ਭਾਰਤ ਹੁਣ ਕਰ ਰਿਹਾ ਅਮਰੀਕਾ 'ਚ ਕੱਚੇ ਤੇਲ ਦੇ ਭੰਡਾਰ ਦੀ ਤਿਆਰੀ

05/26/2020 2:36:46 PM

ਨਵੀਂ ਦਿੱਲੀ — ਗਲੋਬਲ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਲੰਮੇ ਸਮੇਂ ਤੋਂ ਆਪਣੇ ਹੇਠਲੇ ਪੱਧਰ 'ਤੇ ਚਲ ਰਹੀਆਂ ਹਨ। ਇਸ ਮੌਕੇ ਦਾ ਲਾਭ ਲੈਣ ਲਈ ਭਾਰਤ ਹੁਣ ਅਮਰੀਕਾ ਵਿਚ ਕੱਚੇ ਤੇਲ ਨੂੰ ਸਟੋਰ ਕਰਨ ਦੇ ਵਿਕਲਪ 'ਤੇ ਵਿਚਾਰ ਕਰ ਰਿਹਾ ਹੈ।  ਤੇਲ ਮੰਤਰੀ ਧਰਮਿੰਦਰ ਪ੍ਰਧਾਨ ਨੇ ਸੋਮਵਾਰ ਨੂੰ ਇਕ ਟੀ.ਵੀ. ਚੈਨਲ 'ਤੇ ਇਹ ਜਾਣਕਾਰੀ ਦਿੱਤੀ।

40% ਤੱਕ ਡਿੱਗੀਆਂ ਕੱਚੇ ਤੇਲ ਦੀਆਂ ਕੀਮਤਾਂ

ਪ੍ਰਧਾਨ ਨੇ ਕਿਹਾ, 'ਅਸੀਂ ਕਿਸੇ ਹੋਰ ਦੇਸ਼ ਵਿਚ ਆਪਣੇ ਨਿਵੇਸ਼ ਨੂੰ ਸਟੋਰ ਕਰਨ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰ ਰਹੇ ਹਾਂÍ ਅਸੀਂ ਅਮਰੀਕਾ ਵਿਚ ਅਜਿਹੀਆਂ ਸੰਭਾਵਨਾਵਾਂ ਵੇਖ ਰਹੇ ਹਾਂ ਜਿਥੇ ਸਸਤੇ ਕੱਚੇ ਤੇਲ ਨੂੰ ਸਟੋਰ ਕੀਤਾ ਜਾ ਸਕਦਾ ਹੋਵੇ।' ਸਾਲ 2020 ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਹੁਣ ਤਕ 40 ਫੀਸਦੀ ਤੋਂ ਵੀ ਜ਼ਿਆਦਾ ਦੀ ਕਮੀ ਆਈ ਹੈ। ਹਾਲਾਂਕਿ ਪਿਛਲੇ ਕੁਝ ਹਫਤਿਆਂ ਵਿਚ ਇਸ 'ਚ ਥੋੜ੍ਹਾ ਜਿਹਾ ਵਾਧਾ ਹੋਇਆ ਹੈ।

ਭਾਰਤ ਦੀ ਸਟੋਰੇਜ ਸਮਰੱਥਾ

ਭਾਰਤ ਵਿਸ਼ਵ ਵਿਚ ਕੱਚੇ ਤੇਲ ਦਾ ਤੀਜਾ ਸਭ ਤੋਂ ਵੱਡਾ ਦਰਾਮਦ ਕਰਨ ਵਾਲਾ ਦੇਸ਼ ਹੈ। ਧਰਮਿੰਦਰ ਪ੍ਰਧਾਨ ਨੇ ਦੱਸਿਆ ਕਿ ਭਾਰਤ ਵਿਚ 53.3 ਲੱਖ ਟਨ ਰਣਨੀਤਕ ਭੰਡਾਰਨ ਹਨ ਜੋ ਕਿ ਪੂਰੀ ਤਰ੍ਹਾਂ ਨਾਲ ਭਰੇ ਹੋਏ ਹਨ। ਇਸ ਤੋਂ ਇਲਾਵਾ ਸਾਡੇ ਕੋਲ ਸਮੁੰਦਰੀ ਜਹਾਜ਼ਾਂ 'ਤੇ ਤਕਰੀਬਨ 85 ਤੋਂ 90 ਲੱਖ ਟਨ ਤੇਲ ਦਾ ਭੰਡਾਰ ਵੀ ਹੈ। ਇਸ ਦਾ ਵੱਡਾ ਹਿੱਸਾ ਖਾੜੀ ਦੇਸ਼ਾਂ ਵਿਚ ਹੀ ਹੈ।

