ਉਪਲੱਬਧੀ: ਯੂ.ਐੱਨ. ਇਕਨੋਮਿਕ ਐਂਡ ਸੋਸ਼ਲ ਕੌਂਸਲ ’ਚ 2022-24 ਤੱਕ ਲਈ ਚੁਣਿਆ ਗਿਆ ਭਾਰਤ

Tuesday, Jun 08, 2021 - 09:41 AM (IST)

ਸੰਯੁਕਤ ਰਾਸ਼ਟਰ (ਭਾਸ਼ਾ) : ਭਾਰਤ ਨੂੰ 2022-24 ਦੇ ਕਾਰਜਕਾਲ ਲਈ ਆਰਥਿਕ ਅਤੇ ਸਮਾਜਿਕ ਪਰਿਸ਼ਦ ਵਿਚ ਚੁਣਿਆ ਗਿਆ ਹੈ। ਇਹ ਸੰਯੁਕਤ ਰਾਸ਼ਟਰ ਦੇ 6 ਮੁੱਖ ਅੰਗਾਂ ਵਿਚੋਂ ਇਕ ਹੈ। ਸਥਾਈ ਵਿਕਾਸ ਦੇ ਤਿੰਨ ਪ੍ਰਮੁੱਖ ਖੇਤਰਾਂ ਆਰਥਿਕ, ਸਮਾਜਿਕ ਅਤੇ ਵਾਤਾਵਰਣ ਖੇਤਰ ਵਿਚ ਵਿਕਾਸ ਨੂੰ ਅੱਗੇ ਵਧਾਉਣ ਲਈ 54 ਮੈਂਬਰੀ ਆਰਥਿਕ ਅਤੇ ਸਮਾਜਿਕ ਪਰਿਸ਼ਦ (ਈ.ਸੀ.ਓ.ਐਸ.ਓ.ਸੀ.) ਨੂੰ ਸੰਯੁਕਤ ਰਾਸ਼ਟਰ ਦਾ ਇਕ ਮੁੱਖ ਅੰਗ ਸਮਝਿਆ ਜਾਂਦਾ ਹੈ। ਇਸ ਦੀ ਸਥਾਪਨਾ 1945 ਵਿਚ ਹੋਈ ਸੀ। ਇਹ ਚਰਚਾ ਅਤੇ ਨਵੀਨਤਕਾਰੀ ਵਿਚਾਰ, ਅੱਗੇ ਸਹਿਮਤੀ ਬਣਾਉਣ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਸਹਿਮਤੀ ਵਾਲੇ ਟੀਚਿਆਂ ਨੂੰ ਪਾਉਣ ਦੀ ਦ੍ਰਿਸ਼ਟੀ ਨਾਲ ਕੇਂਦਰੀ ਮੰਚ ਹੈ। ਇਹ ਸੰਯੁਕਤ ਰਾਸ਼ਟਰ ਸੰਮੇਲਨਾਂ ਅਤੇ ਸਿਖ਼ਰ ਬੈਠਕਾਂ ਦੇ ਬਾਅਦ ਅੱਗੇ ਦੀ ਕਾਰਵਾਈ ਲਈ ਵੀ ਜ਼ਿੰਮੇਦਾਰ ਹੈ।

 

 

 

I thank all Member States of the @UN for their vote of confidence in India for #ECOSOC https://t.co/vIDILvt1I0

— PR/Amb T S Tirumurti (@ambtstirumurti) June 8, 2021

ਸੋਮਵਾਰ ਨੂੰ ਹੋਈ ਚੋਣ ਵਿਚ ਭਾਰਤ ਨੂੰ ਅਫਗਾਨਿਸਤਾਨ, ਕਜਾਖਿਸਤਾਨ ਅਤੇ ਓਮਾਨ ਨਾਲ ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਦੀ ਸ਼ੇ੍ਰਣੀ ਵਿਚ ਚੁਣਿਆ ਗਿਆ। ਆਰਥਿਕ ਅਤੇ ਸਮਾਜਿਕ ਪਰਿਸ਼ਦ ਦੀ ਉਪ-ਚੋਣ ਵਿਚ ਯੂਨਾਨ, ਨਿਊਜ਼ੀਲੈਂਡ ਅਤੇ ਡੇਨਮਾਰਕ ਨੂੰ ਜਨਵਰੀ ਤੋਂ ਦਸੰਬਰ, 2022 ਅਤੇ ਇਜ਼ਰਾਇਲ ਨੂੰ ਇਕ ਜਨਵਰੀ 2022 ਤੋਂ 31 ਦਸੰਬਰ 2023 ਤੱਕ ਲਈ ਚੁਣਿਆ ਗਿਆ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਅਤੇ ਰਾਜਦੂਤ ਟੀ.ਐਸ. ਤਿਰੂਮੂਰਤੀ ਨੇ  ਟਵੀਟ ਕਰਕੇ ਕਿਹਾ, ‘ਮੈਂ ਯੂ.ਐਨ. ਦੇ ਸਾਰੇ ਮੈਂਬਰਾਂ ਨੂੰ ਆਈ.ਸੀ.ਓ.ਐਸ.ਓ.ਸੀ. ਵਿਚ ਭਾਰਤ ਦੇ ਪ੍ਰਤੀ ਵਿਸ਼ਵਾਸ ਜਤਾਉਣ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।’


cherry

Content Editor

Related News