ਭਾਰਤ ਨੇ ਅਮਰੀਕਾ ''ਚ ਖੋਲ੍ਹਿਆ ਨਵਾਂ ਵੀਜ਼ਾ ਐਪਲੀਕੇਸ਼ਨ ਸੈਂਟਰ

Saturday, Jul 13, 2024 - 02:31 PM (IST)

ਭਾਰਤ ਨੇ ਅਮਰੀਕਾ ''ਚ ਖੋਲ੍ਹਿਆ ਨਵਾਂ ਵੀਜ਼ਾ ਐਪਲੀਕੇਸ਼ਨ ਸੈਂਟਰ

ਨਿਊਯਾਰਕ (ਰਾਜ ਗੋਗਨਾ) - ਭਾਰਤ ਨੇ ਸਿਆਟਲ ਬੇਲੇਵਿਊ ਵਿੱਚ ਨਵਾਂ ਵੀਜ਼ਾ ਐਪਲੀਕੇਸ਼ਨ ਸੈਂਟਰ ਖੋਲ੍ਹਿਆ ਹੈ। ਸਿਆਟਲ ਦੇ ਮੇਅਰ ਬਰੂਸ ਹੈਰੇਲ ਅਤੇ ਸਿਆਟਲ ਵਿੱਚ ਭਾਰਤ ਦੇ ਕੌਂਸਲ ਜਨਰਲ ਪ੍ਰਕਾਸ਼ ਗੁਪਤਾ ਨੇ ਸਾਂਝੇ ਤੌਰ 'ਤੇ ਇਸ ਭਾਰਤੀ ਵੀਜ਼ਾ ਅਰਜ਼ੀ ਕੇਂਦਰ ਦਾ ਉਦਘਾਟਨ ਕੀਤਾ। ਆਪਣੇ ਉਦਘਾਟਨੀ ਭਾਸ਼ਣ ਵਿੱਚ, ਮੇਅਰ ਹੈਰੇਲ ਨੇ ਗ੍ਰੇਟਰ ਸਿਆਟਲ ਖੇਤਰ ਵਿੱਚ ਭਾਰਤੀ ਭਾਈਚਾਰੇ ਲਈ ਆਪਣੀ ਪ੍ਰਸ਼ੰਸਾ ਪ੍ਰਗਟ ਕੀਤੀ ਅਤੇ  ਭਾਰਤ-ਅਮਰੀਕਾ ਦਰਮਿਆਨ ਦੋਸਤੀ ਦੇ ਬੰਧਨ ਨੂੰ ਮਜ਼ਬੂਤ ​​ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਅਤੇ ਯੋਗਦਾਨ ਦੀ ਵੀ ਭਰਪੂਰ ਸ਼ਲਾਘਾ ਕੀਤੀ।>


author

Harinder Kaur

Content Editor

Related News