ਇਹ ਵੀ ਪੜ੍ਹੋ: 6 ਜੂਨ ਤੱਕ ਵਿਚਕਾਰਲੀ ਸੀਟ 'ਤੇ ਵੀ ਯਾਤਰੀਆਂ ਨੂੰ ਬਿਠਾ ਸਕੇਗੀ AIR INDIA : ਸੁਪਰੀਮ ਕੋਰਟ

ਭਾਰਤ 80 ਪ੍ਰਤੀਸ਼ਤ ਤੇਲ ਕਰਦਾ ਹੈ ਆਯਾਤ

ਰਿਫਾਇਨਿੰਗ ਕੰਪਨੀਆਂ ਨੇ ਵੀ ਆਪਣੇ ਵਪਾਰਕ ਟੈਂਕ ਅਤੇ ਪਾਈਪ ਲਾਈਨ ਤੇਲ ਨਾਲ ਭਰੇ ਹੋਏ ਹਨ। ਪ੍ਰਧਾਨ ਨੇ ਕਿਹਾ ਕਿ ਸਟੋਰ ਕੀਤਾ ਤੇਲ ਅਤੇ ਹੋਰ ਉਤਪਾਦ ਭਾਰਤ ਦੀ ਕੁਲ ਜ਼ਰੂਰਤ ਦਾ 20 ਪ੍ਰਤੀਸ਼ਤ ਹਨ। ਭਾਰਤ ਆਪਣੇ ਕੱਚੇ ਤੇਲ ਦਾ 80 ਪ੍ਰਤੀਸ਼ਤ ਦਰਾਮਦ ਕਰਦਾ ਹੈ।
 

ਹੋਰ ਦੇਸ਼ ਵੀ ਕਰ ਰਹੇ ਇਸ ਵਿਕਲਪ 'ਤੇ ਵਿਚਾਰ

ਆਸਟਰੇਲੀਆ ਨੇ ਵੀ ਪਿਛਲੇ ਕੁਝ ਸਮੇਂ 'ਚ ਅਜਿਹੇ ਵਿਕਲਪ 'ਤੇ ਵਿਚਾਰ ਕਰਨ ਬਾਰੇ ਜਾਣਕਾਰੀ ਦਿੱਤੀ ਸੀ। ਆਸਟਰੇਲੀਆ ਵੀ ਸਸਤੇ ਕੱਚੇ ਤੇਲ ਦਾ ਫਾਇਦਾ ਲੈਣ ਲਈ ਅਮਰੀਕਾ ਦੇ ਰਣਨੀਤਕ ਪੈਟਰੋਲੀਅਮ ਰਿਜ਼ਰਵ ਵਿਚ ਕੱਚੇ ਤੇਲ ਨੂੰ ਸਟੋਰ ਕਰਨਾ ਚਾਹੁੰਦਾ ਹੈ।

ਇਹ ਵੀ ਪੜ੍ਹੋ: ਘਰੇਲੂ ਉਡਾਣਾਂ ਲਈ ਦਿੱਲੀ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਜਾਣੋ ਨਿਯਮ

ਨਵਾਂ ਰਿਜ਼ਰਵ ਬਣਾਉਣ ਦੀ ਤਿਆਰੀ 

ਭਾਰਤ 65 ਮਿਲੀਅਨ ਟਨ ਦੀ ਸਮਰੱਥਾ ਵਾਲੀ ਨਵੀਂ ਰਣਨੀਤਕ ਭੰਡਾਰਨ ਪ੍ਰਣਾਲੀ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਪ੍ਰਧਾਨ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਵਿਸ਼ਵਵਿਆਪੀ ਨਿਵੇਸ਼ਕ ਇਸ ਸਹੂਲਤ ਵਿਚ ਹਿੱਸਾ ਲੈਣ।

ਇਹ ਵੀ ਪੜ੍ਹੋ: ਇੱਕ ਗਲਤੀ ਨੇ ਕਿਸਾਨਾਂ ਦੇ 4200 ਕਰੋੜ ਡੁਬੋਏ! ਜਾਣੋ, ਕਿਵੇਂ ਸੁਧਰੇਗੀ ਗਲਤੀ


Harinder Kaur

Content Editor

Related News