UN ’ਚ ਕਸ਼ਮੀਰ ਮੁੱਦਾ ਚੁੱਕਣ ’ਤੇ ਭਾਰਤ ਦਾ ਕਰਾਰਾ ਜੁਆਬ, 'ਦੁਨੀਆ ਨੂੰ ਡਾਵਾਂਡੋਲ ਕਰਨ ਵਾਲਾ ਦੇਸ਼ ਹੈ ਪਾਕਿ'

Wednesday, Oct 06, 2021 - 09:50 AM (IST)

UN ’ਚ ਕਸ਼ਮੀਰ ਮੁੱਦਾ ਚੁੱਕਣ ’ਤੇ ਭਾਰਤ ਦਾ ਕਰਾਰਾ ਜੁਆਬ, 'ਦੁਨੀਆ ਨੂੰ ਡਾਵਾਂਡੋਲ ਕਰਨ ਵਾਲਾ ਦੇਸ਼ ਹੈ ਪਾਕਿ'

ਸੰਯੁਕਤ ਰਾਸ਼ਟਰ (ਭਾਸ਼ਾ)- ਸੰਯੁਕਤ ਰਾਸ਼ਟਰ ਵਿਚ ਕਸ਼ਮੀਰ ਦਾ ਮੁੱਦਾ ਮੁੜ ਤੋਂ ਉਠਾਉਣ ਲਈ ਪਾਕਿਸਤਾਨ ’ਤੇ ਤਿੱਖਾ ਹਮਲਾ ਕਰਦਿਆਂ ਭਾਰਤ ਨੇ ਮੰਗਲਵਾਰ ਕਿਹਾ ਕਿ ਅਜਿਹੇ ਦੇਸ਼ ਤੋਂ ਉਸਾਰੂ ਯੋਗਦਾਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਜਿਸ ਕੋਲ ਅੱਤਵਾਦੀਆਂ ਦੀ ਮੇਜ਼ਬਾਨੀ ਕਰਨ ਦੀ ਇਕ ਸਥਾਪਿਤ ਪ੍ਰਥਾ ਹੈ, ਜੋ ਕੌਮਾਂਤਰੀ ਅੱਤਵਾਦ ਦਾ ਕੇਂਦਰ ਹੈ ਅਤੇ ਦੁਨੀਆ ਨੂੰ ਡਾਵਾਂਡੋਲ ਕਰਨ ਵਾਲੀ ਸਭ ਤੋਂ ਵੱਡੀ ਤਾਕਤ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਧੀ ਸ਼੍ਰੀ ਸੈਣੀ ਸਿਰ ਸਜਿਆ ਮਿਸ ਵਰਲਡ ਅਮਰੀਕਾ 2021 ਦਾ ਤਾਜ

ਯੂ.ਐੱਨ. ’ਚ ਭਾਰਤ ਦੇ ਸਥਾਈ ਮਿਸ਼ਨ ਦੇ ਸਲਾਹਕਾਰ ਏ. ਅਮਰਨਾਥ ਨੇ ਕਿਹਾ ਕਿ ਭਾਰਤ ਨੂੰ ਅਜਿਹੇ ਦੇਸ਼ ਕੋਲੋਂ ਸਲਾਹ ਲੈਣ ਦੀ ਕੋਈ ਲੋੜ ਨਹੀਂ, ਜਿਸ ਦਾ ਪਰਮਾਣੂ ਸਮੱਗਰੀ ਅਤੇ ਟੈਕਨਾਲੋਜੀ ਦੀ ਗੈਰ-ਕਾਨੂੰਨੀ ਬਰਾਮਦ ਦਾ ਇਕ ਸਪੱਸ਼ਟ ਇਤਿਹਾਸ ਰਿਹਾ ਹੈ। ਅਮਰਨਾਥ ਨੇ ਕਿਹਾ, 'ਪਾਕਿਸਤਾਨ ਦੇ ਬਹੁਪੱਖੀ ਮੰਚਾਂ ਦੀ ਪਵਿੱਤਰਤਾ ਦੀ ਉਲੰਘਣਾ ਕਰਨ ਅਤੇ ਝੂਠ ਨੂੰ ਹਵਾ ਦੇਣ ਦੀਆਂ ਕੋਸ਼ਿਸ਼ਾਂ ਦੀ ਸਾਨੂੰ ਮਿਲ ਕੇ ਨਿੰਦਾ ਕਰਨੀ ਚਾਹੀਦੀ ਹੈ। ਪਾਕਿਸਤਾਨ ਨੇ ਭਾਰਤ ਵਿਰੁੱਧ ਕਈ ਬੇਤੁਕੇ ਅਤੇ ਬੇਬੁਨਿਆਦ ਦੋਸ਼ ਲਾਏ ਹਨ। ਉਸ ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਸਬੰਧੀ ਕਈ ਉਲਟ ਟਿੱਪਣੀਆਂ ਕੀਤੀਆਂ ਹਨ। ਇਹ ਟਿੱਪਣੀਆਂ ਪ੍ਰਤੀਕਿਰਿਆ ਦੇ ਯੋਗ ਨਹੀਂ ਹਨ, ਕਿਉਂਕਿ ਉਹ ਭਾਰਤ ਦੇ ਅੰਦਰੂਨੀ ਮਾਮਲਿਆਂ ਨਾਲ ਸਬੰਧਤ ਹਨ।'

