ਭਾਰਤ ਦਾ ਬਾਬਾ ਬ੍ਰਿਟੇਨ ’ਚ ਬਣ ਗਿਆ ਜ਼ਿੰਦਾ ਭਗਵਾਨ ; ਮਹਿਲਾ ਪੈਰੋਕਾਰਾਂ ਨੇ ਕੀਤੀ ਮੁਆਵਜ਼ੇ ਦੀ ਮੰਗ

Thursday, Jul 04, 2024 - 02:58 PM (IST)

ਭਾਰਤ ਦਾ ਬਾਬਾ ਬ੍ਰਿਟੇਨ ’ਚ ਬਣ ਗਿਆ ਜ਼ਿੰਦਾ ਭਗਵਾਨ ; ਮਹਿਲਾ ਪੈਰੋਕਾਰਾਂ ਨੇ ਕੀਤੀ ਮੁਆਵਜ਼ੇ ਦੀ ਮੰਗ

ਨਵੀਂ ਦਿੱਲੀ (ਇੰਟ.) - ਧਰਮ ਦਾ ਚੋਲਾ ਪਾ ਕੇ ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਬਾਬਿਆਂ ਦੀ ਲੰਮੀ ਸੂਚੀ ਹੈ। ਅਜਿਹਾ ਹੀ ਇਕ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ।

ਬ੍ਰਿਟੇਨ ਦੇ ਕੋਵੇਂਟਰੀ ਸਥਿਤ ਹਿੰਦੂ ਮੰਦਰ ਦੇ ਮੁੱਖ ਪੁਜਾਰੀ ਰਾਜਿੰਦਰ ਕਾਲੀਆ ’ਤੇ ਮਹਿਲਾ ਪੈਰੋਕਾਰਾਂ ਨਾਲ ਜਬਰ-ਜ਼ਨਾਹ, ਆਪਣੇ ਮੰਦਰ ਦੇ ਮੈਂਬਰਾਂ ਖਾਸ ਤੌਰ ’ਤੇ ਲੜਕੀਆਂ ਨੂੰ ਵਰਗਲਾਉਣ ਦਾ ਦੋਸ਼ ਲੱਗਾ ਹੈ। ਉਸ ਦੀਆਂ ਪੈਰੋਕਾਰਾਂ ਨੇ ਰਾਜਿੰਦਰ ’ਤੇ ਆਰਥਕ ਜੁਰਮਾਨੇ ਲਈ ਅਦਾਲਤ ਦਾ ਦਰਵਾਜਾ ਖੜਕਾਇਆ ਸੀ।

ਮੁਆਵਜ਼ੇ ਦੇ ਤੌਰ ’ਤੇ ਪੀੜਤਾਂ ਨੇ ਅਦਾਲਤ ਤੋਂ 8 ਮਿਲੀਅਨ ਪਾਊਂਡ ਜੁਰਮਾਨੇ ਦੀ ਮੰਗ ਕੀਤੀ ਹੈ। ਰਾਜਿੰਦਰ ਖੁਦ ਨੂੰ ਜ਼ਿੰਦਾ ਭਗਵਾਨ ਦੱਸਦਾ ਹੈ। ਸੈਕਸ ਸ਼ੋਸ਼ਣ ਦਾ ਸ਼ਿਕਾਰ ਲਕੀਆਂ ’ਚ ਕੁਝ ਦੀ ਉਮਰ ਤਾਂ 4 ਸਾਲ ਤੱਕ ਹੈ। ਪਿਛਲੇ ਹਫਤੇ ਰਾਇਲ ਕੋਰਟ ਆਫ ਜਸਟਿਸ ’ਚ ਜਸਟਿਸ ਮਾਰਟਿਨ ਸਪੈਂਸਰ ਦੇ ਸਾਹਮਣੇ ਮੁਕੱਦਮਾ ਸ਼ੁਰੂ ਹੋਇਆ। ਅਗਲੇ ਹਫਤੇ ਸੁਣਵਾਈ ਪੂਰੀ ਹੋਣ ਦੀ ਉਮੀਦ ਹੈ ਤੇ ਆਉਣ ਵਾਲੇ ਮਹੀਨਿਆਂ ’ਚ ਫੈਸਲਾ ਵੀ ਆ ਸਕਦਾ ਹੈ।

ਮੈਟਰੋ ਯੂ. ਕੇ. ਦੀ ਰਿਪੋਰਟ ਅਨੁਸਾਰ 4 ਔਰਤਾਂ ਨੇ ਦਾਅਵਾ ਕੀਤਾ ਹੈ ਕਿ ਕਾਲੀਆ ਨੇ ਉਨ੍ਹਾਂ ਦਾ ਸੈਕਸ ਸ਼ੋਸ਼ਣ ਕੀਤਾ ਹੈ। ਇਨ੍ਹਾਂ ’ਚੋਂ ਇਕ ਪੀੜਤਾ ਨੇ ਦਾਅਵਾ ਕੀਤਾ ਹੈ ਕਿ 2 ਦਹਾਕਿਆਂ ’ਚ ਉਸ ਦਾ 1320 ਤੋਂ ਜ਼ਿਆਦਾ ਵਾਰ ਸੈਕਸ ਸ਼ੋਸ਼ਣ ਕੀਤਾ ਗਿਆ। ਓਧਰ, 68 ਸਾਲਾ ਕਾਲੀਆ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਖੁਦ ਦੇ ‘ਫਰਜ਼ੀ ਗੁਰੂ’ ਹੋਣ ਤੋਂ ਵੀ ਇਨਕਾਰ ਕੀਤਾ ਹੈ।


author

Harinder Kaur

Content Editor

Related News