ਭਾਰਤ ਵਪਾਰ ਸਮਝੌਤੇ ’ਚ ਬ੍ਰਿਟੇਨ ਤੋਂ ਕਾਰਬਨ ਟੈਕਸ ਛੋਟ ਪ੍ਰਾਪਤ ਕਰਨ ’ਚ ਅਸਫਲ : ਜੀ. ਟੀ. ਆਰ. ਆਈ.

Saturday, Jul 26, 2025 - 01:12 PM (IST)

ਭਾਰਤ ਵਪਾਰ ਸਮਝੌਤੇ ’ਚ ਬ੍ਰਿਟੇਨ ਤੋਂ ਕਾਰਬਨ ਟੈਕਸ ਛੋਟ ਪ੍ਰਾਪਤ ਕਰਨ ’ਚ ਅਸਫਲ : ਜੀ. ਟੀ. ਆਰ. ਆਈ.

ਨਵੀਂ ਦਿੱਲੀ (ਭਾਸ਼ਾ) - ਬ੍ਰਿਟੇਨ ਨਾਲ ਮੁਕਤ ਵਪਾਰ ਸਮਝੌਤੇ (ਐੱਫ. ਟੀ. ਏ.) ’ਚ ਭਾਰਤ ਕਾਰਬਨ ਟੈਕਸ ਤੋਂ ਛੋਟ ਹਾਸਲ ਕਰਨ ’ਚ ਅਸਮਰਥ ਰਿਹਾ। ਇਸ ਨਾਲ ਬ੍ਰਿਟੇਨ ’ਚ ਭਾਰਤ ਦੇ ਕਾਰਬਨ ਦੀ ਜ਼ਿਆਦਾ ਨਿਕਾਸੀ ਕਰਨ ਵਾਲੇ ਉਤਪਾਦਾਂ ਦੀ ਬਰਾਮਦ ’ਤੇ ਅਸਰ ਪਵੇਗਾ। ਆਰਥਿਕ ਜਾਂਚ ਸੰਸਥਾਨ ਜੀ. ਟੀ. ਆਰ. ਆਈ. ਨੇ ਇਹ ਗੱਲ ਕਹੀ।

ਇਹ ਵੀ ਪੜ੍ਹੋ :     ਨਵੇਂ ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗੇ ਸੋਨੇ ਦੇ ਭਾਅ, ਚਾਂਦੀ ਦੀਆਂ ਕੀਮਤਾਂ 'ਚ ਵਾਧਾ ਜਾਰੀ

ਬ੍ਰਿਟੇਨ ਸਰਕਾਰ ਨੇ 2027 ਤੋਂ ਆਪਣੇ ਕਾਰਬਨ ਬਾਰਡਰ ਐਡਜਸਟਮੈਂਟ ਮਕੈਨਿਜ਼ਮ (ਸੀ. ਬੀ. ਏ. ਐੱਮ.) ਨੂੰ ਲਾਗੂ ਕਰਨ ਦਾ ਦਸੰਬਰ 2023 ’ਚ ਫੈਸਲਾ ਕੀਤਾ ਸੀ। ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ (ਜੀ. ਟੀ. ਆਰ. ਆਈ.) ਦੇ ਸੰਸਥਾਪਕ ਅਜੇ ਸ਼੍ਰੀਵਾਸਤਵ ਨੇ ਕਿਹਾ ਕਿ ਸੀ. ਬੀ. ਏ. ਐੱਮ. (ਕਾਰਬਨ ਬਾਰਡਰ ਐਡਜਸਟਮੈਂਟ ਮਕੈਨਿਜ਼ਮ) ’ਤੇ ਛੋਟ ਜਾਂ ਛੋਟ ਦਾ ਪ੍ਰਬੰਧ ਨਾ ਹੋਣ ਨਾਲ ਭਾਰਤ ਨੇ ਕਾਰਬਨ ਦੀ ਜ਼ਿਆਦਾ ਨਿਕਾਸੀ ਕਰਨ ਵਾਲੇ ਉਤਪਾਦਾਂ ਦੀ ਬਰਾਮਦ ’ਚ ਛੋਟ ਹਾਸਲ ਕਰਨ ਦਾ ਇਕ ਮਹੱਤਵਪੂਰਨ ਮੌਕਾ ਗਵਾ ਦਿੱਤਾ ਹੈ।

