ਭਾਰਤ ਨੇ ਕੀਤਾ ਵੀਜ਼ਾ ਫੀਸਾਂ 'ਚ ਵਾਧਾ, ਖਰਚਣੇ ਪੈਣਗੇ ਦੁਗਣੇ ਡਾਲਰ

06/29/2017 12:37:25 PM

ਸਿਡਨੀ (ਅਰਸ਼ਦੀਪ)— ਵਿਦੇਸ਼ੀ ਨਾਗਰਿਕਾਂ ਲਈ ਵੀਜ਼ਾ ਲੈਣ ਸਮੇਂ ਲੱਗਣ ਵਾਲੀ ਫੀਸ 'ਚ ਭਾਰਤ ਸਰਕਾਰ ਨੇ ਵਾਧਾ ਕੀਤਾ ਹੈ। ਭਾਰਤ ਨੇ ਇਹ ਫੈਸਲਾ ਦੂਜੇ ਦੇਸ਼ਾਂ ਵਲੋਂ ਵੀਜ਼ਾ ਫੀਸਾਂ ਨੂੰ ਵਧਾਉਣ 'ਤੇ ਕੀਤਾ ਹੈ। ਇਹ ਵਾਧਾ ਅਮਰੀਕਾ, ਕੈਨੇਡਾ ਸਮੇਤ 6 ਦੇਸ਼ਾਂ ਦੇ ਨਾਗਰਿਕਾਂ ਲਈ ਕੀਤਾ ਗਿਆ ਹੈ। 
ਇਸ ਤੋਂ ਪਹਿਲਾਂ ਭਾਰਤ ਦਾ ਵਿਜ਼ਟਰ ਵੀਜ਼ਾ 100 ਅਮਰੀਕੀ ਡਾਲਰ 'ਚ ਮਿਲਦਾ ਸੀ, ਜਿਸ ਲਈ ਹੁਣ 153 ਅਮਰੀਕੀ ਡਾਲਰ ਖਰਚਣੇ ਪੈਣਗੇ ਤੇ ਇਸ 'ਤੇ ਸਿਰਫ ਇਕ ਸਾਲ ਦਾ ਹੀ ਵੀਜ਼ਾ ਮਿਲੇਗਾ ਪਰ 5 ਸਾਲ ਦੇ ਵੀਜ਼ੇ ਲਈ ਹੁਣ 306 ਅਮਰੀਕੀ ਡਾਲਰ ਫੀਸ ਖਰਚਣੀ ਪਵੇਗੀ ਜੋ ਕਿ ਪਹਿਲਾਂ 120 ਅਮਰੀਕੀ ਡਾਲਰ ਸੀ। ਇਸ ਨਾਲ ਆਸਟ੍ਰੇਲੀਆਂ ਵੱਸਦੇ ਪੰਜਾਬੀਆਂ 'ਤੇ ਬਹੁਤ ਪ੍ਰਭਾਵ ਪਵੇਗਾ ਤੇ ਉਨ੍ਹਾਂ ਨੂੰ ਵੀਜ਼ਾ ਲੈਣ ਲਈ ਵਧ ਡਾਲਰ ਖਰਚਣੇ ਪੈਣਗੇ ਤੇ ਵਰਕ ਵੀਜ਼ਾ ਲੈਣ ਲਈ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਆਇਰਲੈਂਡ, ਫਰਾਂਸ ਤੇ ਥਾਈਲੈਂਡ ਦੇ ਨਾਗਰਿਕਾਂ ਨੂੰ 200 ਵਧ ਡਾਲਰ ਖਰਚਣੇ ਪੈਣਗੇ। ਭਾਰਤ 'ਚ ਭਾਵੇਂ ਬਹੁਤੇ ਕਾਮੇ ਇਨ੍ਹਾਂ ਦੇਸ਼ਾਂ 'ਚੋਂ ਨਹੀਂ ਆਉਂਦੇ ਪਰ ਜਿਹੜੇ ਆਉਣਗੇ ਉਨ੍ਹਾਂ ਲਈ ਇਹ ਫੀਸ ਲਾਗੂ ਹੋਵੇਗੀ।


Related News