ਇਹ ਵੀ ਪੜ੍ਹੋ : UAE ਦਾ ਪਾਸਪੋਰਟ ਦੁਨੀਆ ’ਚ ਸਭ ਤੋਂ ‘ਸ਼ਕਤੀਸ਼ਾਲੀ’, ਗਲੋਬਲ ਰੈਂਕਿੰਗ ’ਚ ਭਾਰਤ ਨੂੰ ਝਟਕਾ

ਯੂ.ਐੱਨ. ’ਚ ਪਾਕਿਸਤਾਨ ਦੇ ਦੂਤ ਮੁਨੀਰ ਅਕਰਮ ਵਲੋਂ ਨਿਸ਼ਸਤਰੀਕਰਨ ਅਤੇ ਕੌਮਾਂਤਰੀ ਸੁਰੱਖਿਆ ਮੁੱਦਿਆਂ ਨਾਲ ਸਬੰਧਤ ਜਨਰਲ ਅਸੈਂਬਲੀ ਦੀ ਕਮੇਟੀ ਦੀ ਬੈਠਕ ਦੌਰਾਨ ਜੰਮੂ-ਕਸ਼ਮੀਰ ਦੇ ਮੁੱਦੇ ਨੂੰ ਉਠਾਉਣ ਪਿੱਛੋਂ ਭਾਰਤ ਨੇ ਆਪਣੇ ਜਵਾਬ ਦੇ ਅਧਿਕਾਰ ਦੀ ਵਰਤੋਂ ਕੀਤੀ। ਦੂਜੇ ਪਾਸੇ ਨਿਸ਼ਸਤਰੀਕਰਨ ’ਤੇ ਸੰਮੇਲਨ ਜੋ ਜੇਨੇਵਾ ਵਿਖੇ ਹੋ ਰਿਹਾ ਹੈ, ’ਚ ਭਾਰਤ ਦੇ ਸਥਾਈ ਪ੍ਰਤੀਨਿਧੀ ਪੰਕਜ ਸ਼ਰਮਾ ਨੇ ਕਿਹਾ ਕਿ ਸ਼ਾਂਤੀ ਅਤੇ ਸੁਰੱਖਿਆ ਨੂੰ ਖ਼ਤਰੇ ’ਚ ਪਾਉਣ ਵਾਲੇ ਸਮੂਹਿਕ ਤਬਾਹੀ ਦੇ ਹਥਿਆਰਾਂ ਅਤੇ ਉਨ੍ਹਾਂ ਨੂੰ ਲਿਜਾਣ ਵਾਲੀ ਪ੍ਰਣਾਲੀ ਤੱਕ ਅੱਤਵਾਦੀਆਂ ਦੀ ਪਹੁੰਚ ਬਣਨ ਦਾ ਖਦਸ਼ਾ ਹੈ। ਇਸ ਲਈ ਕੌਮਾਂਤਰੀ ਭਾਈਚਾਰੇ ਨੂੰ ਇਸ ਗੰਭੀਰ ਖਤਰੇ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

cherry

Content Editor

Related News