ਮੁਸ਼ਕਲ ਸਮੇਂ ''ਚ ਪਾਕਿ ਦਾ ਸਹਾਰਾ ਬਣਿਆ ''ਵੈਕਸੀਨ ਦੂਤ'' ਭਾਰਤ, ਦਾਨ ਕਰੇਗਾ 4.5 ਕਰੋੜ ਡੋਜ਼
Thursday, Mar 11, 2021 - 12:31 AM (IST)
ਇਸਲਾਮਾਬਾਦ-ਮਹਾਮਾਰੀ ਦੇ ਇਸ ਸੰਕਟ 'ਚ ਵੈਕਸੀਨ ਦੂਤ ਬਣੇ ਭਰਤ ਨੇ ਇਕ ਵਾਰ ਦੁਨੀਆ ਨੂੰ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਲਈ ਦੁਸ਼ਮਣੀ ਤੋਂ ਵਧ ਕੇ ਇਨਸਾਨੀਅਤ ਹੈ। ਹਮੇਸ਼ਾ ਅੱਖ ਦਿਖਾਉਣ ਵਾਲੇ ਪਾਕਿਸਤਾਨ ਲਈ ਵੀ ਭਾਰਤ ਨੇ ਮਦਦ ਦਾ ਹੱਥ ਵਧਾਇਆ ਹੈ। ਕੋਰੋਨਾ ਵਾਇਰਸ ਦੀ ਮਾਰ ਝੇਲ ਰਹੇ ਪਾਕਿਸਤਾਨ ਨੂੰ ਭਾਰਤ 45 ਮਿਲੀਅਨ ਡੋਜ਼ (ਸਾਢੇ ਚਾਰ ਕਰੋੜ) ਵੈਕਸੀਨ ਦੇਣ ਵਾਲਾ ਹੈ। ਇਹ ਵੈਕਸੀਨ ਗਾਵੀ ਵੈਕਸੀਨ ਸਮਝੌਤੇ ਤਹਿਤ ਮੁਹੱਈਆ ਕਰਵਾਈ ਜਾਵੇਗੀ ਜਿਸ ਨੂੰ ਪਾਕਿਸਤਾਨ ਨਾਲ ਸੰਤਬਰ 2020 'ਚ ਸਾਈਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ -ਪਾਕਿ 'ਚ ਮਹਿੰਗਾਈ ਆਪਣੇ ਸਿਖਰ 'ਤੇ, 1 ਕਿਲੋ ਅਦਰਕ ਦੀ ਕੀਮਤ 1000 ਰੁਪਏ
ਇਸ ਮਹੀਨੇ 16 ਮਿਲੀਅਨ ਮਿਲੇਗੀ ਡੋਜ਼
ਖਬਰਾਂ ਦੀ ਮੰਨੀਏ ਤਾਂ ਇਸ ਮਹੀਨੇ ਕਰੀਬ 16 ਮਿਲੀਅਨ ਕੋਵਿਡ ਵੈਕਸੀਨ ਪਾਕਿਸਤਾਨ ਤੱਕ ਪਹੁੰਚ ਜਾਵੇਗੀ ਅਤੇ ਜੂਨ ਤੱਕ 45 ਮਿਲੀਅਨ ਡੋਜ਼ ਮਿਲ ਜਾਵੇਗੀ। ਗੁਆਂਢੀ ਦੇਸ਼ ਨੂੰ ਸੀਰਮ ਇੰਸਟੀਚਿਊਟ ਦੀ ਵੈਕਸੀਨ ਕੋਵਿਡਸ਼ੀਲਡ ਦਿੱਤੀ ਜਾਵੇਗੀ। ਪਾਕਿਸਤਾਨ ਦੇ ਰਾਸ਼ਟਰੀ ਸਿਹਤ ਸਰਵਿਸ ਦੇ ਫੈਡਰਲ ਸਕੱਤਰ ਆਮਿਰ ਅਸ਼ਰਫ ਖਵਾਜ਼ਾ ਨੇ ਦੱਸਿਆ ਕਿ ਇਸਲਾਮਾਬਾਦ ਨੂੰ ਮਾਰਚ 'ਚ ਭਾਰਤ 'ਚ ਨਿਰਮਿਤ ਕੋਵਿਡ-19 ਵੈਕਸੀਨ ਦੀਆਂ 4.5 ਕਰੋੜ ਖੁਰਾਕਾਂ ਮਿਲਣ ਵਾਲੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਜੇ ਪਾਕਿਸਤਾਨ 'ਚ ਫਰੰਟ ਲਾਈਨ ਵਰਕਰ ਅਤੇ ਸੀਨੀਅਰ ਨਾਗਰਿਕਾਂ ਨੂੰ ਵੈਕਸੀਨ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ -ਕੋਰੋਨਾ ਵੈਕਸੀਨ ਲਵਾਉਣ ਤੋਂ ਬਾਅਦ ਬੀਬੀਆਂ 'ਚ ਦਿਖ ਰਹੇ ਵਧੇਰੇ ਸਾਈਡ ਇਫੈਕਟ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।