ਭਾਰਤ ਨੇ ਹੜ੍ਹ ਪ੍ਰਭਾਵਿਤ ਨੇਪਾਲ ਨੂੰ ਐਮਰਜੈਂਸੀ ਰਾਹਤ ਸਮੱਗਰੀ ਦੀ ਪਹਿਲੀ ਖੇਪ ਸੌਂਪੀ

Tuesday, Oct 08, 2024 - 02:02 PM (IST)

ਕਾਠਮੰਡੂ (ਭਾਸ਼ਾ)- ਕਾਠਮੰਡੂ ਸਥਿਤ ਭਾਰਤੀ ਦੂਤਘਰ ਨੇ ਹੜ੍ਹ ਪ੍ਰਭਾਵਿਤ ਨੇਪਾਲ ਵਿਚ ਅਧਿਕਾਰੀਆਂ ਨੂੰ ਸਲੀਪਿੰਗ ਬੈਗ, ਕੰਬਲ ਅਤੇ ਤਰਪਾਲ ਸਮੇਤ ਐਮਰਜੈਂਸੀ ਰਾਹਤ ਸਮੱਗਰੀ ਦੀ ਪਹਿਲੀ ਖੇਪ ਸੌਂਪੀ। ਇਹ ਜਾਣਕਾਰੀ ਇੱਕ ਅਧਿਕਾਰਤ ਬਿਆਨ ਵਿੱਚ ਦਿੱਤੀ ਗਈ। ਭਾਰਤੀ ਦੂਤਘਰ ਨੇ ਇੱਕ ਰਿਲੀਜ਼ ਵਿੱਚ ਕਿਹਾ ਕਿ ਨੇਪਾਲ ਵਿੱਚ ਹਾਲ ਹੀ ਵਿੱਚ ਆਏ ਹੜ੍ਹ ਤੋਂ ਪ੍ਰਭਾਵਿਤ ਪਰਿਵਾਰਾਂ ਲਈ ਸੋਮਵਾਰ ਨੂੰ 4.2 ਟਨ ਸਹਾਇਤਾ ਸਮੱਗਰੀ ਹਿਮਾਲੀਅਨ ਦੇਸ਼ ਨੂੰ ਸੌਂਪੀ ਗਈ। ਇੱਥੇ ਪਿਛਲੇ ਮਹੀਨੇ ਦੇ ਅਖੀਰ ਵਿਚ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਕਾਰਨ ਦੇਸ਼ ਵਿਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 240 ਤੋਂ ਵੱਧ ਲੋਕ ਮਾਰੇ ਗਏ ਸਨ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਨਿੱਝਰ ਕਤਲਕਾਂਡ ਨਾਲ ਸਬੰਧਤ ਕੈਨੇਡਾ ਦਾ ਤਾਜ਼ਾ ਬਿਆਨ

ਜਾਰੀ ਬਿਆਨ ਅਨੁਸਾਰ ਭਾਰਤ ਤੋਂ ਨੇਪਾਲਗੰਜ ਲਿਆਂਦੀ ਗਈ ਇਹ ਖੇਪ ਦੂਜੇ ਸਕੱਤਰ ਨਰਾਇਣ ਸਿੰਘ ਨੇ ਭਾਰਤ ਸਰਕਾਰ ਦੀ ਤਰਫੋਂ ਬਾਂਕੇ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਖਗੇਂਦਰ ਪ੍ਰਸਾਦ ਰਿਜਾਲ ਨੂੰ ਸੌਂਪੀ। ਇਸ ਵਿੱਚ ਤਰਪਾਲਾਂ, ਸਲੀਪਿੰਗ ਬੈਗ, ਕੰਬਲ, ਕਲੋਰੀਨ ਦੀਆਂ ਗੋਲੀਆਂ ਅਤੇ ਪਾਣੀ ਦੀਆਂ ਬੋਤਲਾਂ ਸ਼ਾਮਲ ਸਨ। ਰੀਲੀਜ਼ ਵਿੱਚ ਕਿਹਾ ਗਿਆ ਕਿ ਭਾਰਤ ਸਰਕਾਰ "ਜ਼ਰੂਰੀ ਵਸਤਾਂ ਅਤੇ ਦਵਾਈਆਂ ਦੇ ਨਾਲ-ਨਾਲ ਹੋਰ ਰਾਹਤ ਸਮੱਗਰੀ ਦਾ ਪ੍ਰਬੰਧ ਕਰ ਰਹੀ ਹੈ, ਜੋ ਜਲਦ ਹੀ ਪਹੁੰਚਾ ਦਿੱਤੀ ਜਾਵੇਗੀ। ਆਪਣੇ ਗੁਆਂਢੀ ਅਤੇ ਹੋਰ ਥਾਵਾਂ 'ਤੇ ਸੰਕਟ ਦੀ ਸਥਿਤੀ ਵਿੱਚ ਭਾਰਤ ਇੱਕ ਪਹਿਲਾ ਪ੍ਰਤੀਕਿਰਿਆ ਦੇਣ ਵਾਲਾ ਪਹਿਲਾ ਦੇਸ਼ ਹੈ।" ਨੇਪਾਲ ਵਿਚ 2015 ਵਿਚ ਆਏ ਭੂਚਾਲ ਤੋਂ ਬਾਅਦ ਭਾਰਤ ਸਭ ਤੋਂ ਪਹਿਲਾਂ ਪ੍ਰਤੀਕਿਰਿਆ ਦੇਣ ਵਾਲਾ ਦੇਸ਼ ਸੀ ਅਤੇ ਉਸਨੇ ਵਿਦੇਸ਼ਾਂ ਵਿੱਚ ਆਪਣਾ ਸਭ ਤੋਂ ਵੱਡਾ ਆਫ਼ਤ ਰਾਹਤ ਮੁਹਿੰਮ - ਓਪਰੇਸ਼ਨ ਮੈਤਰੀ ਚਲਾਈ ਸੀ। ਨਵੰਬਰ 2023 ਵਿੱਚ ਜਾਜਰਕੋਟ ਭੂਚਾਲ ਤੋਂ ਬਾਅਦ ਭਾਰਤ ਨੇ ਵੀ ਸਹਾਇਤਾ ਪ੍ਰਦਾਨ ਕੀਤੀ ਅਤੇ ਰਾਹਤ ਸਮੱਗਰੀ ਭੇਜੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News