ਸੀਰੀਆ ਸੰਕਟ ਦੇ ਹੱਲ ਵਿਚ ਭਾਰਤ ਨਿਭਾਏਗਾ ਪ੍ਰਮੁਖ ਭੂਮਿਕਾ

Sunday, Mar 25, 2018 - 09:15 PM (IST)

ਸੀਰੀਆ ਸੰਕਟ ਦੇ ਹੱਲ ਵਿਚ ਭਾਰਤ ਨਿਭਾਏਗਾ ਪ੍ਰਮੁਖ ਭੂਮਿਕਾ

ਡੈਡ ਸੀ (ਜਾਰਡਨ) (ਭਾਸ਼ਾ)¸-ਸੀਰੀਆ ਸੰਕਟ ਦੇ ਹੱਲ ਵਿਚ ਭਾਰਤ ਅਹਿਮ ਭੂਮਿਕਾ ਨਿਭਾਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਾਜ਼ਾ ਯਾਰਡਨ ਦੌਰੇ ਦੇ ਸੰਦਰਭ ਵਿਚ ਜਾਰਡਨ ਦੇ ਸ਼ਾਹੀ ਪਰਿਵਾਰ ਦੇ ਅਹਿਮ ਮੈਂਬਰ ਪ੍ਰਿੰਸ ਅਲੀ ਬਿਨ ਅਲ ਹੁਸੈਨ ਨੇ ਇਹ ਉਮੀਦ ਪ੍ਰਗਟਾਈ ਹੈ। ਸ਼ਰਨਾਰਥੀ ਸੰਕਟ ਦੇ ਹੱਲ ਵਿਚ ਭਾਰਤ ਦੁਨੀਆ ਦੀ ਇਕ ਤਾਕਤ ਵਜੋਂ ਭੂਮਿਕਾ ਨਿਭਾਏਗਾ।
ਸਿਖਰ ਸੰਮੇਲਨ ਤੋਂ ਦੋ ਦਿਨ ਪਹਿਲਾਂ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਿੰਸ ਅਲੀ ਨੇ ਕਿਹਾ ਕਿ ਅਸੀਂ ਇਥੇ ਸਿਆਸੀ ਮੁੱਦਿਆਂ 'ਤੇ ਗੱਲਬਾਤ ਕਰਨ ਲਈ ਨਹੀਂ ਆਏ ਹਾਂ ਪਰ ਮੈਂ ਇੰਨਾ ਜ਼ਰੂਰ ਕਹਾਂਗਾ ਕਿ ਭਾਰਤ ਤੇ ਜਾਰਡਨ ਦਰਮਿਆਨ ਰਿਸ਼ਤੇ ਬਹੁਤ ਵਧੀਆ ਹਨ। ਪ੍ਰਧਾਨ ਮੰਤਰੀ ਦਾ ਜਾਰਡਨ ਦੌਰਾ ਸਫਲ ਰਿਹਾ ਸੀ।


Related News