ਇਹ ਵੀ ਪੜ੍ਹੋ :     ਕੇਂਦਰ ਸਰਕਾਰ ਦਾ ਵੱਡਾ ਫੈਸਲਾ: ਇਨ੍ਹਾਂ ਮੁਲਾਜ਼ਮਾਂ ਨੂੰ ਮਿਲੇਗੀ ਤਨਖ਼ਾਹ ਸਮੇਤ 30 ਦਿਨ ਦੀਆਂ ਛੁੱਟੀਆਂ

ਜੀ. ਟੀ. ਆਰ. ਆਈ. ਨੇ ਮਈ ’ਚ ਕਿਹਾ ਸੀ ਕਿ ਬ੍ਰਿਟੇਨ ਦੇ 2027 ਤੋਂ ਲੋਹਾ ਅਤੇ ਸਟੀਲ, ਐਲੂਮੀਨੀਅਮ, ਖਾਦ ਅਤੇ ਸੀਮੈਂਟ ਵਰਗੇ ਉਤਪਾਦਾਂ ’ਤੇ ਕਾਰਬਨ ਟੈਕਸ ਲਾਉਣ ਦੇ ਫੈਸਲੇ ਕਾਰਨ ਭਾਰਤ ਤੋਂ ਬ੍ਰਿਟੇਨ ਨੂੰ ਹੋਣ ਵਾਲੀ 77.5 ਕਰੋਡ਼ ਅਮਰੀਕੀ ਡਾਲਰ ਦੀ ਬਰਾਮਦ ’ਤੇ ਅਸਰ ਪੈ ਸਕਦਾ ਹੈ।

ਇਹ ਵੀ ਪੜ੍ਹੋ :     August ਦੇ ਲਗਭਗ ਅੱਧੇ ਮਹੀਨੇ ਰਹਿਣਗੀਆਂ ਛੁੱਟੀਆਂ ! ਸਮਾਂ ਰਹਿੰਦੇ ਨਿਪਟਾ ਲਓ ਜ਼ਰੂਰੀ ਕੰਮ

ਯੂਰਪੀਅਨ ਯੂਨੀਅਨ (ਈ. ਯੂ.) ਤੋਂ ਬਾਅਦ ਬ੍ਰਿਟੇਨ ਸੀ. ਬੀ. ਏ. ਐੱਮ. ਲਾਗੂ ਕਰਨ ਵਾਲੀ ਦੂਜੀ ਅਰਥਵਿਵਸਥਾ ਹੋਵੇਗੀ। ਇਹ ਟੈਕਸ ਸ਼ੁਰੂਆਤ ’ਚ ਲੋਹਾ, ਸਟੀਲ, ਐਲੂਮੀਨੀਅਮ, ਖਾਦ, ਹਾਈਡ੍ਰੋਜਨ, ਸਿਰੇਮਿਕ , ਕੱਚ ਅਤੇ ਸੀਮੈਂਟ ਵਰਗੇ ਖੇਤਰਾਂ ’ਤੇ ਲਾਇਆ ਜਾਵੇਗਾ। ਇਹ ਟੈਕਸ 14-24 ਫੀਸਦੀ ਤੱਕ ਹੋ ਸਕਦਾ ਹੈ।

ਇਹ ਵੀ ਪੜ੍ਹੋ :     ਹੁਣ Tatkal ਟਿਕਟ ਬੁੱਕ ਕਰਨਾ ਹੋਵੇਗਾ ਆਸਾਨ! ਇਨ੍ਹਾਂ Apps 'ਤੇ ਬੁੱਕਿੰਗ ਕਰਨ ਨਾਲ ਤੁਰੰਤ ਮਿਲੇਗੀ ਸੀਟ

ਭਾਰਤ ਨੇ ਪਹਿਲਾਂ ਇਸ ਟੈਕਸ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਸੀ ਅਤੇ ਇਸ ਨੂੰ ਵਪਾਰ ਰੁਕਾਵਟ ਦੱਸਿਆ ਸੀ। ਇਕ ਅਧਿਕਾਰੀ ਨੇ ਕਿਹਾ ਕਿ ਜੇਕਰ ਭਵਿੱਖ ’ਚ ਕੋਈ ਕਦਮ ਘਰੇਲੂ ਬਰਾਮਦ ਨੂੰ ਪ੍ਰਭਾਵਿਤ ਕਰਦਾ ਹੈ, ਤਾਂ ਭਾਰਤ ਨੇ ਜਵਾਬੀ ਕਾਰਵਾਈ ਕਰਨ ਜਾਂ ਰਿਆਇਤਾਂ ਨੂੰ ਮੁੜ ਸੰਤੁਲਿਤ ਕਰਨ ਦਾ ਆਪਣਾ ਅਧਿਕਾਰ ਸੁਰੱਖਿਅਤ ਰੱਖਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News