'ਟੈਕਸ ਲਗਾਉਣ 'ਚ ਮਹਾਰਾਜਾ ਹੈ ਭਾਰਤ, ਜੇਕਰ ਮੈਂ ਸੱਤਾ 'ਚ ਆਇਆ ਤਾਂ'...ਜਾਣੋ ਟਰੰਪ ਨੇ ਕਿਉਂ ਦਿੱਤੀ ਧਮਕੀ

Monday, Aug 21, 2023 - 03:40 PM (IST)

'ਟੈਕਸ ਲਗਾਉਣ 'ਚ ਮਹਾਰਾਜਾ ਹੈ ਭਾਰਤ, ਜੇਕਰ ਮੈਂ ਸੱਤਾ 'ਚ ਆਇਆ ਤਾਂ'...ਜਾਣੋ ਟਰੰਪ ਨੇ ਕਿਉਂ ਦਿੱਤੀ ਧਮਕੀ

ਨਵੀਂ ਦਿੱਲੀ - ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਕੁਝ ਅਮਰੀਕੀ ਉਤਪਾਦਾਂ ਖ਼ਾਸ ਕਰਕੇ ਹਾਰਲੇ-ਡੇਵਿਡਸਨ ਮੋਟਰਸਾਈਕਲ 'ਤੇ ਭਾਰਤ ਵਿਚ ਉੱਚ ਟੈਕਸ ਦਰ ਦਾ ਮੁੱਦਾ ਚੁੱਕਿਆ ਅਤੇ ਸੱਤਾ ਵਿਚ ਵਾਪਸ ਆਉਣ 'ਤੇ ਉਨਾਂ ਹੀ ਟੈਕਸ ਲਗਾਉਣ ਦੀ ਧਮਕੀ ਦਿੱਤੀ ਹੈ।

ਅਮਰੀਕੀ ਰਾਸ਼ਟਰਪਤੀ ਦੇ ਤੌਰ 'ਤੇ ਆਪਣੇ ਕਾਰਜਕਾਲ ਦੌਰਾਨ, ਟਰੰਪ ਨੇ ਭਾਰਤ ਨੂੰ ਇੱਕ "ਟੈਕਸ ਲਗਾਉਣ ਵਾਲਾ ਮਹਾਰਾਜਾ" ਦੱਸਿਆ ਸੀ ਅਤੇ ਮਈ 2019 ਵਿੱਚ ਜਨਰਲਾਈਜ਼ਡ ਸਿਸਟਮ ਆਫ ਪ੍ਰੈਫਰੈਂਸ (GSP) ਨੂੰ ਖ਼ਤਮ ਕਰ ਦਿੱਤਾ ਸੀ। ਟਰੰਪ (77) ਨੇ ਦੋਸ਼ ਲਗਾਇਆ ਸੀ ਕਿ ਭਾਰਤ ਨੇ ਅਮਰੀਕਾ ਨੂੰ "ਆਪਣੇ ਬਾਜ਼ਾਰਾਂ ਤੱਕ ਬਰਾਬਰ ਅਤੇ ਨਿਰਪੱਖ ਪਹੁੰਚ" ਨਹੀਂ ਦਿੱਤੀ ਹੈ।

ਇਹ ਵੀ ਪੜ੍ਹੋ : ਰੈਂਟ ਫ੍ਰੀ ਹਾਊਸ ਲਈ ਇਨਕਮ ਟੈਕਸ ਨੇ ਬਦਲੇ ਨਿਯਮ, 1 ਸਤੰਬਰ ਤੋਂ ਹੋ ਜਾਣਗੇ ਲਾਗੂ

