲ ਲੈਣ-ਦੇਣ ਵਿਚ ਉਸਦੀ 60 ਫ਼ੀਸਦੀ ਹਿੱਸੇਦਾਰੀ ਹੈ।

ਇਹ ਵੀ ਪੜ੍ਹੋ - ਸੋਨੇ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, 71 ਹਜ਼ਾਰ ਤੋਂ ਹੇਠਾਂ ਡਿੱਗੀਆਂ ਕੀਮਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News