ਸੰਯੁਕਤ ਰਾਸ਼ਟਰ ’ਚ ਭਾਰਤ ਨੇ ਪਾਕਿ ਨੂੰ ਕੀਤਾ ਬੇਨਕਾਬ, ਅੱਤਵਾਦ ’ਤੇ ਸੁਣਾਈਆਂ ਖਰੀਆਂ-ਖਰੀਆਂ
Saturday, Nov 20, 2021 - 01:48 AM (IST)
ਜੇਨੇਵਾ - ਸੰਯੁਕਤ ਰਾਸ਼ਟਰ ’ਚ ਭਾਰਤ ਨੇ ਇਕ ਵਾਰ ਫਿਰ ਅੱਤਵਾਦ ਦੇ ਆਕਾ ਪਾਕਿਸਤਾਨ ਨੂੰ ਬੇਨਕਾਬ ਕੀਤਾ। ਸੰਯੁਕਤ ਰਾਸ਼ਟਰ ’ਚ ਭਾਰਤ ਨੇ ਪਾਕਿਸਤਾਨ ਦਾ ਨਾਂ ਲਏ ਬਿਨਾਂ ਕਿਹਾ ਕਿ ਕੁਝ ਦੇਸ਼ ਅੱਤਵਾਦ ਦਾ ਸਮਰਥਨ ਕਰਨ ਅਤੇ ਸਹਿਯੋਗ ਕਰਨ ਦੇ ਸਪੱਸ਼ਟ ਰੂਪ ਨਾਲ ਦੋਸ਼ੀ ਹਨ ਅਤੇ ਉਹ ਜਾਣ-ਬੁੱਝ ਕੇ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹਗਾਹ ਦਿੰਦੇ ਹਨ। ਭਾਰਤ ਨੇ ਅਜਿਹੇ ਦੇਸ਼ਾਂ ਦੇ ਖਿਲਾਫ ਅੰਤਰਰਾਸ਼ਟਰੀ ਭਾਈਚਾਰੇ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ। ਨਾਲ ਹੀ ਸਮੂਹਿਕ ਰੂਪ ’ਚ ਅਜਿਹੇ ਦੇਸ਼ਾਂ ਨੂੰ ਜਵਾਬਦੇਹ ਠਹਿਰਾਉਣ ਦਾ ਵੀ ਐਲਾਨ ਕੀਤਾ।
ਭਾਰਤ ਨੇ ਸੰਯੁਕਤ ਰਾਸ਼ਟਰ ਦੇ ਮੰਚ ਤੋਂ ਕਿਹਾ ਕਿ ਭਾਰਤ 3 ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਸਰਹੱਦ ਪਾਰ ਅੱਤਵਾਦ ਦਾ ਸ਼ਿਕਾਰ ਰਿਹਾ ਹੈ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ’ਚ ਪਹਿਲੇ ਸਕੱਤਰ ਰਾਜੇਸ਼ ਪਰਿਹਾਰ ਨੇ ਕਿਹਾ ਕਿ ਅੱਤਵਾਦ ਦੇ ਖਤਰੇ ਦਾ ਸਫਲਤਾਪੂਰਵਕ ਮੁਕਾਬਲਾ ਕਰਨ ਲਈ ਅੱਤਵਾਦੀਆਂ ਨੂੰ ਵਿੱਤੀ ਸੰਸਾਧਨਾਂ ਤੱਕ ਪੁੱਜਣ ਤੋਂ ਰੋਕਨਾ ਜ਼ਰੂਰੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।