'ਫਾਕਸ ਬਿਜ਼ਨਸ ਨਿਊਜ਼' ਦੇ ਲੈਰੀ ਕੁਡਲੋ ਨੂੰ ਦਿੱਤੇ ਇੰਟਰਵਿਊ 'ਚ ਟਰੰਪ ਨੇ ਭਾਰਤ ਦੀਆਂ ਟੈਕਸ ਦਰਾਂ ਨੂੰ ਬੇਹੱਦ ਉੱਚੀਆਂ ਦੱਸਦਿਆਂ ਸਵਾਲ ਖੜ੍ਹੇ ਕੀਤੇ ਸਨ। ਸਾਬਕਾ ਰਾਸ਼ਟਰਪਤੀ ਨੇ ਕਿਹਾ, “ਦੂਜੀ ਚੀਜ਼ ਜੋ ਮੈਂ ਚਾਹੁੰਦਾ ਹਾਂ ਉਹ ਇਕਸਾਰ ਟੈਕਸ ਹੈ…ਭਾਰਤ ਉੱਚ ਟੈਕਸ ਵਸੂਲਦਾ ਹੈ। ਮੈਂ ਇਸਨੂੰ ਹਾਰਲੇ-ਡੇਵਿਡਸਨ (ਮੋਟਰਸਾਈਕਲ) ਨਾਲ ਅਜਿਹਾ ਕਰਦੇ ਦੇਖਿਆ ਹੈ। ਮੈਂ ਇਹ ਵੀ ਕਿਹਾ ਕਿ ਤੁਸੀਂ ਭਾਰਤ ਵਰਗੇ ਦੇਸ਼ ਵਿੱਚ ਕਿਵੇਂ ਹੋ? ਉਹ 100 ਪ੍ਰਤੀਸ਼ਤ, 150 ਪ੍ਰਤੀਸ਼ਤ ਅਤੇ 200 ਪ੍ਰਤੀਸ਼ਤ ਟੈਕਸ ਲਗਾਉਂਦੇ ਹਨ। ''

ਟਰੰਪ ਨੇ ਭਾਰਤ ਦੇ ਨਾਲ-ਨਾਲ ਬ੍ਰਾਜ਼ੀਲ ਦੀ ਟੈਕਸ ਪ੍ਰਣਾਲੀ 'ਤੇ ਸਵਾਲ ਉਠਾਉਂਦੇ ਹੋਏ ਕਿਹਾ, "ਮੈਂ ਬੱਸ ਇਹ ਚਾਹੁੰਦਾ ਹਾਂ... ਜੇਕਰ ਭਾਰਤ ਸਾਡੇ 'ਤੇ ਟੈਕਸ ਲਗਾ ਰਿਹਾ ਹੈ, ਤਾਂ ਸਾਨੂੰ ਉਨ੍ਹਾਂ 'ਤੇ ਟੈਕਸ ਲਗਾਉਣਾ ਚਾਹੀਦਾ ਹੈ।" ਟਰੰਪ ਨੇ 2024 ਵਿਚ ਰਾਸ਼ਟਰਪਤੀ ਚੋਣ ਲੜਨ ਦੀ ਇੱਛਾ ਜ਼ਾਹਰ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਬੁੱਧਵਾਰ ਨੂੰ ਹੋਣ ਵਾਲੀ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਪਹਿਲੀ ਪ੍ਰਾਇਮਰੀ ਬਹਿਸ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ : RBI ਨੇ ਦਿੱਤੀ ਵੱਡੀ ਰਾਹਤ, ਗਾਹਕ ਆਪਣੀ ਮਰਜ਼ੀ ਨਾਲ ਚੁਣ ਸਕਣਗੇ ਵਿਆਜ ਦਰਾਂ ਦਾ ਵਿਕਲਪ

ਇਹ ਵੀ ਪੜ੍ਹੋ : ਦੇਸ਼ ਦੇ ਕਰੋੜਾਂ ਕਰਜ਼ਦਾਰਾਂ ਨੂੰ ਵੱਡੀ ਰਾਹਤ, EMI ਬਾਊਂਸ ਹੋਣ ’ਤੇ ਨਹੀਂ ਦੇਣਾ ਹੋਵੇਗਾ ਵਿਆਜ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News